Breaking NewsD5 specialNewsPoliticsPunjab

ਰਾਹੁਲ ਗਾਂਧੀ ਦੇ ਕਬਜ਼ੇ ‘ਚ ਝਾੜੂ ? ਵੀਡੀਓ ਦੇਖ ਚੁੱਪ ਕਰ ਗਿਆ ਭਗਵੰਤ ਮਾਨ ! (ਵੀਡੀਓ)

ਮਾਨਸਾ: ਮਾਨਸਾ ਤੇ ਝੁਨੀਰ ਵਿੱਚ ਅਕਾਲੀ ਦਲ ਵੱਲੋਂ ਰੈਲੀਆਂ ਕੀਤੀਆਂ ਗਈਆਂ। ਇਸ ਮੌਕੇ ਨੌਜਵਾਨ ਵਰਕਰਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਣ ਦੀ ਅਪੀਲ ਕੀਤੀ। ਇਸ ਵਿੱਚ ਨੌਜਵਾਨਾਂ ਦੇ ਸਰਪ੍ਰਸਤ ਬਿਕਰਮ ਮਜੀਠੀਆ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਵਰਗੀਆਂ ਸਾਰੀਆਂ ਪਾਰਟੀਆਂ ਕਾਂਗਰਸ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੀਆਂ ਹਨ।

Read Also ਰਾਹੁਲ ਸਾਹਮਣੇ ਨਵਜੋਤ ਸਿੰਘ ਸਿੱਧੂ ਨੂੰ ਦਿਖਾਈ ‘ਔਕਾਤ’ !

ਕਾਂਗਰਸ ਦਾ ਨਿਸ਼ਾਨਾ ਹੈ ਕਿ ਜੋ ਮਜ਼ਦੂਰ ਵਪਾਰੀ ਕਿਸਾਨ ਕਾਂਗਰਸ ਤੋਂ ਨਾਰਾਜ਼ ਚੱਲ ਰਿਹਾ ਹੈ, ਉਹ ਕਿਤੇ ਅਕਾਲੀ-ਬੀਜੇਪੀ ਦੇ ਖ਼ਾਤੇ ਨਾ ਚਲਾ ਜਾਏ। ਇਸ ਲਈ ਕਾਂਗਰਸ ਭਵਨ ਤੋਂ ਦੂਜੀਆਂ ਪਾਰਟੀਆਂ ਨੂੰ ਫਾਈਨਾਂਸ ਕੀਤਾ ਜਾ ਰਿਹਾ ਹੈ। ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਕਾਂਗਰਸ ਤੋਂ ਨਾਰਾਜ਼ ਹੈ। ਆਪਣੇ ਵੋਟ ਬੈਂਕ ਨੂੰ ਬਚਾਉਣ ਲਈ ਕਾਂਗਰਸ ਹਰ ਤਰ੍ਹਾਂ ਦੇ ਨਵੇਂ-ਨਵੇਂ ਹਥਕੰਡੇ ਅਪਣਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button