InternationalTop News
ਰੂਸ ’ਚ ਟੇਕਆਫ ਤੋਂ ਕੁਝ ਦੇਰ ਬਾਅਦ ਫੌਜੀ ਜਹਾਜ਼ ਕਰੈਸ਼, 6 ਲੋਕਾਂ ਦੀ ਮੌਤ

ਰੂਸ: ਰੂਸ ਦੇ ਦੂਰ-ਦੁਰਾਡੇ ਅਮੂਰ ਖੇਤਰ ਵਿੱਚ ਇੱਕ ਸੈਨਿਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਮੁਤਾਬਕ ਜਹਾਜ਼ ਨੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ਵਿੱਚ ਜਹਾਜ਼ ’ਚ ਸਵਾਰ 6 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਰੂਸੀ ਸਮਾਚਾਰ ਏਜੰਸੀ ਇੰਟਰਫੈਕਸ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਹਾਦਸਾਗ੍ਰਸਤ ਜਹਾਜ਼ ਟੁਪੋਲੇਵ Tu-154 ਸੀ। ਇਸ ਵਿੱਚ ਕੁੱਲ 7 ਲੋਕ ਸਵਾਰ ਸਨ।
ਹਾਦਸਾ ਅਮੂਰ ਖੇਤਰ ਦੇ ਕ੍ਰਾਸਨੋਯਾਰੋਵੋ ਪਿੰਡ ਦੇ ਨੇੜੇ ਵਾਪਰਿਆ। ਜਹਾਜ਼ ਦੇ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਇਸ ਦੇ ਈਂਧਨ ਟੈਂਕਾਂ ਵਿੱਚ ਧਮਾਕਾ ਹੋ ਗਿਆ, ਜਿਸ ਕਾਰਨ ਮਲਬੇ ਨੂੰ ਅੱਗ ਲੱਗ ਗਈ।
ਰਿਪੋਰਟ ਮੁਤਾਬਕ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਪਰ ਉਨ੍ਹਾਂ ਵਿੱਚੋਂ ਦੋ ਨੇ ਰਸਤੇ ਵਿੱਚ ਦਮ ਤੋੜ ਦਿੱਤਾ। ਇਸ ਤਰ੍ਹਾਂ ਮ੍ਰਿਤਕਾਂ ਦੀ ਗਿਣਤੀ 6 ਹੋ ਗਈ।
ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਕਿਨ੍ਹਾਂ ਹਾਲਾਤਾਂ ਵਿੱਚ ਹੋਇਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ। ਅਧਿਕਾਰੀਆਂ ਵੱਲੋਂ ਹਾਦਸੇ ਨਾਲ ਸਬੰਧਤ ਹੋਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ।
Tu-154 ਸੋਵੀਅਤ ਦੌਰ ਦਾ ਤਿੰਨ ਇੰਜਣਾਂ ਵਾਲਾ ਜੈੱਟ ਜਹਾਜ਼ ਹੈ। ਇਸ ਨੇ ਪਹਿਲੀ ਵਾਰ 1968 ਵਿੱਚ ਉਡਾਣ ਭਰੀ ਸੀ ਅਤੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਇਸ ਨੂੰ ਯਾਤਰੀ ਸੇਵਾਵਾਂ ਲਈ ਵਰਤਿਆ ਜਾਣ ਲੱਗਾ। ਬਾਅਦ ਵਿੱਚ ਰੂਸੀ ਸਰਕਾਰ ਅਤੇ ਫੌਜ ਵੱਲੋਂ ਇਸ ਕਿਸਮ ਦੇ ਜਹਾਜ਼ਾਂ ਦੀ ਵਰਤੋਂ ਵਿਸ਼ੇਸ਼ ਮਿਸ਼ਨਾਂ ਅਤੇ ਆਵਾਜਾਈ ਲਈ ਵੀ ਕੀਤੀ ਗਈ।
Tu-154 ਨਾਲ ਜੁੜਿਆ ਇੱਕ ਵੱਡਾ ਹਾਦਸਾ ਇਸ ਤੋਂ ਪਹਿਲਾਂ ਦਸੰਬਰ 2016 ਵਿੱਚ ਵੀ ਵਾਪਰਿਆ ਸੀ। ਰੂਸੀ ਰੱਖਿਆ ਮੰਤਰਾਲੇ ਦਾ ਇੱਕ Tu-154 ਜਹਾਜ਼ ਸੋਚੀ ਤੋਂ ਉਡਾਣ ਭਰਨ ਤੋਂ ਬਾਅਦ ਕਾਲੇ ਸਾਗਰ ਵਿੱਚ ਕਰੈਸ਼ ਹੋ ਗਿਆ ਸੀ। ਉਸ ਹਾਦਸੇ ਵਿੱਚ ਜਹਾਜ਼ ’ਚ ਸਵਾਰ ਸਾਰੇ 92 ਲੋਕਾਂ ਦੀ ਮੌਤ ਹੋ ਗਈ ਸੀ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.