Breaking NewsD5 specialNewsPoliticsPunjab

ਲਓ ਜੀ ਹੁਣ ਸਿੱਧੂ ਨੇ ਖੋਲ ਲਿਆ ਆਪਣਾ ਚੈੱਨਲ

ਚੰਡੀਗੜ੍ਹ : ਪੰਜਾਬ ‘ਚ ਜਿੱਥੇ ਕਾਂਗਰਸ ਸਰਕਾਰ ਆਪਣੇ ਤਿੰਨ ਸਾਲ ਪੂਰੇ ਕਰਨ ਜਾ ਰਹੀ ਹੈ। ਉਥੇ ਹੀ ਕ੍ਰਿਕੇਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਨ ਲਈ ਸ਼ਨੀਵਾਰ ਨੂੰ ‘ਯੂਟਿਊਬ ਚੈਨਲ’ ਲਾਂਚ ਕਰ ਦਿੱਤਾ ਹੈ। ਸਿੱਧੂ ਨੇ ਪਿਛਲੇ ਸਾਲ ਜੁਲਾਈ ‘ਚ ਮੰਤਰੀ ਮੰਡਲ ਤੋਂ ਆਪਣਾ ਅਸਤੀਫਾ ਦਿੱਤਾ ਸੀ।

Big News-ਸਰਕਾਰ ਨੇ Punjab ਦੇ ਸਾਰੇ Gym, Club, cinemas, Mall ਕਰਵਾਏ ਬੰਦ

ਆਪਣੇ ਯੂਟਿਊਬ ਚੈਨਲ ‘ਤੇ ਪਹਿਲੀ ਵੀਡੀਓ ‘ਚ ਸਿੱਧੂ ਨੇ 27 ਫਰਵਰੀ ਨੂੰ ਨਵੀਂ ਦਿੱਲੀ ‘ਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਹੋਈ ਮੁਲਾਕਾਤ ਦੇ ਬਾਰੇ ‘ਚ ਦੱਸਿਆ। ਇਸ ਮੁਲਾਕਾਤ ‘ਚ ਉਨ੍ਹਾਂ ਨੇ ਪਾਰਟੀ ਮੁਖੀ ਨੂੰ ਪੰਜਾਬ ਦੇ ਰਾਜਨੀਤਿਕ ਹਾਲਤ ਤੋਂ ਜਾਣੂ ਕਰਵਾਇਆ ਸੀ। ਵੀਡੀਓ ‘ਚ ਸਿੱਧੂ ਨੇ ਕਿਹਾ ਕਿ ਉਹ ਲੋਕਾਂ ਨਾਲ ਸਰਲ ਤਰੀਕੇ ਨਾਲ ਸੰਵਾਦ ਕਰਣਗੇ ।

Bhai Ranjit Singh Dhadrian Wala ਤੇ Bhai Amrik Singh Ajnala ਦਾ ਉਲਝਿਆ ਵਿਵਾਦ

ਨਵਜੋਤ ਸਿੱਧੂ ਦੇ ਇਸ ਯੂ-ਟਿਊਬ ਚੈਨਲ ਦਾ ਨਾਂ ‘ਜਿੱਤੇਗਾ ਪੰਜਾਬ’ ਰੱਖਿਆ ਗਿਆ ਹੈ। ਇਸ ਚੈਨਲ ‘ਤੇ ਲੋਕ ਸੂਬੇ ਦੀ ਤਰੱਕੀ ਨਾਲ ਜੁੜੇ ਮੁੱਦਿਆਂ, ਗੋਸ਼ਟੀਆਂ, ਮੁਲਾਕਾਤਾਂ ਅਤੇ ਸੰਵਾਦ ਰਾਹੀਂ ਆਪਣੇ ਵਿਚਾਰਾਂ ਦਾ ਸਿੱਧੂ ਨਾਲ ਆਦਾਨ-ਪ੍ਰਧਾਨ ਕਰ ਸਕਣਗੇ। ਸਿੱਧੂ ਨੇ ਦੱਸਿਆ ਕਿ ਇਹ ਚੈਨਲ ਪੰਜਾਬ ਨੂੰ ਮੁੜ ਉਸਾਰੀ ਤੇ ਪੁਨਰ ਜਾਗ੍ਰਿਤੀ ਵੱਲ ਲਿਜਾਣ ਦੇ ਯਤਨ ਦਾ ਇਕ ਪਲੇਟਫਾਰਮ ਹੋਵੇਗਾ।

ਢੀਂਡਸਾ ਪਰਿਵਾਰ ਦੀ ਵਾਪਸੀ ‘ਤੇ ਸੁਖਬੀਰ ਦਾ ਵੱਡਾ ਖੁਲਾਸਾ, ਲੰਗਾਹ ਨੂੰ ਮਿਲੇਗੀ ਰਾਹਤ

ਇੱਕ ਪ੍ਰੈਸ ਬਿਆਨ ‘ਚ ਕਿਹਾ ਗਿਆ ਹੈ ਕਿ 9 ਮਹੀਨਿਆਂ ਦੇ ਆਤਮ ਮੰਥਨ ਅਤੇ ਆਤਮ ਉੱਥਾਨ ਤੋਂ ਬਾਅਦ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਹੁਣ ਪੰਜਾਬ ਦੇ ਭਖਦੇ ਮੁੱਦਿਆਂ ‘ਤੇ ਆਵਾਜ਼ ਬੁਲੰਦ ਕਰਨਗੇ। ਇਸ ਰਾਹੀਂ ਪੰਜਾਬ ਦੀ ਮੁੜ ਉਸਾਰੀ ਲਈ ਇਕ ਕਲਿਆਣਕਾਰੀ ਸੂਬੇ ਵਜੋਂ ਕਰਨ ਲਈ ਰੋਡ ਮੈਪ ਤਿਆਰ ਕੀਤਾ ਜਾਵੇਗਾ। ਸਿੱਧੂ ਨੇ ਕਿਹਾ ਕਿ ਇਹ ਚੈਨਲ ਬਾਬਾ ਨਾਨਕ ਦੁਆਰਾ ਦਿਖਾਏ ਗਏ ਸੰਸਾਰਿਕ ਭਾਈਚਾਰੇ, ਸਹਿਨਸ਼ੀਲਤਾ, ਪ੍ਰੇਮ ਅਤੇ ਸ਼ਾਂਤੀ ਨਾਲ ਪ੍ਰੇਰਿਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button