ਰਾਸ਼ਿਦ ਖਾਨ ਨੇ ਅਫ਼ਗਾਨਿਸਤਾਨ ਟੀ20 ਟੀਮ ਦੀ ਕਮਾਨ ਸੰਭਾਲਣ ਤੋਂ ਕੀਤਾ ਇਨਕਾਰ
ਨਵੀਂ ਦਿਲੀ : ਅਫ਼ਗਾਨਿਸਤਾਨ ਕ੍ਰਿਕੇਟ ਟੀਮ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੇ ਨੈਸ਼ਨਲ ਟੀ20 ਟੀਮ ਦੇ ਕਪਤਾਨ ਬਣਨ ਤੋਂ ਇਨਕਾਰ ਕਰ ਦਿੱਤਾ ਹੈ। ਰਾਸ਼ਿਦ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਕਪਤਾਨੀ ਸੰਭਾਲਣਗੇ ਤਾਂ ਇਸ ਨਾਲ ਉਨ੍ਹਾਂ ਦੀ ਖੇਡ ‘ਤੇ ਅਸਰ ਪੈ ਸਕਦਾ ਹੈ। ਮੈਂ ਉਪ-ਕਪਤਾਨ ਦੀ ਭੂਮਿਕਾ ’ਚ ਚੰਗਾ ਹਾਂ ਜਿੱਥੇ ਵੀ ਜ਼ਰੂਰਤ ਹੁੰਦੀ ਹੈ ਮੈਂ ਆਪਣੇ ਕਪਤਾਨ ਦੀ ਮਦਦ ਕਰਦਾ ਹਾਂ। ਮੇਰੇ ਲਈ ਬਿਹਤਰ ਹੈ ਕਿ ਮੈਂ ਇਸ ਸਥਿਤੀ (ਕਪਤਾਨੀ) ਤੋਂ ਦੂਰ ਰਹਾਂ।
ਕਾਂਗਰਸ ‘ਚ ਆਉਣ ਸਾਰ ਖਹਿਰਾ ਨੇ ਹਿਲਾਈ ਸਿਆਸਤ! ਕੇਜਰੀਵਾਲ ਬਾਰੇ ਹੁਣ ਤੱਕ ਦੇ ਵੱਡੇ ਖੁਲਾਸੇ!
ਖ਼ਾਸ ਤੌਰ ’ਤੇ ਰਾਸ਼ਿਦ ਨੂੰ 2019 ਵਰਲਡ ਕੱਪ ਤੋਂ ਬਾਅਦ ਤਿੰਨੋਂ ਫ਼ਾਰਮੈਟਸ ’ਚ ਅਫ਼ਗ਼ਾਨਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ ਸੀ, ਪਰ ਦਸੰਬਰ 2019 ’ਚ ਪਿਛਲੇ ਕਪਤਾਨ ਅਸਗਰ ਅਫ਼ਾਗ਼ਾਨ ਨੇ ਮੁੜ ਕਪਤਾਨੀ ਸੰਭਾਲੀ। ਰਾਸ਼ਿਦ ਨੇ ਕਿਹਾ, ਜੇਕਰ ਤੁਹਾਡੇ ਕੋਲ ਇਕ ਜਾਂ ਦੋ ਸਾਲ ਹਨ, ਤਾਂ ਤੁਸੀਂ ਖ਼ੁਦ ਨੂੰ ਮੈਨੇਜ ਕਰਦੇ ਹੋ ਤੇ ਚੀਜ਼ਾਂ ਨੂੰ ਸਮਝਦੇ ਹੋ ਤਦ ਭੂਮਿਕਾ ਨਿਭਾਉਣਾ ਸੌਖਾ ਹੁੰਦਾ ਹੈ। ਮੈਂ ਇਕ ਵਾਰ ਕਪਤਾਨ ਸੀ ਤੇ ਉਹ (ਬੋਰਡ) ਮੇਰੀ ਮਾਨਸਿਕਤਾ ਨੂੰ ਜਾਣਦੇ ਸਨ ਅਤੇ ਇਹੋ ਕਾਰਨ ਹੈ ਕਿ ਉਨ੍ਹਾਂ ਨੇ ਕਿਸੇ ਦੀ ਭਾਲ ’ਚ ਜਗ੍ਹਾ ਖ਼ਾਲੀ ਰੱਖੀ ਸੀ ਜਦਕਿ ਮੈਂ ਉਪ-ਕਪਤਾਨ ਦੇ ਤੌਰ ’ਤੇ ਰਹਾਂਗਾ।
BIG NEWS ਦਿੱਲੀ ਤੋਂ ਆਈ ਵੱਡੀ ਖ਼ਬਰ, ਕੈਪਟਨ ਤੋਂ ਪਹਿਲਾਂ ਹਾਈਕਮਾਨ ਕੋਲ ਪਹੁੰਚੇ ਦੂਲੋਂ ਤੇ ਬਾਜਵਾ !
ਜ਼ਿਕਰਯੋਗ ਹੈ ਕਿ ਅਫ਼ਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਦੇ ਮੈਂਬਰਾਂ ਦੀ ਸੋਮਵਾਰ ਨੂੰ ਹੋਈ ਬੈਠਕ ’ਚ ਇਹ ਫ਼ੈਸਲਾ ਕੀਤਾ ਗਿਆ ਕਿ ਆਲਰਾਊਂਡਰ ਰਾਸ਼ਿਦ ਖ਼ਾਨ ਟੀ-20 ਟੀਮ ਦੇ ਉਪ-ਕਪਤਾਨ ਬਣੇ ਰਹਿਣਗੇ ਜਦਕਿ ਨਵੇਂ ਕਪਤਾਨ ਦੀ ਨਿਯੂੁਕਤੀ ’ਤੇ ਫ਼ੈਸਲਾ ਛੇਤੀ ਕੀਤਾ ਜਾਵੇਗਾ। ਰਾਸ਼ਿਦ ਖ਼ਾਨ ਇਸ ਸਮੇਂ ਆਬੂ ਧਾਬੀ ’ਚ ਹਨ ਤੇ 9 ਜੂਨ ਤੋਂ ਸ਼ੁਰੂ ਹੋਣ ਵਾਲੀ ਪਾਕਿਸਤਾਨ ਸੁਪਰ ਲੀਗ-6 ’ਚ ਲਾਹੌਰ ਕਲੰਦਰਸ ਲਈ ਖੇਡਣਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.