Breaking NewsD5 specialEntertainmentNews

ਰੇਖਾ ਨੇ ਕੋਵਿਡ – 19 ਟੈਸਟ ਕਰਵਾਉਣ ਤੋਂ ਕੀਤਾ ਇਨਕਾਰ, ਘਰ ਨੂੰ ਸੈਨੇਟਾਇਜ ਕਰਨ ਦੀ ਵੀ ਨਹੀਂ ਦਿੱਤੀ ਇਜਾਜਤ

ਮੁੰਬਈ : ਬਾਲੀਵੁੱਡ ਅਦਾਕਾਰਾ ਰੇਖਾ ਆਪਣੇ ਬੰਗਲੇ ‘ਚ ਕੁਆਰਨਟਾਇਨ ਹੈ। ਦਰਅਸਲ ਰੇਖਾ ਦੇ ਸਕਿਓਰਟੀ ਗਾਰਡ ਤੋਂ ਬਾਅਦ 2 ਹਾਊਸਹੈਲਪ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਨ੍ਹਾਂ ਲੋਕਾਂ ਦੇ ਪੌਜ਼ੀਟਿਵ ਆਉਣ ਤੋਂ ਬਾਅਦ ਰੇਖਾ ਦੇ ਬੰਗਲੇ ਨੂੰ ਸੀਲ ਕਰ ਦਿੱਤਾ ਗਿਆ ਹੈ। ਬੀਐਮਸੀ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਨ੍ਹਾਂ ਸਾਰਿਆਂ ਨੂੰ ਕੋਵਿਡ ਸੈਂਟਰ ਭੇਜ ਦਿੱਤਾ ਹੈ। ਇਸ ਤੋਂ ਬਾਅਦ ਜਦੋਂ ਟੀਮ ਰੇਖਾ ਦੇ ਘਰ ਪਹੁੰਚੀ ਤਾਂ ਉਨ੍ਹਾਂ ਨੇ ਟੈਸਟ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ। ਖਬਰਾਂ ਮੁਤਾਬਕ ਰੇਖਾ ਨੇ ਉਨ੍ਹਾਂ ਨੂੰ ਘਰ ਦੇ ਅੰਦਰ ਹੀ ਨਹੀਂ ਆਉਣ ਦਿੱਤਾ। ਬੀਐਮਸੀ ਦੀ ਟੀਮ ਨੇ ਜਦੋਂ ਰੇਖਾ ਦਾ ਕੋਰੋਨਾ ਟੈਸਟ ਕਰਨ ਲਈ ਪੁੱਛਿਆ ਤਾਂ ਅਦਾਕਾਰਾ ਦੀ ਮੈਨੇਜਰ ਫਰਜਾਨਾ ਨੇ ਉਨ੍ਹਾਂ ਨੂੰ ਆਪਣਾ ਨੰਬਰ ਦੇ ਕੇ ਬਾਅਦ ‘ਚ ਗੱਲ ਕਰਨ ਲਈ ਕਹਿ ਦਿੱਤਾ।

ਹਸਪਤਾਲ ‘ਚ ਨਰਸਾਂ ਦੇਖ ਡਾਕਟਰ ਦੀ ਬਿਗੜੀ ਨੀਅਤ!ਫੇਰ ਅੱਗੋ ਨਰਸਾਂ ਵੀ ਹੋ ਗਈਆਂ ਤੱਤੀਆਂ!ਫੇਰ ਡਾਕਟਰ ਨਾਲ ਕਰਤਾ ਕਾਂਡ

ਇੱਕ ਰਿਪੋਰਟ ਮੁਤਾਬਕ ਰੇਖਾ ਨੇ ਬੀਐਮਸੀ ਦੀ ਟੀਮ ਨੂੰ ਆਪਣੇ ਘਰ ਨੂੰ ਸੈਨੇਟਾਇਜ ਕਰਨ ਦੀ ਵੀ ਇਜਾਜਤ ਨਹੀਂ ਦਿੱਤੀ। ਇਸ ਤੋਂ ਬਾਅਦ ਟੀਮ ਨੇ ਰੇਖਾ ਦੇ ਘਰ ਦੇ ਬਾਹਰ ਹੀ ਛਿੜਕਾਅ ਕਰਕੇ ਆਪਣਾ ਕੰਮ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੱਸ ਦਈਏ ਕਿ ਕਈ ਬਾਲੀਵੁੱਡ ਅਤੇ ਟੀਵੀ ਸੈਲੀਬਰਿਟੀ ਸਮੇਤ ਅਦਾਕਾਰਾ ਦੇ ਗਾਰਡ, ਹਾਊਸਹੈਲਪ, ਡਰਾਇਵਰ ਤੱਕ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ। ਹਾਲਾਂਕਿ ਸਾਵਧਾਨੀ ਵਰਤਦੇ ਹੋਏ ਸਾਰਿਆਂ ਨੂੰ ਕੋਵਿਡ ਸੈਂਟਰ ਭੇਜ ਦਿੱਤਾ ਗਿਆ ਸੀ ਤੇ ਕਈ ਘਰ ਚ ਹੀ ਕੁਆਰਨਟਾਈਨ ਹੋ ਗਏ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button