Breaking NewsD5 specialNewsPoliticsPunjab

ਲਓ ਜੀ ! ਮੋਦੀ ਦੀ ਕਿਸਾਨਾਂ ਨਾਲ ਮੀਟਿੰਗ ਦਾ ਖੁੱਲ੍ਹ ਗਿਆ ਭੇਤ ! ਲੱਖਾ ਸਿਧਾਣਾ ਕੱਢ ਲਿਆਇਆ ਸੱਚ !

ਸ੍ਰੀ ਮੁਕਤਸਰ ਸਾਹਿਬ : ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਅਤੇ ਗਾਇਕ-ਕਲਾਕਾਰ ਵੀ ਕਿਸਾਨਾਂ ਦੇ ਹੱਕ ‘ਚ ਡਟਦੇ ਨਜ਼ਰ ਆ ਰਹੇ ਹਨ। ਖੇਤੀ ਬਿੱਲਾਂ ਦੇ ਖਿਲਾਫ ਸ੍ਰੀ ਮੁਕਤਸਰ ਸਾਹਿਬ ‘ਚ ਵੀ ਧਰਨਾ ਜਾਰੀ ਹੈ।

BIG NEWS ਸਵੇਰੇ-ਸਵੇਰੇ ਆਈ ਵੱਡੀ ਖ਼ਬਰ, ਵੱਡੇ ਸਿਆਸੀ ਆਗੂ ਨਾਲ ਵਾਪਰਿਆ ਹਾਦਸਾ

ਇਸ ਧਰਨੇ ‘ਤੇ ਪਹੁੰਚੇ ਸੂਫੀ ਗਾਇਕ ਕੰਵਰ ਗਰੇਵਾਲ ਨੇ ਕਿਸਾਨਾਂ ਅਤੇ ਹੋਰਨਾਂ ਜਥੇਬੰਦੀਆ ਨੂੰ ਅਪੀਲ ਕੀਤੀ ਹੈ ਕਿ ਇਸ ਸੰਘਰਸ਼ ਨੂੰ ਕਾਮਯਾਬ ਕਰਨ ਲਈ ਇਕਜੁਟ ਹੋਣ ਦੀ ਲੋੜ ਹੈ। ਸਮਾਜਸੇਵੀ ਲੱਖਾ ਸਿਧਾਣਾ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਹੈ ਕਿ ਕੇਂਦਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦੇਣਾ ਹੋਰਨਾਂ ਸੂਬਿਆਂ ‘ਚ ਕਿਸਾਨੀ ਘੋਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ ਹੈ।

🔴 Live 🔴ਖੇਤੀ ਬਿੱਲਾਂ ‘ਤੇ ਕੇਂਦਰ ਦਾ ਵੱਡਾ ਬਿਆਨ! | ਕਸੂਤਾ ਫਸਿਆ ਸੁਮੇਧ ਸੈਣੀ!

ਕਿਸਾਨਾਂ ਦਾ ਸੰਘਰਸ਼ ਲਗਤਾਰ ਭੱਖਦਾ ਨਜ਼ਰ ਆ ਰਿਹਾ ਹੈ। ਕੇਂਦਰ ਵੱਲੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਸੀ ਪਰ ਕਿਸਾਨਾਂ ਵੱਲੋਂ ਮੀਟਿੰਗ ‘ਚ ਨਾ ਜਾਣ ਦਾ ਫੈਸਲਾ ਕੀਤਾ ਗਿਆ ਸੀ। ਹੁਣ ਇਕ ਵਾਰ ਫੇਰ ਕੇਂਦਰ ਨੇ 14 ਅਕਤੂਬਰ ਨੂੰ ਕਿਸਾਨਾਂ ਨੂੰ ਸੱਦਾ ਭੇਜਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਜੱਥੇਬੰਦੀਆਂ ਇਸ ‘ਤੇ ਕੀ ਫੈਸਲਾ ਲੈਂਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button