Breaking NewsD5 specialNewsPoliticsPunjab

ਲਓ ਲੋਕਾਂ ਨੇ ਘੇਰ ਲਏ ਕੈਪਟਨ ਤੇ ਰਾਹੁਲ ਗਾਂਧੀ ! ਇਕੱਠੇ ਹੋ ਖੜ੍ਹ ਗਏ ਟਰੈਕਟਰਾਂ ਦੇ ਅੱਗੇ !

ਸੰਗਰੂਰ : ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਅੱਜ ਤੀਜਾ ਦਿਨ ਹੈ ਪਰ ਬੀਤੀ 4 ਤਾਰੀਕ ਨੂੰ ਉਨ੍ਹਾਂ ਵੱਲੋਂ ਮੋਗਾ ਤੇ ਕੱਲ੍ਹ ਸੰਗਰੂਰ ਵਿਖੇ ਕਿਸਾਨਾਂ ਦੇ ਹੱਕ ‘ਚ ਟਰੈਕਟਰ ਰੈਲੀ ਕੱਢੀ ਗਈ। ਇਸ ਦੌਰੇ ਦੌਰਾਨ ਪਹਿਲਾਂ ਤਾਂ ਨਵਜੋਤ ਸਿੱਧੂ ਦੀ ਤਕਰਾਰ ਦੇਖਣ ਨੂੰ ਮਿਲੀ। ਹੁਣ ਰਾਹੁਲ ਗਾਂਧੀ ਦਾ ਬਸਪਾ ਵਰਕਰਾਂ ਨੇ ਜੰਮਕੇ ਵਿਰੋਧ ਕੀਤਾ। ਵਿਰੋਧ ਕਰਦੇ ਹੋਏ ਵਰਕਰਾਂ ਨੇ ਕਿਹਾ ‘ਗੋ ਬੈਕ ਰਾਹੁਲ ਗੋ ਬੈਕ’। ਯਾਨੀ ਰਾਹੁਲ ਗਾਂਧੀ ਪਿੱਛੇ ਮੁੜ ਜੋ।

🔴 Live 🔴 | ਰੈਲੀਆਂ ਕਰਕੇ ਕਸੂਤੇ ਫਸੇ ਕਾਂਗਰਸੀ-ਅਕਾਲੀ ! ਕਿਸਾਨਾਂ ਨੇ ਕੀਤਾ ਨਵਾਂ ਐਲਾਨ !

ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨੇ ਸਕਾਲਰਸ਼ਿਪ ਘੁਟਾਲਾ ਕੀਤਾ ਹੈ। ਜਿਸਨੂੰ ਕੈਪਟਨ ਸਰਕਾਰ ਨੇ ਕਲੀਨ ਚਿੱਟ ਦੇ ਦਿੱਤੀ। ਇਸਦੇ ਵਿਰੋਧ ‘ਚ ਹੀ ਰਾਹੁਲ ਗਾਂਧੀ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਤੁਹਾਡੀ ਸਰਕਾਰ ਦੇ ਮੰਤਰੀ ਘਪਲੇਬਾਜ਼ ਹਨ।

ਲਓ ਕੈਪਟਨ ਦਾ ਕਿਸਾਨਾਂ ਲਈ ਵੱਡਾ ਐਲਾਨ! ਨਹੀਂ ਲਾਗੂ ਹੋਵੇਗਾ ਪੰਜਾਬ ‘ਚ ਖੇਤੀ ਬਿੱਲ?

ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਸੀ ਕਿ ਬਸਪਾ ਦੇ ਵਰਕਰਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਪਰ ਉਨ੍ਹਾਂ ਪਹਿਲਾਂ ਹੀ ਬੈਰੀਕੇਡ ਲਗਾ ਕੇ ਰੋਕ ਲਿਆ ਗਿਆ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਰਾਹੁਲ ਗਾਂਧੀ ਦਾ ਵਿਰੋਧ ਕਦੋਂ ਤੱਕ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button