Breaking NewsD5 specialNewsPoliticsPunjab

ਲਓ ਜੀ ਹੋ ਗਿਆ ਗਠਜੋੜ ਦਾ ਐਲਾਨ, ਇਕੱਠੇ ਹੋਣਗੇ ‘ਆਪ’ ਤੇ ਖਹਿਰਾ ਧੜਾ ! (ਵੀਡੀਓ)

ਗੁਰਦਾਸਪੁਰ : ਨਵੀਂ ਪਾਰਟੀ ਬਣਾਉਣ ਤੋਂ ਬਾਅਦ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਲਗਤਾਰ ਪੰਜਾਬ ਦੇ ਹਮਖਿਆਲੀਆਂ ਨਾਲ ਮੀਟਿੰਗਾਂ ਕਰ ਹਨ ਤੇ ਨਾਲ ਹੀ ਆਪਣੀ ਪਾਰਟੀ ਨੂੰ ਉੱਚਾ ਚੁੱਕਣ ਲਈ ਨਵੇਂ ਨੁਮਾਇੰਦਿਆਂ ਦੀ ਚੋਣ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਗੁਰਦਾਸਪੁਰ ਦੇ ਵਿਧਾਨ ਸਭ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਨਿੱਕੇ ਘੁੰਮਣ ਵਿਖੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ‘ਚ ਪਾਰਟੀ ਦੇ ਪ੍ਰ੍ਧਾਨ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਸੰਬੋਧਨ ਕੀਤਾ। ਉਥੇ ਹੀ ਇਸ ਮੀਟਿੰਗ ਦੌਰਾਨ ਪਾਰਟੀ ਦੇ ਆਗੂਆਂ ਵਲੋਂ ਸੇਵਾ ਮੁਕਤ ਐਕਸੀਸ਼ਨ ਜਸਵੰਤ ਸਿੰਘ ਰੰਧਾਵਾ ਨੂੰ ਪਾਰਟੀ ‘ਚ ਸ਼ਾਮਿਲ ਕੀਤਾ ਗਿਆ, ਅਤੇ ਹਲਕਾ ਡੇਰਾ ਬਾਬਾ ਨਾਨਕ ਦੀ ਜ਼ਿੰਮੇਵਾਰੀ ਸੌਪੀ ਗਈ।

Read Also ਲਓ ਜੀ ‘ਆਪ’ ਦੇ MLA ਦਾ ਅਸਤੀਫ਼ਾ, ਕੇਜਰੀਵਾਲ ਨੂੰ ਝਟਕਾ, ਖਹਿਰਾ ਧੜਾ ਮਜ਼ਬੂਤ ! (ਵੀਡੀਓ)

ਉਥੇ ਹੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਕ ਵਾਰ ਫਿਰ ਬਾਦਲ ਪਰਿਵਾਰ ‘ਤੇ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਕਿ ਭੁੱਲਾ ਮਾਫ਼ ਹੋ ਸਕਦੀਆਂ ਨੇ, ਪਰ ਪਾਪ ਨਹੀਂ ਜੋ ਬਾਦਲ ਪਰਿਵਾਰ ਨੇ ਕੀਤੇ ਹਨ। ਉਥੇ ਹੀ ਟਕਸਾਲੀ ਸ਼੍ਰੋਮਣੀ ਅਕਾਲੀ ਦਲ ਆਗੂ ਸੇਵਾ ਸਿੰਘ ਸੇਖਵਾਂ ਨੇ ਭਗਵੰਤ ਮਾਨ ਵਲੋਂ ਸ਼ਰਾਬ ਛੱਡਣ ਦੇ ਕੀਤੇ ਐਲਾਨ ਬਾਰੇ ਕਿਹਾ ਕਿ ਉਹ ਸਵਾਗਤ ਕਰਦੇ ਨੇ ਤੇ ਇਹ ਫੈਸਲਾ ਮਾਨ ਨੂੰ ਪਹਿਲਾਂ ਲੈ ਲੈਣਾ ਚਾਹੀਦਾ ਸੀ। ਬਾਕੀ ਦੇਰ ਆਏ ਦਰੁਸੰਤ ਆਏ।ਇਸਦੇ ਨਾਲ ਹੀ ਸੇਖਵਾਂ ਨੇ ਆਖਿਆ ਕਿ ਅਗਲੇ ਹਫਤੇ ਪੰਜਾਬ ਦੀਆਂ ਵੱਖ-ਵੱਖ ਪਾਰਟੀਆਂ ਇਕ ਅਹਿਮ ਮੀਟਿੰਗ ਕਰ ਮਹਾ ਗਠਬੰਧਨ ਬਣਾਉਣ ਜਾ ਰਹੀਆਂ ਹਨ, ਜੋ ਰਵਾਇਤੀ ਪਾਰਟੀਆਂ ਦੇ ਖਿਲਾਫ ਚੁਣਾਵੀ ਮੈਦਾਨ ‘ਚ ਉਤਰਨਗੀਆਂ।ਬੇਸੱਕ ਟਕਸਾਲੀ ਪੰਜਾਬ ਮਹਾਗਠਬੰਧਨ ਬਣਾਉਣ ਲਈ ਲਗਾਤਾਰ ਮੀਟਿੰਗਾਂ ਕਰ ਰਹੇ ਨੇ , ਪਰ ਇਹ ਮਹਾਗਠਬੰਧਨ ਕਦੋਂ ਇਹ ਸਵਾਲ ਅਜੇ ਵੀ ਬਣਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button