Breaking NewsD5 specialIndiaNewsPoliticsPunjab

ਲਓ ਜੀ! ਦੂਲੋ ਕਰੇਗਾ ਕੋਈ ਵੱਡਾ ਧਮਾਕਾ ! ਬਾਦਲਾਂ ਦੀਆਂ ਕਰ ਰਿਹਾ ਤਾਰੀਫਾਂ! ਹਾਈਕਮਾਂਡ ਵੀ ਪਈ ਸੋਚਾਂ ‘ਚ!

ਨਵੀਂ ਦਿੱਲੀ : ਦਿੱਲੀ ਖੇਤੀ ਆਰਡੀਨੈਂਸ ਨੂੰ ਲੈ ਹੁਣ ਸਿਆਸਤ ਪੂਰੀ ਤਰ੍ਹਾਂ ਭਖਦੀ ਦਿਖਾਈ ਦੇ ਰਹੀ ਹੈ। ਪਹਿਲਾਂ ਕੇਂਦਰੀ ਮੰਤਰੀ ਹਰਮਿਸਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ ‘ਚ ਆ ਅਸਤੀਫਾ ਦੇ ਦਿਤਾ ਪਰ ਹੁਣ ਹਰਮਿਸਰਤ ਬਾਦਲ ਦੇ ਅਸਤੀਫੇ ਨੂੰ ਲੈ ਸਿਆਸਤ ਗਰਮਾ ਚੁਕੀ ਹੈ ਅਤੇ ਸਾਰੇ ਵਿਰੋਧੀ ਲੀਡਰਾਂ ਵੱਲੋਂ ਇਸਨੂੰ ਸਿਆਸੀ ਡਰਾਮਾ ਦੱਸਿਆ ਜਾ ਰਿਹਾ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਨੂੰ ਨਫ਼ਾ ਨਹੀਂ ਬਲਕਿ ਨੁਕਸਾਨ ਦੇਵੇਗਾ।

ਆਹ ਕਿਸਾਨ ਨੇ ਮੋਦੀ ਨੂੰ ਕਹੀ ਸਿੱਧੀ ਗੱਲ,ਖੇਤੀ ਆਰਡੀਨੈਂਸ ਬਾਰੇ ਦੱਸੀ ਚੰਗੀ ਤਰਾਂ,ਹਰ ਕਿਸਾਨ ਦੇ ਸੁਣਨ ਵਾਲੀਆਂ ਗੱਲਾਂ

ਉਨ੍ਹਾਂ ਕਿਹਾ ਕਿ ਇਸ ਬਿੱਲ ਦੇ ਆਉਣ ਨਾਲ ਪੰਜਾਬ,ਹਰਿਆਣਾ ਅਤੇ ਹੋਰਨਾਂ ਸੂਬਿਆਂ ਦਾ ਤੇ ਖਾਸ ਤੌਰ ਤੇ ਪੰਜਾਬ ਦੀ ਕਿਰਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਉਥੇ ਹੀ ਦੂਲੋ ਨੇ ਬੀਬਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕੀ ਚੰਗਾ ਸਟੈਂਡ ਲਿਆ ਬੀਬਾ ਨੇ ਪਰ ਦੇਰ ਨਾਲ ਲਿਆ ਫੈਸਲਾ ਹੈ।

ਆਹ ਚੱਕੋ!ਸ਼ਮਸ਼ੇਰ ਦੂਲੋ ਨੇ ਪਿੱਛੇ ਛੱਡਿਆ ਭਗਵੰਤ ਮਾਨ,ਦੇਖੋ ਸਪੀਕਰ ਸਾਹਮਣੇ ਹੀ ਹੋ ਗਿਆ ਸਿੱਧਾ!

ਉਧਰ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਸ਼ੁਰੂ ਤੋਂ ਹੀ ਕਿਸਾਨਾਂ ਦੇ ਹੱਕ ‘ਚ ਗੱਲ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਕੋਈ ਐਵੇਂ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਅਤੇ ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੂੰ ਗਠਜੋੜ ਤੋਂ ਹੱਟ ਕੇ ਵੀ ਫੈਸਲੇ ਲੈਣੇ ਪਏ ਤਾਂ ਅਕਾਲੀ ਦਲ ਪੂਰਾ ਸਟੈਂਡ ਲਵੇਗੀ।

ਲਓ ਜੀ! ਕੈਪਟਨ ਦੇ ਆਹ MLA ਨੇ ਵੀ ਦੱਸਿਆ ਕਿਉਂ ਦਿੱਤਾ ਅਸਤੀਫ਼ਾ!ਦਿੱਲੀ ਪਹੁੰਚ ਕਰਤੇ ਵੱਡੇ ਖੁਲਾਸੇ!

ਲੋਕਾ ਸਭਾ ‘ਚ ਖੇਤੀ ਆਰਡੀਨੈਂਸ ਦਾ ਬਿਲ ਪਾਸ ਹੋ ਚੁੱਕਿਆ ਹੈ ਅਤੇ ਇਸ ਬਿਲ ‘ਤੇ ਰਾਜ ਸਭਾ ‘ਚ ਭਲਕੇ ਚਰਚਾ ਹੋਵੇਗੀ ਅਤੇ ਹੁਣ ਸਾਰਿਆ ਦੀਆਂ ਨਜਰਾਂ ਰਾਜ ਸਭਾ ਤੇ ਟਿਕਿਆ ਹੋਈਆਂ ਹਨ। ਉਧਰ ਕਿਸਾਨਾਂ ਨੇ ਵੀ ਸੰਘਰਸ਼ ਤੇਜ ਕਰ ਦਿੱਤਾ ਹੈ। ਕਿਸਾਨ ਯੂਨੀਅਨਾਂ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button