NewsBreaking NewsIndiaPolitics

ਰਾਹੁਲ ਗਾਂਧੀ ਦੀ ਜਾਨ ਨੂੰ ਖ਼ਤਰਾ, ਗ੍ਰਹਿ ਮੰਤਰਾਲੇ ਨੂੰ ਲਿਖਿਆ ਪੱਤਰ

ਨਵੀਂ ਦਿੱਲੀ : ਕਾਂਗਰਸ ਵਲੋਂ ਗ੍ਰਹਿ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਜਿਸ ਵਿੱਚ ਰਾਹੁਲ ਗਾਂਧੀ ਦੀ ਸੁਰੱਖਿਆ ਦਾ ਜ਼ਿਕਰ ਕੀਤਾ ਗਿਆ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ ਪੱਤਰ ਵਿੱਚ ਰਾਹੁਲ ਦੀ ਸੁਰੱਖਿਆ ਨਾਲ ਸਬੰਧਤ ਪ੍ਰੋਟੋਕੋਲ ਨੂੰ ਸੱਖਤੀ ਨਾਲ ਪਾਲਣਾ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ। ਉਥੇ ਹੀ ਗ੍ਰਹਿ ਮੰਤਰਾਲੇ ਵਲੋਂ ਇਸ ਦਾ ਜਵਾਬ ਵੀ ਆ ਗਿਆ ਹੈ।

Read Also ਰਾਹੁਲ ਗਾਂਧੀ ਨੇ ਕੇਰਲ ਦੇ ਵਾਇਨਾਡ ਤੋਂ ਭਰਿਆ ਨਾਮਜ਼ਦਗੀ ਪੱਤਰ

ਮੀਡਿਆ ਰਿਪੋਰਟਸ ਦੇ ਮੁਤਾਬਕ ਕਾਂਗਰਸੀ ਆਗੂਆਂ ਨੇ ਪੱਤਰ ਵਿੱਚ ਦੱਸਿਆ ਕਿ ਅਮੇਠੀ ਵਿੱਚ ਨਾਮਜ਼ਦਗੀ ਦਾਖਲ ਕਰਵਾਉਣ ਤੋਂ ਬਾਅਦ ਜਿਸ ਵੇਲੇ ਰਾਹੁਲ ਗਾਂਧੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਸ ਸਮੇਂ ਉਨ੍ਹਾਂ ਦੇ ਸਿਰ ਦੇ ਇੱਕ ਹਿੱਸੇ ‘ਤੇ ਹਰੇ ਰੰਗ ਦੀ ਲੇਜ਼ਰ ਨਾਲ 7 ਵਾਰ ਟਾਰਗੇਟ ਕੀਤਾ ਗਿਆ ਸੀ ਅਤੇ ਇਹ ਲਾਈਟ ਸ਼ਾਇਦ ਸਨਾਈਪਰ ਰਾਈਫ਼ਲ ਦੀ ਸੀ।

d53503f1b11c4b3a080e29fed0453e7ef3208f31 rs img preview ਜਾਣਕਾਰੀ ਮੁਤਾਬਕ ਪੱਤਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਦੇ ਕਤਲ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸਦੇ ਨਾਲ ਹੀ ਕਾਂਗਰਸ ਨੇ ਇਸ ਨੂੰ ਪ੍ਰਸ਼ਾਸਨ ਦੀ ਸੁਰੱਖਿਆ ‘ਚ ਕਮੀ ਦਸਦਿਆਂ ਜਲਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

d7fb2b042e3833d126bb42d6f570310cd86d560f rs img preview

ਕਾਂਗਰਸ ਵਲੋਂ ਲਿਖੇ ਪੱਤਰ ਦਾ ਗ੍ਰਹਿ ਮੰਤਰਾਲੇ ਵੱਲੋਂ ਜਵਾਬ ਵੀ ਆ ਗਿਆ ਹੈ। ਮੰਤਰਾਲੇ ਨੇ ਬਿਆਨ ਵਿੱਚ ਕਿਹਾ ਵੀਡੀਓ ਕਲਿੱਪ ਵਿੱਚ ਜੋ ਹਰੀ ਲਾਈਟ ਨਜ਼ਰ ਆ ਰਹੀ ਹੈ ਉਹ ਕਾਂਗਰਸ ਦੇ ਹੀ ਫੋਟੋਗਰਾਫਰ ਦੇ ਮੋਬਾਇਲ ਫੋਨ ਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button