Breaking NewsD5 specialNewsSportsTop News

ਰਾਫੇਲ ਨਡਾਲ ਨੇ ਰਚਿਆ ਇਤਿਹਾਸ, ਜਿੱਤਿਆ 21ਵਾਂ ਗ੍ਰੈਂਡ ਸਲੈਮ

ਮੈਲਬੋਰਨ : ਸਪੇਨ ਦੇ ਰਾਫੇਲ ਨਡਾਲ ਨੇ 2 ਸੈੱਟ ਹਾਰਨ ਤੋਂ ਬਾਅਦ ਧਮਾਕੇਦਾਰ ਵਾਪਸੀ ਕਰਦੇ ਹੋਏ ਐਤਵਾਰ ਨੂੰ ਰੂਸ ਦੇ ਦਾਨਿਲ ਮੇਦਵੇਦੇਵ ਨੂੰ ਪੰਜ ਸੈੱਟਾਂ ਦੇ ਮੈਰਾਥਨ ਸੰਘਰਸ਼ ਵਿਚ 2-6, 6-7(5), 6-4, 6-4, 7-5 ਨਾਲ ਹਰਾ ਕੇ ਰਿਕਾਰਡ 21ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤ ਲਿਆ। ਨਡਾਲ ਨੇ ਮੇਦਵੇਦੇਵ ਦੇ ਵਿਰੁੱਧ ਪੰਜ ਘੰਟੇ 24 ਮਿੰਟ ਤੱਕ ਚੱਲੇ ਮੁਕਾਬਲੇ ਵਿਚ ਜਿੱਤ ਦਰਜ ਕੀਤੀ। ਨਡਾਲ ਇਸ ਜਿੱਤ ਦੇ ਨਾਲ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੋਂ ਅੱਗੇ ਨਿਕਲ ਗਏ ਹਨ, ਜਿਸ ਦੇ ਨਾਮ 20-20 ਗ੍ਰੈਂਡ ਸਲੈਮ ਖਿਤਾਬ ਹਨ। ਨਡਾਲ ਦਾ ਇਹ ਦੂਜਾ ਆਸਟਰੇਲੀਅਨ ਓਪਨ ਖਿਤਾਬ ਹੈ। ਉਨ੍ਹਾਂ ਨੇ 13 ਸਾਲ ਦੇ ਅੰਤਰਾਲ ਤੋਂ ਬਾਅਦ ਜਾ ਕੇ ਇਹ ਖਿਤਾਬ ਜਿੱਤਿਆ ਹੈ।

Bhai Balwant Singh Rajoana ਨਾਲ ਜੁੜੀ ਵੱਡੀ ਖਬਰ। D5 Channel Punjabi

ਇਸ ਤੋਂ ਪਹਿਲਾਂ ਉਨ੍ਹਾਂ ਨੇ 2009 ਵਿਚ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਸੀ ਜਦਕਿ ਉਹ 2012, 2014, 2017 ਅਤੇ 2019 ਵਿਚ ਮੈਲਬੋਰਨ ਫਾਈਨਲ ਵਿਚ ਹਾਰੇ ਸਨ। ਸਪੇਨ ਦੇ ਨਡਾਲ ਦਾ ਗ੍ਰੈਂਡ ਸਲੈਮ ਫਾਈਨਲ ਵਿਚ ਹੁਣ 21-8 ਦਾ ਰਿਕਾਰਡ ਹੋ ਗਿਆ ਹੈ। ਸਾਲ 2019 ਵਿਚ ਜੋਕੋਵਿਚ ਦੇ ਹੱਥੋਂ ਮੈਲਬੋਰਨ ਫਾਈਨਲ ਹਾਰਨ ਤੋਂ ਬਾਅਦ ਗ੍ਰੈਂਡ ਸਲੈਮ ਫਾਈਨਲ ਵਿਚ ਨਡਾਲ ਦੀ ਇਹ ਲਗਾਤਾਰ ਚੌਥੀ ਜਿੱਤ ਹੈ। ਦੂਜੇ ਪਾਸੇ ਮੇਦਵੇਦੇਵ ਦੀ ਆਸਟਰੇਲੀਅਨ ਓਪਨ ਫਾਈਨਲ ਵਿਚ ਇਹ ਲਗਾਤਾਰ ਦੂਜੀ ਹਾਰ ਹੈ। ਪਿਛਲੇ ਸਾਲ ਫਰਵਰੀ ਵਿਚ ਜੋਕੋਵਿਚ ਨੇ ਉਨ੍ਹਾਂ ਨੂੰ ਫਾਈਨਲ ਵਿਚ ਹਰਾਇਆ ਸੀ। ਗ੍ਰੈਂਡ ਸਲੈਮ ਫਾਈਨਲਸ ਵਿਚ ਉਸਦਾ ਰਿਕਾਰਡ ਹੁਣ 1-3 ਹੋ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button