
ਪਟਨਾ ਵਿਚ ਸਿਹਤ ਵਿਭਾਗ ਦੇ ਅਧਿਕਾਰੀ ਪੰਕਜ ਕੁਮਾਰ ਦੇ 3 ਟਿਕਾਣਿਆਂ ‘ਤੇ ਖਾਸ ਨਿਗਰਾਨੀ ਇਕਾਈ (SUV) ਦੀ ਟੀਮ ਨੇ ਛਾਪਾ ਮਾਰਿਆ। ਜਾਂਚ ਏਜੰਸੀਸ ਦੀ ਟੀਮ ਜਿਵੇਂ ਹੀ ਪੰਕਜ ਕੁਮਾਰ ਦੇ ਘਰ ਦਾਕਲ ਹੋਈ ਤਾਂ ਉਹ ਖਿੜਕੀ ਤੋਂ ਨੋਟਾਂ ਦੇ ਬੰਡਲ ਸੁੱਟਣ ਲੱਗੇ। ਕੂੜੇ ਦੇ ਢੇਰ ਵਿਚੋਂ ਟੀਮ ਨੇ 5 ਲੱਖ ਰੁਪਏ ਜ਼ਬਤ ਕੀਤੇ।
ਟੀਮ ਨੇ 15 ਲੱਖ ਰੁਪਏ ਕੈਸ਼ ਜ਼ਮਤ ਕੀਤੇ। ਕੈਸ਼ ਦਾ ਅੰਕੜਾ 32 ਲੱਖ ਤੱਕ ਪਹੁੰਚ ਗਿਆ। SUV ਦੀ ਟੀਮ ਨੇ ਪੰਕਜ ਕੁਮਾਰ ਦੇ 3 ਟਿਕਾਣਿਆਂ ਤੋਂ 1.32 ਕਰੋੜ ਰੁਪਏ ਦੀ ਜਵੈਲਰੀ ਵੀ ਜ਼ਬਤ ਕੀਤੀ ਹੈ। ਇਸ ਤੋਂ ਇਲਾਵਾ ਜ਼ਮੀਨ ਨਾਲ ਜੁੜੇ ਕਾਗਜ਼ਾਤ ਤੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।
ਪੰਕਜ ਕੁਮਾਰ ਮੂਲ ਤੌਰ ਤੋਂ ਮੁਜ਼ੱਫਰਪੁਰ ਦੇ ਕਾਂਟੀ ਇਲਾਕੇ ਦੇ ਰਹਿਣ ਵਾਲੇ ਹਨ ਉਹ ਬਿਹਾਰ ਮੈਡੀਕਲ ਸਰਵਿਸਿਜ਼ ਐਂਡ ਇੰਫ੍ਰਾਸਟ੍ਰਕਚਰ ਕਾਰਪੋਰੇਸ਼ਨ ਲਿਮਟਿਡ ਦੇ DGM ਹਨ। ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਉਨ੍ਹਾਂ ਦੇ 2 ਘਰਾਂ ਤੇ ਆਫਿਸਰ ‘ਤੇ ਛਾਪੇਮਾਰੀ ਕੀਤੀ ਗਈ ਹੈ।SUV ਟੀਮ ਨੇ ਉਨ੍ਹਾਂ ਦੇ ਪਟਨਾ ਦੇ ਕਦਮਕੁੰਆ ਇਲਾਕੇ ਸਥਿਤ ਕਨਿਕਾ ਮੈਹਰ ਅਪਾਰਟਮੈਂਟ ਵਿਚ ਛਾਪੇਮਾਰੀ ਕੀਤੀ। ਉਸ ਸਮੇਂ DGM ਪੰਕਜ ਕੁਮਾਰ ਆਪਣੇ ਪੂਰੇ ਪਰਿਵਾਰ ਸਣੇ ਘਰ ‘ਤੇ ਹੀ ਮੌਜੂਦ ਸਨ। ਇਸ ਦੌਰਾਨ ਲਗਭਗ 96 ਲੱਖ ਤੋਂ ਵੱਧ ਜਾਇਦਾਦ ਜਿਸ ਵਿਚ ਕੈਸ਼, ਗਹਿਣੇ, ਜ਼ਮੀਨ ਨਾਲ ਸਬੰਧਤ ਦਸਤਾਵੇਜ ਬਰਾਮਦ ਕੀਤੇ ਗਏ। ਫਿਲਹਾਲ SUV ਟੀਮ ਦੀ ਜਾਂਚ ਜਾਰੀ ਹੈ। SUV ਨੇ ਪੰਕਜ ਕੁਮਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਜਾਂਚ ਏਜੰਸੀ ਮੁਤਾਬਕ ਪੰਕਜ ਕੁਮਾਰ ਨੇ ਆਪਣੀ ਲਗਭਗ 11 ਸਾਲਾਂ ਦੀ ਸਰਵਿਸ ਦੌਰਾਨ ਵੱਖ-ਵੱਖ ਅਹੁਦਿਆਂ ‘ਤੇ ਰਹਿੰਦੇ ਹੋਏ ਇਹ ਸਾਰੀ ਜਾਇਦਾਦ ਬਣਾਈ। ਨਿਗਰਾਨੀ ਇਕਾਈ ਦਾ ਦੋਸ਼ ਹੈ ਕਿ ਇਕ ਲੋਕ ਸੇਵਕ ਹੋਣ ਦੇ ਬਾਵਜੂਦ ਉਨ੍ਹਾਂ ਨੇ ਭ੍ਰਿਸ਼ਟਾਚਾਰ ਤੋਂ ਲਗਭਗ 96 ਲੱਖ 46 ਹਜ਼ਾਰ 666 ਰੁਪਏ ਦੀ ਅਜਿਹੀ ਜਾਇਦਾਦ ਬਣਾਈ ਜੋ ਉਨ੍ਹਾਂ ਦੀ ਆਮਦਨ ਦੇ ਸਰੋਤਾਂ ਤੋਂ ਕਿਤੇ ਵੱਧ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




