Breaking NewsD5 specialIndiaNewsPunjab

ਲਾਕਡਾਊਨ ‘ਚ ਫਸੇ ਲੋਕਾਂ ਲਈ ਜ਼ਰੂਰੀ ਖ਼ਬਰ !

ਨਵੀਂ ਦਿੱਲੀ : ਲਾਕਡਾਊਨ ਦੇ ਵਿੱਚ ਭਾਰਤੀ ਰੇਲਵੇ ਦੇ ਵੱਲੋਂ ਰਾਹਤ ਭਰੀ ਖਬਰ ਆਈ ਹੈ। ਰੇਲਵੇ ਨੇ 12 ਮਈ ਤੋਂ 15 ਟ੍ਰੇਨਾਂ ਚਲਾਉਣ ਦਾ ਫੈਸਲਾ ਲਿਆ ਹੈ, ਇਹ ਸਾਰੀਆਂ ਟ੍ਰੇਨਾਂ ਨਵੀਂ ਦਿੱਲੀ ਸਟੇਸ਼ਨ ਤੋਂ ਚਲਾਈਆਂ ਜਾਣਗੀਆਂ। ਇਨ੍ਹਾਂ ਟਰੇਨਾਂ ਯਾਤਰੀ ਲਈ ਪੈਸੇਂਜਰ ਸੋਮਵਾਰ ਯਾਨੀ 11 ਮਈ ਦੀ ਸ਼ਾਮ 4 ਬਜੇ ਟਿਕਟ ਬੁੱਕ ਕਰ ਸਕਣਗੇ। ਰੇਲਵੇ ਮੰਤਰਾਲੇ ਦੇ ਵੱਲੋਂ ਟ੍ਰੇਨ ਸੇਵਾ ਸ਼ੁਰੂ ਹੋਣ ਦੀ ਜਾਣਕਾਰੀ ਤੋਂ ਇਲਾਵਾ ਤਮਾਮ ਸਾਵਧਾਨੀ ਦੇ ਬਾਰੇ ਵਿੱਚ ਵੀ ਦੱਸਿਆ ਗਿਆ ਹੈ।

Punjab Police Viral | ਪੁਲਿਸ ਦੀ ਗੁੰਡਾਗਰਦੀ, ਧੱਕੇ ਨਾਲ ਸ਼ਰਾਬ ਪਿਆ ਕੇ ਕੁੱਟਿਆ ਨੌਜਵਾਨ | MLA LIVE

ਇਨ੍ਹਾਂ ਸਪੈਸ਼ਲ ਟਰੇਨਾਂ ‘ਚ ਯਾਤਰਾ ਦਾ ਮੌਕਾ ਪਾਉਣ ਵਾਲੇ ਸਾਰੇ ਮੁਸਾਫਿਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟ੍ਰੇਨ ਚੱਲਣ ਦੇ ਸਮੇਂ ਤੋਂ ਇੱਕ ਘੰਟਾ ਪਹਿਲਾਂ ਹੀ ਸਟੇਸ਼ਨ ‘ਤੇ ਪਹੁੰਚ ਜਾਣ। ਰੇਲਵੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ 12 ਮਈ ਤੋਂ ਚੱਲਣ ਵਾਲੀਆਂ ਟਰੇਨਾਂ ਲਈ ਟਿਕਟ ਬੂਕਿੰਗ ਸਿਰਫ ਆਨਲਾਇਨ ਮਾਧਿਅਮ ਨਾਲ ਹੀ ਹੋ ਸਕੇਗੀ। ਇਸਦੇ ਲਈ ਰੇਲਵੇ ਟਿਕਟ ਏਜੰਟ ਅਤੇ ਸਟੇਸ਼ਨ ਦੀ ਖਿੜਕੀ ਤੋਂ ਟਿਕਟ ਨਹੀਂ ਮਿਲੇਗੀ। ਨਾਲ ਹੀ ਪਲੇਟਫਾਰਮ ਟਿਕਟ ਵੀ ਨਹੀਂ ਮਿਲੇਗਾ।

ਇਹ ਕੋਈ Tik Tok Star ਨਹੀਂ , ਪਰ ਗੀਤ ਸੁਣ ਕੇ ਅੱਖਾਂ ਭਰ ਜਾਣਗੀਆਂ | Lockdown ‘ਚ ਚੜ੍ਹਦੀਕਲਾ ‘ਚ ਕਿਵੇਂ ਰਹੀਏ

ਕਿੱਥੋ ਮਿਲੇਗਾ ਟ੍ਰੇਨ ਦਾ ਟਿਕਟ ?
ਭਾਰਤੀ ਰੇਲ ਅਨੁਸਾਰ ਯਾਤਰੀ ਰੇਲਵੇ ਦੀ ਆਧਿਕਾਰਿਕ ਵੈਬਸਾਈਟ https : / / www . irctc . co . in / ‘ਤੇ ਜਾ ਕੇ ਅੱਜ ਸ਼ਾਮ 4 ਵਜੇ ਤੋਂ ਟਿਕਟ ਦੀ ਬੁਕਿੰਗ ਕਰ ਸਕਦੇ ਹਨ। ਨਾਲ ਹੀ ਇਹ ਸਹੂਲਤ ਰੇਲਵੇ ਦੇ ਐਪ ‘ਤੇ ਵੀ ਉਪਲੱਬਧ ਹੋਵੇਗੀ ਯਾਨੀ ਯਾਤਰੀ ਆਈਆਰਸੀਟੀਸੀ ਦੇ ਐਪ ਤੋਂ ਵੀ ਟਿਕਟ ਬੁੱਕ ਕਰ ਸਕਣਗੇ। ਇੱਕ ਕੋਚ ‘ਚ 72 ਸੀਟਾਂ ਹੁੰਦੀਆਂ ਹਨ ਅਤੇ ਸਾਰੀਆਂ 72 ਸੀਟਾਂ ‘ਤੇ ਬੁਕਿੰਗ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button