Breaking NewsD5 specialIndiaNewsTop News

UP Unlocked : 2 ਮਹੀਨੇ ਬਾਅਦ ਅੱਜ ਤੋਂ 50 ਫ਼ੀਸਦੀ ਸਮਰੱਥਾ ਨਾਲ ਖੁਲ੍ਹਣਗੇ ਮਾਲ ਅਤੇ ਰੈਸਟੋਰੈਂਟ

ਲਖਨਊ : ਉੱਤਰ ਪ੍ਰਦੇਸ਼ ‘ਚ ਅਨਲਾਕ ਦੇ ਤਹਿਤ ਨਵੀਆਂ ਗਾਈਡਲਾਈਨਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਨਵੀਆਂ ਗਾਈਡ ਲਾਇਨਾਂ ਦੇ ਤਹਿਤ 2 ਮਹੀਨੇ ਬਾਅਦ ਅੱਜ ਤੋਂ ਰੈਸਟੋਰੈਂਟ ਅਤੇ ਮਾਲ ਨੂੰ 50 ਫੀਸਦੀ ਸਮਰੱਥਾ ਦੇ ਨਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ। ਉਥੇ ਹੀ ਇੱਕ ਸੀਟ ਛੱਡ ਕੇ ਬੈਠਣ ਦੀ ਵਿਵਸਥਾ ਹੋਵੇਗੀ।

ਸਵੇਰੇ-ਸਵੇਰੇ ਸਿੱਧੂ ਦਾ ਵੱਡਾ ਸਿਆਸੀ ਧਮਾਕਾ!ਸਿਆਸਤ ‘ਚ ਆਇਆ ਭੂਚਾਲ! ਸਿੱਧੂ ਦੇ ਬਿਆਨ ‘ਤੇ ਹਾਈਕਮਾਨ ਵੀ ਹੈਰਾਨ!

ਦੱਸ ਦਈਏ ਕਿ ਰੈਸਟੋਰੈਂਟ ਅਤੇ ਮਾਲ ਖੋਲ੍ਹਣ ਦਾ ਸਮਾਂ ਰਾਤ 9 ਵਜੇ ਤੱਕ ਕੀਤਾ ਗਿਆ ਹੈ। ਇਸਦੇ ਨਾਲ ਮਠਿਆਈ ਅਤੇ ਸਟਰੀਟ ਫੂਡ ਦੀਆਂ ਦੁਕਾਨਾਂ ‘ਚ ਬੈਠ ਕੇ ਅਤੇ ਖੜੇ ਹੋ ਕੇ ਖਾਣ ਦੀ ਆਗਿਆ ਹੋਵੇਗੀ। ਸ਼ਹਿਰਾਂ ਦੇ ਬਾਜ਼ਾਰ ਅਤੇ ਦੁਕਾਨਾਂ ਹੁਣ ਸਵੇਰੇ 7 ਤੋਂ ਰਾਤ 9 ਵਜੇ ਤੱਕ ਖੁਲ੍ਹਣਗੀਆਂ। ਇਸ ਨਾਲ ਦੁਕਾਨਦਾਰਾਂ ਨੂੰ ਵੱਡੀ ਰਾਹਤ ਮਿਲੀ ਹੈ, ਕਿਉਂਕਿ ਸਾਰੇ ਇਸਦੀ ਮੰਗ ਕਰ ਰਹੇ ਸਨ। ਇਸ ਦੇ ਨਾਲ ਹੀ ਸਬਜ਼ੀ ਮੰਡੀ ਵੀ ਖੁਲ੍ਹੇਗੀ।

🔴LIVE|| ਕੇਂਦਰ ਦਾ ਵੱਡਾ ਝਟਕਾ! ਸਿੱਧੂ ਨੇ ਕੈਪਟਨ ਅੱਗੇ ਰੱਖੀ ਨਵੀਂ ਸ਼ਰਤ! ਕੇਜਰੀਵਾਲ ਨੇ ਪੱਟੇ ਬੀਜੇਪੀ ਦੇ ਵੱਡੇ ਲੀਡਰ!

ਇਸ ਤੋਂ ਇਲਾਵਾ ਵਿਆਹ ਸਮਾਗਮ ਅਤੇ ਹੋਰ ਆਯੋਜਨਾਂ ‘ਚ ਇੱਕ ਸਮੇਂ ‘ਚ ਹੁਣ ਤੱਕ ਸਿਰਫ 20 ਦੀ ਆਗਿਆ ਸੀ। ਹੁਣ ਇਹ ਗਿਣਤੀ 50 ਕਰ ਦਿੱਤੀ ਗਈ ਹੈ। ਫਿਰ ਵੀ ਕੋਵਿਡ ਨਿਯਮਾਂ ਅਤੇ ਬਿਨ੍ਹਾਂ ਆਗਿਆ ਦੇ ਸਮਾਗਮ ਨਹੀਂ ਹੋਵੇਗਾ। ਇਸੇ ਤਰ੍ਹਾਂ ਧਾਰਮਿਕ ਥਾਂ ‘ਚ ਇੱਕ ਸਮੇਂ ਤੇ ਪੰਜ ਦੀ ਬਜਾਏ 50 ਲੋਕ ਇਕੱਠੇ ਹੋ ਸਕਦੇ ਹਨ। ਉੱਥੇ ਵੀ ਕੋਵਿਡ ਨਿਯਮਾਂ ਦਾ ਪਾਲਣ ਜ਼ਰੂਰੀ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button