EntertainmentTop News

 ਰਾਮ ਚਰਨ ਦੀ ਲੇਟੈਸਟ ਰਿਲੀਜ਼ ਗੇਮ ਚੇਂਜਰ ਨੇ ਪਹਿਲੇ ਦਿਨ ਭਾਰਤ ‘ਚ 51 ਕਰੋੜ ਰੁਪਏ ਨਾਲ ਖੋਲ੍ਹਿਆ ਆਪਣਾ ਖਾਤਾ

 ਰਾਮ ਚਰਨ ਦੀ ਲੇਟੈਸਟ ਰਿਲੀਜ਼ ਗੇਮ ਚੇਂਜਰ ਨੇ ਦੁਨੀਆ ਵਿੱਚ ਪੂਰੀ ਖੇਡ ਨੂੰ ਬਦਲ ਦਿੱਤਾ ਹੈ। ਪਹਿਲੇ ਦਿਨ ਦੀ ਕਮਾਈ ਜਾਣ ਕੇ ਹੈਰਾਨ ਰਹਿ ਜਾਵੋਗੇ।

ਐੱਸਐੱਸ ਰਾਜਾਮੌਲੀ ਦੁਆਰਾ ਨਿਰਦੇਸ਼ਤ ਬਲਾਕਬਸਟਰ ਫਿਲਮ ਆਰਆਰਆਰ ਤੋਂ ਬਾਅਦ ਸੋਲੋ ਹੀਰੋ ਬਣ ਕੇ ਰਾਮ ਚਰਨ ਨੇ ਤਿੰਨ ਸਾਲਾਂ ਬਾਅਦ ਵਾਪਸੀ ਕੀਤੀ ਹੈ। ਸ਼ੰਕਰ ਨਿਰਦੇਸ਼ਿਤ ਗੇਮ ਚੇਂਜਰ 10 ਜਨਵਰੀ 2025 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ ਤੇ ਆਉਂਦੇ ਹੀ ਹਲਚਲ ਮਚਾ ਦਿੱਤੀ ਸੀ। ਫਿਲਮ ‘ਚ ਉਨ੍ਹਾਂ ਦੀ ਜੋੜੀ ਕਿਆਰਾ ਅਡਵਾਨੀ ਨਾਲ ਬਣੀ ਹੈ।

ਐਕਸ਼ਨ ਨਾਲ ਭਰਪੂਰ ਰਾਮ ਚਰਨ ਦੀ ਗੇਮ ਚੇਂਜਰ ਦਾ ਪਹਿਲਾਂ ਦਿਨ ਘਰੇਲੂ ਬਾਕਸ ਆਫਿਸ ‘ਤੇ ਸ਼ਾਨਦਾਰ ਰਿਹਾ। ਫਿਲਮ ਨੇ ਭਾਰਤ ‘ਚ 51 ਕਰੋੜ ਰੁਪਏ ਨਾਲ ਆਪਣਾ ਖਾਤਾ ਖੋਲ੍ਹਿਆ ਸੀ। ਭਾਰਤ ਦੀ ਤਰ੍ਹਾਂ ਵਿਦੇਸ਼ਾਂ ‘ਚ ਵੀ ਫਿਲਮ ਨੇ ਕਾਫ਼ੀ ਧੂਮ ਮਚਾਈ ਹੋਈ ਹੈ। ਸਿਨਮਾਘਰ ਗੇਮ ਚੇਂਜਰ ਦੇ ਦਰਸ਼ਕਾਂ ਨਾਲ ਭਰੇ ਰਹੇ। ਇਸ ਦਾ ਸਬੂਤ ਪਹਿਲੇ ਦਿਨ ਦਾ ਵਰਲਡਵਾਇਡ ਕਲੈਕਸ਼ਨ ਹੈ।

ਗੇਮ ਚੇਂਜਰ ਨੇ ਆਪਣੇ ਪਹਿਲੇ ਦਿਨ ਦੁਨੀਆ ਭਰ ਵਿੱਚ ਸੈਂਕੜਾ ਜੜਿਆ ਹੈ। ਫਿਲਮ ਆਲੋਚਕ ਮਨੋਬਾਲਾ ਵਿਜੇਬਾਲਨ ਅਨੁਸਾਰ, ਕਿਆਰਾ ਅਡਵਾਨੀ ਤੇ ਰਾਮ ਚਰਨ ਦੀ ਫਿਲਮ ਨੇ 186 ਕਰੋੜ ਰੁਪਏ ਵਰਲਡਵਾਇਡ ਗ੍ਰਾਸ ਕੁਲੈਕਸ਼ਨ ਕੀਤੀ ਹੈ। ਇਹ ਸਿਰਫ਼ ਇੱਕ ਦਿਨ ਦਾ ਅੰਕੜਾ ਹੈ। ਜਦੋਂ ਫਿਲਮ ਨੇ ਨਾਨ-ਵੀਕੈਂਡ ‘ਤੇ ਇੰਨੀ ਕਮਾਈ ਕੀਤੀ ਹੈ ਤਾਂ ਸ਼ਨੀਵਾਰ ਤੇ ਐਤਵਾਰ ਨੂੰ ਫਿਲਮ ਬਾਕਸ ਆਫਿਸ ‘ਤੇ ਤੂਫਾਨ ਲੈ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button