Breaking NewsD5 specialEntertainmentNews

ਰਿਤਿਕ ਅਤੇ ਰਣਬੀਰ ਨੂੰ ਲੈ ਕੇ ਫਿਲਮ ਬਣਾਉਣਗੇ ਰਾਕੇਸ਼ ਰੌਸ਼ਨ !

ਮੁੰਬਈ : ਬਾਲੀਵੁਡ ਦੇ ਮਸ਼ਹੂਰ ਫ਼ਿਲਮਕਾਰ ਰਾਕੇਸ਼ ਰੌਸ਼ਨ ਆਪਣੇ ਪੁੱਤਰ ਰਿਤਿਕ ਰੌਸ਼ਨ ਅਤੇ ਸੁਰਗਵਾਸੀ ਅਦਾਕਾਰ ਰਿਸ਼ੀ ਕਪੂਰ ਦੇ ਪੁੱਤਰ ਰਣਬੀਰ ਕਪੂਰ ਨੂੰ ਲੈ ਕੇ ਫਿਲਮ ਬਣਾ ਸਕਦੇ ਹਨ। ਰਾਕੇਸ਼ ਰੌਸ਼ਨ ਨੇ ਦੱਸਿਆ ਹੈ ਕਿ ਉਹ ਰਿਤਿਕ ਅਤੇ ਰਣਬੀਰ ਨੂੰ ਲੈ ਕੇ ਕਾਸਟ ਕਰਨ ਦੀ ਪਲੈਨਿੰਗ ਕਰ ਰਹੇ ਹਨ। ਰਾਕੇਸ਼ ਰੌਸ਼ਨ ਨੇ ਦੱਸਿਆ ਕਿ ਜਦੋਂ ਰਿਸ਼ੀ ਅਤੇ ਮੈਂ ਜਵਾਨ ਸੀ ਅਤੇ ਇਕੱਠੇ ਖੂਬ ਮਸਤੀ ਕਰਦੇ ਸੀ। ਬਚਪਨ ‘ਚ ਰਣਬੀਰ ਅਤੇ ਰਿਤਿਕ ਦੋਵੇਂ ਹੀ ਨਾਲ ਵੇਕੇਸ਼ਨ ‘ਤੇ ਸਾਡੇ ਨਾਲ ਸ਼ਾਮਿਲ ਹੁੰਦੇ ਸਨ।

ਹੁਣੇ-ਹੁਣੇ ਆਈ ਵੱਡੀ ਖਬਰ,ਰਾਕੇਸ਼ ਟਿਕੈਤ ’ਤੇ ਪੁਲਿਸ ਦਾ ਵੱਡਾ ਐਕਸ਼ਨਰੈਲੀ ਕੱਢਣੀ ਪਈ ਮਹਿੰਗੀ,ਗ੍ਰਿਫਤਾਰੀ…?

ਮੈਂ ਹੁਣ ਉਂਮੀਦ ਕਰਦਾ ਹਾਂ ਕਿ ਦੋਵੇਂ ਇਕੱਠੇ ਬਹੁਤ ਜ਼ਲਦੀ ਇੱਕ ਫਿਲਮ ‘ਚ ਵੀ ਨਜ਼ਰ ਆ ਸਕਦੇ ਹਨ। ਰਾਕੇਸ਼ ਰੌਸ਼ਨ ਨੇ ਦੱਸਿਆ ਕਿ ਅਜੇ ਮੇਰੇ ਕੋਲ ਅਜਿਹੀ ਕੋਈ ਚੰਗੀ ਕਹਾਣੀ ਨਹੀਂ ਹੈ, ਜਿਸਨੂੰ ਲੈ ਕੇ ਮੈਂ ਕਹਿ ਸਕਾਂ ਕਿ ਮੈਂ ਦੋਵਾਂ ਨੂੰ ਇਕੱਠੇ ਕਾਸਟ ਕਰ ਲਵਾਂਗਾ। ਮੇਰੀ ਫਿਲਮ ‘ਕ੍ਰਿਸ਼ 4’ ਨੂੰ ਵੀ ਮੈਂ ਅਜੇ ਹੋਲਡ ‘ਤੇ ਰੱਖਿਆ ਹੋਇਆ ਹੈ। ਕੋਵਿਡ ਨੇ ਸਾਡੀ ਸਾਰੀ ਪਲੈਨਿੰਗ ‘ਤੇ ਪਾਣੀ ਪਾ ਦਿੱਤਾ ਹੈ। ਕੋਵਿਡ – 19 ਖਤਮ ਹੋਣ ‘ਤੇ ਅਸੀ ਇਸਨੂੰ ਸ਼ੁਰੂ ਕਰਾਂਗੇ। ਜੇਕਰ ਮੇਰੇ ਕੋਲ ਕੋਈ ਕਹਾਣੀ ਆਉਂਦੀ ਹੈ ਤਾਂ ਮੈਂ ਰਿਤਿਕ ਅਤੇ ਰਣਬੀਰ ਨੂੰ ਲੈ ਕੇ ਫਿਲਮ ਜਰੂਰ ਬਣਾਵਾਂਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button