D5 specialIndiaNews

ਲਖਨਊ : ਲੋਕਭਵਨ ਵਿੱਚ 25 ਦਸੰਬਰ ਨੂੰ ਲੱਗੇਗੀ ਅਟਲ ਬਿਹਾਰੀ ਬਾਜਪੇਈ ਦੀ ਸਭ ਤੋਂ ਉੱਚੀ ਮੂਰਤੀ

ਲਖਨਊ : ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਦੀ 25 ਫੁੱਟ ਉੱਚੀ ਕਾਂਸੀ ਦੀ ਮੂਰਤੀ ਬਣ ਕੇ ਤਿਆਰ ਹੋ ਗਈ ਹੈ | ਇਸਨੂੰ ਜੈਪੁਰ ਵਿੱਚ ਬਣਾਇਆ ਗਿਆ ਹੈ ।ਸੋਮਵਾਰ ਨੂੰ ਜੈਪੁਰ ਤੋਂ ਲਖਨਊ ਲਿਆਇਆ ਗਿਆ । ਇਸ ਮੂਰਤੀ ਨੂੰ ਉਹਨਾਂ ਦੇ ਜਨਮ ਦਿਨ ਮੌਕੇ 25 ਦਸੰਬਰ ਨੂੰ ਰਾਜਧਾਨੀ ਲਖਨਊ ਦੇ ਲੋਕਭਵਨ ਵਿੱਚ ਸਥਾਪਤ ਕੀਤਾ ਜਾਵੇਗਾ | ਜਿਸਦਾ ਉਦਘਾਟਨ ਪ੍ਰਧਾਨਮੰਤਰੀ ਨਰੇਂਦਰ ਮੋਦੀ ਲਖਨਊ ਵਿਚ ਕਰਨਗੇ | ਦੱਸ ਦੇਈਏ ਕਿ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਰਹੇ ਹੇਮਵਤੀ ਨੰਦਨ ਬਹੁਗੁਣਾ ਦੀ ਮੂਰਤੀ ਲਗਾਉਣ ਦਾ ਫ਼ੈਸਲਾ ਲਿਆ ਸੀ ।ਅਟਲ ਬਿਹਾਰੀ ਦੀ ਮੂਰਤੀ 25 ਫੁੱਟ ਉੱਚੀ ਹੈ , ਜੋ ਹੁਣ ਤੱਕ ਦੀ ਸਭ ਤੋਂ ਉੱਚੀ ਮੂਰਤੀ ਹੈ ।

ਇਹ ਵੀ ਦੇਖੋ… ਸੰਸਦ ‘ਚ ਭਗਵੰਤ ਮਾਨ ਨੇ ਠੋਕੇ ਵਿਰੋਧੀ, ਕਹਿੰਦਾ, ਬੋਲਣ ਲੱਗਿਆਂ, ਸੁੰਘਲੋ ਜਿੰਨ੍ਹੇ ਸੁੰਘਣਾ

ਰਾਜਸਥਾਨ ‘ਚ ਮੂਰਤੀ ਲੈ ਕੇ ਪਹੁੰਚੇ ਕਾਰੀਗਰ ਨੇ ਦੱਸਿਆ ਕਿ ਮੂਰਤੀ ਦਾ ਨਿਰਮਾਣ ਇਕ ਸਾਲ ‘ਚ ਹੋਇਆ।ਇਸ ਦਾ ਕੰਮ ਬਹੁਤ ਹੀ ਬਾਰੀਕੀ ਨਾਲ ਕੀਤਾ ਗਿਆ ਹੈ। ਦੂਜੇ ਪਾਸੇ ਲੋਕਭਵਨ ਕੈਂਪਸ ‘ਚ ਲੱਗਣ ਵਾਲੀ ਇਸ ਮੂਰਤੀ ਦੇ ਹੇਠਾਂ ਲੱਗਣ ਵਾਲੇ ਪੱਥਰਾਂ ਨੂੰ ਖੂਬਸੂਰਤੀ ਨਾਲ ਤਰਾਸ਼ਿਆ ਜਾ ਰਿਹਾ ਹੈ। ਲੋਕਭਵਨ ‘ਚ ਕੰਮ ਕਰਨ ਰਹੇ ਕਾਰੀਗਾਰਾਂ ਨੇ ਦੱਸਿਆ ਕਿ ਮੂਰਤੀ ਲਗਾਉਣ ਲਈ ਮਜ਼ਦੂਰ ਦਿਨ-ਰਾਤ ਕੰਮ ਕਰ ਰਹੇ ਹਨ।

Published by : Lovepreet kaur

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button