Breaking NewsD5 specialIndiaNewsPoliticsPunjab

ਮਾਣਹਾਨੀ ਮਾਮਲੇ ‘ਚ ਹੰਸ ਰਾਜ ਹੰਸ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ : ਮਾਣਹਾਨੀ ਮਾਮਲੇ ‘ਚ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੂੰ ਵੱਡੀ ਰਾਹਤ ਮਿਲੀ ਹੈ। ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਵੱਲੋਂ ਦਰਜ਼ ਮਾਣਹਾਨੀ ਮੁਕੱਦਮੇ ‘ਚ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਹੰਸਰਾਜ ਹੰਸ ਨੂੰ 20 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ। ਇਹ ਕੇਸ 20 ਜੁਲਾਈ, 2019 ਨੂੰ ਦਰਜ ਕੀਤਾ ਗਿਆ ਸੀ।

🔴LIVE🔴ਕੈਪਟਨ ਦਾ ਕਿਸਾਨਾਂ ਲਈ ਵੱਡਾ ਬਿਆਨ!ਕੇਂਦਰ ਨੇ ਕਿਸਾਨਾਂ ਲਈ ਜਾਰੀ ਕੀਤਾ ਨਵਾਂ ਫਰਮਾਨ!

ਪਹਿਲੀ ਵਾਰ ਕੋਰਟ ‘ਚ ਪੇਸ਼ ਹੋਏ ਹੰਸਰਾਜ ਹੰਸ
ਦੱਸ ਦਈਏ ਕਿ ਮਨੀਸ਼ ਸਿਸੋਦੀਆ ਨੇ ਦਿੱਲੀ ਦੇ ਸਕੂਲਾਂ ‘ਚ ਕਲਾਸਰੂਮ ਬਣਾਉਣ ‘ਚ ਕਥਿਤ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਉਣ ਦੇ ਖਿਲਾਫ ਬੀਜੇਪੀ ਸੰਸਦ ਹੰਸਰਾਜ ਹੰਸ, ਮਨੋਜ ਤਿਵਾਰੀ, ਪ੍ਰਵੇਸ਼ ਵਰਮਾ, ਵਿਧਾਇਕ ਮਨਜਿੰਦਰ ਸਿੰਘ ਸਿਰਸਾ, ਵਿਜੇਂਦਰ ਗੁਪਤਾ ਅਤੇ ਬੀਜੇਪੀ ਬੁਲਾਰੇ ਹਰੀਸ਼ ਖੁਰਾਨਾ ਦੇ ਖਿਲਾਫ ਆਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਸੀ। ਬਾਕੀ ਨੂੰ ਕੋਰਟ ਤੋਂ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਸੀ ਪਰ ਹੰਸਰਾਜ ਹੰਸ ਕੋਰਟ ‘ਚ ਪੇਸ਼ ਨਹੀਂ ਹੋਏ ਸਨ। ਪਹਿਲੀ ਵਾਰ ਪੇਸ਼ ਹੋਣ ‘ਤੇ ਹੰਸਰਾਜ ਹੰਸ ਨੇ ਜ਼ਮਾਨਤ ਮੰਗ ਦਾਖਲ ਕੀਤੀ ਅਤੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।

ਲਓ ਜੀ! ਹੁਣ ਨਹੀਂ ਹੋ ਸਕਦੀ ਬੇਅਦਬੀ! ਤਰੁੰਤ ਫੜਿਆ ਜਾਵੇਗਾ ਦੋਸ਼ੀ, ਲੱਭ ਲਿਆ ਪੱਕਾ ਹੱਲ !

ਸਿਸੋਦੀਆ ਦਾ ਇਲਜ਼ਾਮ ਸੀ ਕਿ ਇਨ੍ਹਾਂ ਨੇਤਾਵਾਂ ਨੇ ਉਨ੍ਹਾਂ ‘ਤੇ ਸਕੂਲਾਂ ਦੀ ਉਸਾਰੀ ‘ਚ 2000 ਕਰੋੜ ਦਾ ਘਪਲਾ ਕਰਨ ਦਾ ਝੂਠਾ ਇਲਜ਼ਾਮ ਲਗਾਇਆ। ਇਸ ਨਾਲ ਜਨਤਾ ਦੇ ਵਿੱਚ ਉਨ੍ਹਾਂ ਦੀ ਛਵੀ ਨੂੰ ਨੁਕਸਾਨ ਪਹੁੰਚਿਆ । ਦਰਅਸਲ ਇੱਕ ਪ੍ਰੈਸ ਕਾਨਫਰੰਸ ‘ਚ ਆਮ ਆਦਮੀ ਪਾਰਟੀ ਸਰਕਾਰ ‘ਤੇ ਇਲਜ਼ਾਮ ਲਗਾਉਂਦੇ ਹੋਏ ਮਨੋਜ ਤਿਵਾਰੀ ਨੇ ਕਿਹਾ ਸੀ ਕਿ ਅਸੀ ਇੱਕ ਅਜਿਹੇ ਸਕੈਮ ਦਾ ਖੁਲਾਸਾ ਕਰਨ ਜਾ ਰਹੇ ਹਨ, ਜਿਸ ਵਿੱਚ ਦਿੱਲੀ ਦੇ ਸੀਐਮ ਅਤੇ ਡਿਪਟੀ ਸੀਐਮ ਸ਼ਾਮਿਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button