Breaking NewsD5 specialIndiaNewsPoliticsPunjab

ਲਓ ਜੀ ਇੱਕ ਹੋਰ ਕਾਂਗਰਸੀ ਐੱਮਪੀ ਦਾ ਫੁੱਟਿਆ ਕੈਪਟਨ ਖਿਲਾਫ ਗੁੱਸਾ,ਸੁਣਾਈਆਂ ਖਰੀਆਂ-ਖਰੀਆਂ

ਮਲੇਰਕੋਟਲਾ : ਪੰਜਾਬ ਦੇ ਗਰੀਬ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਨਿਧੱੜਕ ਜਰਨੈਲ ਸ.ਸਮਸ਼ੇਰ ਸਿੰਘ ਦੂਲੋਂ ਮੈਂਬਰ ਰਾਜ ਸਭਾ ਜੋ ਕਿ ਪਹਿਲਾਂ ਇਸ ਲੋਕ ਸਭਾ ਹਲਕੇ ਦੀ ਵੀ ਨੁਮਾਇੰਦਗੀ ਕਰ ਚੁੱਕੇ ਹਨ, ਵੱਲੋਂ ਦਿੱਤੀ ਗਈ 5 ਲੱਖ ਰੁਪਏ ਦੀ ਗ੍ਰਾਂਟ ਨਾਲ ਕੀਤੇ ਜਾ ਰਹੇ ਵਿਕਾਸ ਕਾਰਜ਼ਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਬੋਲਦਿਆਂ ਦੂਲੋਂ ਨੇ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਆਪਣਾ-2 ਯੋਗਦਾਨ ਪਾਈਏ, ਕਿਉਂਕਿ ਅੱਜ ਪੰਜਾਬ ਦਾ ਨੌਜਵਾਨ ਹਰ ਖੇਤਰ ਵਿੱਚੋਂ ਪਛੜ ਰਿਹਾ ਹੈ।

ਲਓ ਜੀ ਇੱਕ ਹੋਰ ਕਾਂਗਰਸੀ ਐੱਮਪੀ ਦਾ ਫੁੱਟਿਆ ਕੈਪਟਨ ਖਿਲਾਫ ਗੁੱਸਾ,ਸੁਣਾਈਆਂ ਖਰੀਆਂ-ਖਰੀਆਂ

ਇਸਦਾ ਮੁੱਖ ਕਾਰਨ ਉਸਦਾ ਰੁਝਾਨ ਨਸ਼ਿਆਂ ਵੱਲ ਨੂੰ ਹੋਣਾ ਹੈ ਜੋ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਦੇ ਸਮਾਂ ਹੁੰਦਾ ਸੀ ਕਿ ਪੰਜਾਬ ਦੇ ਨੌਜਵਾਨ ਯੂ.ਪੀ.ਐਸ.ਸੀ ਦੇ ਇਮਤਿਹਾਨਾਂ ਵਿੱਚ ਆਪਣੀ ਹੋਂਦ ਦਾ ਅਹਿਸਾਸ ਪੂਰੇ ਦੇਸ਼ ਵਾਸੀਆਂ ਨੂੰ ਕਰਵਾਉਂਦੇ ਸੀ ਪਰ ਅੱਜ ਇਹ ਥਾਂ ਬਿਹਾਰ ਅਤੇ ਯੂਪੀ ਵਰਗੇ ਪਛੜੇ ਰਾਜਾਂ ਨੇ ਲੈ ਲਈ ਹੈ। ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਪੁਰਾਣੀ ਪੁਜੀਸ਼ਨ ਤੇ ਲਿਆਉਣ ਲਈ ਅਸੀਂ ਸਾਰੇ ਰਲਕੇ ਹੰਭਲਾ ਮਾਰੀਏ।

ਵੱਡੀ ਖ਼ਬਰ-ਬਾਦਲਾਂ ਦੀ ਟਰਾਂਸਪੋਰਟ ‘ਤੇ ਆਮ ਆਦਮੀ ਪਾਰਟੀ ਦੇ ਵੱਡੇ ਖ਼ੁਲਾਸੇ, ਸੁਣਕੇ ਹੋਜੋਗੇ ਹੈਰਾਨ

ਉਨ੍ਹਾਂ ਟਰੱਸਟ ਵੱਲੋਂ ਕੀਤੇ ਜਾ ਰਹੇ ਕੰਮਾਂ ਤੋਂ ਪ੍ਰਭਾਵਤ ਹੁੰਦਿਆਂ ਟਰੱਸਟ ਨੂੰ 5 ਲੱਖ ਦੀ ਗ੍ਰਾਂਟ ਹੋਰ ਦੇਣ ਦਾ ਵੀ ਵਾਅਦਾ ਕੀਤਾ।ਇਸ ਮੌਕੇ ਬੋਲਦਿਆਂ ਟਰੱਸਟ ਦੇ ਪ੍ਰਧਾਨ ਪ੍ਰਦੀਪ ਸਿੰਘ ਚਪੜੌਦਾ ਵੱਲੋਂ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਸਮੇਤ ਆਈਆਂ ਸਖਸ਼ੀਅਤਾਂ ਨੂੰ ਜੀ ਆਇਆ ਕਹਿਣ ਦੇ ਨਾਲ ਹੀ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਸਮੇਂ ਟਰੱਸਟ ਦੇ ਸਮੂਹ ਆਹੁਦੇਦਾਰਾਂ ਅਤੇ ਸਵ. ਮੈਂਗਲ ਸਿੰਘ ਦੇ ਬੇਟੇ ਲਖਵਿੰਦਰ ਸਿੰਘ ਪੱਪੀ ਵੱਲੋਂ ਸ ਦੂਲੋਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button