SportsTop News

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਝੋਲੀ ਪਿਆ ਪਹਿਲਾ ਤਗਮਾ

ਹਾਲ ਹੀ ਵਿਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੇ ਪੈਰਾ ਪਾਵਰ ਲਿਫਟਰ ਵਲੋਂ ਭਾਰਤ ਦੀ ਝੋਲੀ ਵਿਚ ਪਹਿਲਾ ਤਮਗਾ ਪਾ ਦਿੱਤਾ ਗਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਰਾਸ਼ਟਰ ਮੰਡਲ ਖੇਡਾਂ ਵਿਚ ਜੋ ਪੈਰਾ ਪਾਵਰ ਲਿਫਟਰ  ਵਲੋਂ ਪਾਵਰ ਲਿਫਟਿੰਗ ਵਿਚ ਜਿੱਤ ਪ੍ਰਾਪਤ ਕਰਕੇ ਭਾਰਤ ਦੀ ਝੋਲੀ ਵਿਚ ਪਹਿਲਾ ਤਮਗਾ ਪਾਇਆ ਗਿਆ ਹੈ ਉਹ ਪਾਵਰ ਲਿਫਟਰ ਝੰਡੂ ਕੁਮਾਰ  । ਉਕਤ ਤਮਗਾ ਝੰਡੂ ਕੁਮਾਰ ਨੇ ਪੁਰਸ਼ਾਂ ਦੇ ਹੈਵੀਵੇਟ ਵਰਗ ਵਿਚ ਜਿੱਤਿਆ ਹੈ ਤੇ ਇਹ ਜਿਤਿਆ ਗਿਆ ਤਮਗਾ ਕਾਂਸੀਦ ਤਮਗਾ ਹੈ । ਬਿਹਾਰ ਦੇ ਇਸ ਝੰਡੂ ਕੁਮਾਰ ਨੇ 190 ਕਿਲੋਗ੍ਰਾਮ ਦੀ ਸਰਵੋਤਮ ਲਿਫਟ ਨਾਲ 130. 9 ਅੰਕ ਪ੍ਰਾਪਤ ਕੀਤੇ ਹਨ ।
ਇਸ ਤੋਂ ਪਹਿਲਾਂ, ਭਾਰਤ ਪੁਰਸ਼ਾਂ ਅਤੇ ਔਰਤਾਂ ਦੇ ਲਾਈਟਵੇਟ ਪੈਰਾ-ਪਾਵਰਲਿਫਟਿੰਗ ਮੁਕਾਬਲਿਆਂ ਵਿੱਚ ਤਗ਼ਮਾ ਜਿੱਤਣ ਤੋਂ ਖੁੰਝ ਗਿਆ । ਇਸ ਦੌਰਾਨ, ਜਾਦੂਮਣੀ ਸਿੰਘ ਨੇ ਮੁੱਕੇਬਾਜ਼ੀ ਵਿੱਚ ਜਿੱਤ ਦਰਜ ਕਰਕੇ `ਰਾਊਂਡ ਆਫ਼ 16`ਵਿੱਚ ਆਪਣੀ ਥਾਂ ਪੱਕੀ ਕੀਤੀ । ਲਾਨ ਬੋਲਜ਼ ਵਿੱਚ, ਪੁਤੁਲ ਸੋਨੋਵਾਲ ਨੇ ਲਗਾਤਾਰ ਆਪਣੀ ਦੂਜੀ ਜਿੱਤ ਦਰਜ ਕੀਤੀ ।
ਗਰੁੱਪ-ਬੀ ਵਿੱਚ ਮੁਕਾਬਲਾ ਕਰਦਿਆਂ 28 ਸਾਲਾ ਜੰਦੂ ਕੁਮਾਰ ਨੇ ਆਪਣੀ ਪਹਿਲੀ ਕੋਸਿ਼ਸ਼ ਵਿੱਚ 181 ਕਿਲੋਗ੍ਰਾਮ ਅਤੇ ਦੂਜੀ ਕੋਸਿ਼ਸ਼ ਵਿੱਚ 190 ਕਿਲੋਗ੍ਰਾਮ ਭਾਰ ਚੁੱਕ ਕੇ 130.9 ਅੰਕ ਹਾਸਲ ਕੀਤੇ । ਉਸ ਨੇ ਆਪਣੀ ਤੀਜੀ ਕੋਸਿ਼ਸ਼ ਵਿੱਚ 196 ਕਿਲੋਗ੍ਰਾਮ ਭਾਰ ਚੁੱਕ ਕੇ ਬਰਮਿੰਘਮ 2022 ਖੇਡਾਂ ਦਾ ਰਿਕਾਰਡ ਤੋੜਨ ਦੀ ਕੋਸਿ਼ਸ਼ ਕੀਤੀ ਪਰ ਸਫਲ ਨਹੀਂ ਹੋ ਸਕਿਆ । ਇਸ ਦੇ ਬਾਵਜੂਦ ਉਸ ਦਾ ਸਕੋਰ ਕਾਂਸੀ ਦਾ ਤਗਮਾ ਜਿੱਤਣ ਲਈ ਕਾਫ਼ੀ ਸੀ । ਨਾਈਜੀਰੀਆ ਦੇ ਰਿਲਵਾਨ ਇਦਰੀਸ ਨੇ ਸੋਨੇ ਦਾ ਤਗਮਾ ਜਿੱਤਿਆ, ਜਦਕਿ ਇੰਗਲੈਂਡ ਦੇ ਮੈਥਿਊ ਹਾਰਡਿੰਗ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button