PunjabTop News

ਰੋਬਿਨ ਸਾਂਪਲਾ ਅਤੇ ਉਸ ਦੇ ਸਾਥੀਆਂ ਵੱਲੋਂ ਸਿੱਖ ਧਾਰਮਿਕ ਚਿੰਨ੍ਹ “ਖੰਡਾ ਸਾਹਿਬ” ਦੀ ਬੇਅਦਬੀ, ਕਾਰਵਾਈ ਦੀ ਮੰਗ

ਅੱਜ ਆਵਾਜ਼ ਏ ਕੌਮ ਦੇ ਮੁੱਖ ਸਲਾਹਕਾਰ ਹਰਜਿੰਦਰ ਸਿੰਘ ਜਿੰਦਾ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ, ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇੱਕ ਮਾਮਲਾ ਸਾਹਮਣੇ ਲਿਆਇਆ ਗਿਆ ਜਿਸ ਵਿੱਚ ਉਨਾਂ ਨੇ ਦੱਸਿਆ ਕਿ ਮਿਤੀ 2 ਅਪ੍ਰੈਲ 2025 ਨੂੰ, ਸ਼ਾਮ ਕਰੀਬ 5 ਵਜੇ, ਭੀਮ ਰਾਓ ਅੰਬੇਦਕਰ ਚੌਕ, ਨਕੋਦਰ ਚੌਕ, ਜਲੰਧਰ ਵਿਖੇ, ਰੋਬਿਨ ਸਾਂਪਲਾ ਅਤੇ ਉਸ ਦੇ ਸਾਥੀਆਂ ਵੱਲੋਂ ਇੱਕ ਇਕੱਠ ਕੀਤਾ ਗਿਆ। ਇਸ ਇਕੱਠ ਦੌਰਾਨ, ਰੋਬਿਨ ਸਾਂਪਲਾ ਨੇ ਸਾਂਪ੍ਰਦਾਇਕ ਨਾਅਰੇਬਾਜ਼ੀ ਕਰਦਿਆਂ ਸਿੱਖ ਧਰਮ ਦੇ ਪਵਿੱਤਰ ਚਿੰਨ੍ਹ “ਖੰਡਾ ਸਾਹਿਬ” ਲੱਗੀ ਤਸਵੀਰ ਉੱਤੇ ਜਾਣਬੁੱਝ ਕੇ ਜੁੱਤੀਆਂ ਮਾਰੀਆਂ, ਜਿਸ ਨਾਲ ਸਿੱਖ ਧਰਮ ਦੇ ਇਸ ਪਵਿੱਤਰ ਚਿੰਨ੍ਹ ਦੀ ਘੋਰ ਬੇਅਦਬੀ ਹੋਈ। ਇਸ ਕਾਰਵਾਈ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੀ ਹੈ ਅਤੇ ਇਹ ਸਪੱਸ਼ਟ ਤੌਰ ‘ਤੇ ਜਾਤੀਗਤ ਤੇ ਧਾਰਮਿਕ ਦੰਗਿਆਂ ਨੂੰ ਭੜਕਾਉਣ ਦੀ ਸਾਜ਼ਿਸ਼ ਦਾ ਹਿੱਸਾ ਜਾਪਦਾ ਹੈ।
ਇਹ ਘਟਨਾ ਨਾ ਸਿਰਫ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਵਾਲੀ ਹੈ, ਸਗੋਂ ਸਮਾਜਿਕ ਸਦਭਾਵਨਾ ਅਤੇ ਸ਼ਾਂਤੀ ਨੂੰ ਵਿਗਾੜਨ ਦੀ ਕੋਸ਼ਿਸ਼ ਵੀ ਹੈ। ਅਜਿਹੇ ਅਪਰਾਧਿਕ ਕੰਮ ਭਾਰਤੀ ਨਿਆਂ ਸੰਹਿਤਾ (BNS) ਦੀਆਂ ਸੰਬੰਧਿਤ ਧਾਰਾਵਾਂ, ਜਿਵੇਂ ਕਿ ਧਾਰਾ 196 (ਜਾਤੀ ਜਾਂ ਧਰਮ ਦੇ ਆਧਾਰ ‘ਤੇ ਵੈਰ-ਵਿਰੋਧ ਪੈਦਾ ਕਰਨਾ), ਧਾਰਾ 299 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ), 124 ਅਤੇ ਧਾਰਾ 61(2) (ਅਪਰਾਧਿਕ ਸਾਜ਼ਿਸ਼) ਅਧੀਨ ਸਜ਼ਾਯੋਗ ਹਨ।
ਇਸ ਲਈ ਰੋਬਿਨ ਸਾਂਪਲਾ ਅਤੇ ਉਸ ਦੇ ਸਾਥੀਆਂ ਖਿਲਾਫ ਉਕਤ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਨਾਲ ਹੀ, ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾ ਸਕੇ। ਇਸ ਨਾਲ ਸਮਾਜ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਦਭਾਵਨਾ ਬਣੀ ਰਹੇਗੀ। ਇਸ ਮੌਕੇ ਪੁਲਿਸ ਪ੍ਰਸ਼ਾਸਨ ਦੇ ਏ ਡੀ ਸੀ ਪੀ ਸੁਖਮਿੰਦਰ ਸਿੰਘ ਨੇ ਸਾਰੀ ਗੱਲਬਾਤ ਸੁਣੀ ਅਤੇ ਆਸ਼ਵਾਸਨ ਦਵਾਇਆ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਇਸ ਤੇ ਬਣਦੀ ਕਾਨੂੰਨੀ ਕਾਰਵਾਈ ਜਲਦ ਕਰ ਦਿੱਤੀ ਜਾਵੇਗੀ।
ਇਸ ਮੌਕੇ ਜਥੇਦਾਰ ਬਾਬਾ ਗੁਰਚਰਨ ਸਿੰਘ ਤਰਨਾ ਦਲ, ਜਥੇਦਾਰ ਬਾਬਾ ਹਰੀ ਸਿੰਘ ਕਲਿਆਣਪੁਰ ਤਰਨਾ ਦਲ, ਜਥੇਦਾਰ ਭੁਪਿੰਦਰ ਸਿੰਘ ਜੱਸਾ ਸਿੰਘ ਰਾਮਗੜੀਆ ਮਿਸਲ ਤਰਨਾ ਦਲ, ਜਤਿੰਦਰਪਾਲ ਸਿੰਘ ਮਝੈਲ ਬਾਬਾ ਦੀਪ ਸਿੰਘ ਸੇਵਾ ਦਲ, ਬਲਦੇਵ ਸਿੰਘ ਗਤਕਾ ਮਾਸਟਰ, ਮਨਜੀਤ ਸਿੰਘ ਕਰਤਾਰਪੁਰ, ਚਰਨ ਕਵਲਜੀਤ ਸਿੰਘ, ਹਰਪ੍ਰਤਾਪ ਸਿੰਘ, ਅਵਤਾਰ ਸਿੰਘ ਰੇਰੂ, ਗੁਰਮੁਖ ਸਿੰਘ ਬਾਜਵਾ ਅਕਾਲੀ ਦਲ ਅੰਮ੍ਰਿਤਸਰ ਮਾਨ ਪਾਰਟੀ, ਹਰਕਮਲ ਸਿੰਘ ਨਿਹੰਗ ਸਿੰਘ, ਸ਼ਰਨਜੀਤ ਸਿੰਘ ਚੌਲਾਂਗ, ਲਖਵਿੰਦਰ ਸਿੰਘ ਨਿਸ਼ਾਨ ਸਿੰਘ, ਹਰਸਿਮਰਨ ਸਿੰਘ ਤਲਵਿੰਦਰ ਸਿੰਘ ਰਵਿੰਦਰ ਸਿੰਘ ਚੌਲਾਂਗ, ਕਮਲਜੀਤ ਕੌਰ ਜਿਲਾ ਸਕੱਤਰ ਸ਼੍ਰੋਮਣੀ ਅਕਾਲੀ ਦਲ ਮਾਨ, ਕੁਲਵਿੰਦਰ ਕੌਰ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਮਾਨ ਤਜਿੰਦਰ ਸਿੰਘ ਤਰਨਾ ਦਲ, ਮਨਜੀਤ ਸਿੰਘ ਘੁੰਗਰੀ, ਅਮਨਦੀਪ ਸਿੰਘ ਗੁਰਦੁਆਰਾ ਅਸ਼ੋਕ ਨਗਰ ਆਦਿ ਸ਼ਾਮਿਲ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button