Breaking NewsD5 specialNewsPoliticsPress ReleasePunjab

ਰਾਣਾ ਗੁਰਜੀਤ ਨਾਲ਼ ਬੈਠ ਕੇ ਰੇਤ ਮਾਫ਼ੀਆ ਨੂੰ ਨੱਥ ਨਹੀਂ  ਪਾ ਸਕਦੇ ਮੁੱਖ ਮੰਤਰੀ ਚੰਨੀ  :  ਹਰਪਾਲ ਸਿੰਘ ਚੀਮਾ

ਧਰਮਸੋਤ ਸਮੇਤ ਭ੍ਰਿਸ਼ਟ ਮੰਤਰੀਆਂ ਵਿਰੁੱਧ ਕੇਸ ਦਰਜ ਕਰਨ ਲਈ ਆਪ ਨੇ ਦਿੱਤਾ  ਇੱਕ ਹਫ਼ਤੇ ਦਾ ਅਲਟੀਮੇਟਮ

ਪੰਜਾਬ ਅਤੇ ਕਿਸਾਨੀ ਲਈ ਘਾਤਕ ਹੈ ਭਾਰਤ ਭੂਸ਼ਨ ਆਸ਼ੂ ਦਾ ਫੇਰ ਮੰਤਰੀ ਬਣਨਾ

ਚੰਡੀਗੜ੍ਹ:ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਰਾਣਾ ਗੁਰਜੀਤ ਸਿੰਘ ਨੂੰ  ਪੰਜਾਬ ਮੰਤਰੀ ਮੰਡਲ ਵਿਚ ਸ਼ਾਮਲ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਸ ਦਾਅਵੇ ਨੂੰ ਫ਼ੇਲ੍ਹ ਦੱਸਿਆ, ਜਿਸ ਵਿਚ ਚੰਨੀ ਨੇ ਕਿਹਾ ਸੀ ਕਿ ਰੇਤ ਮਾਫ਼ੀਆ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰੇ ।  ਚੀਮਾ ਨੇ ਕਿਹਾ ਕਿ  ਹੁਣ ਜਦੋਂ ਮਾਈਨਿੰਗ ਮਾਫ਼ੀਆ ਦਾ ਸਰਗਨਾ ਹੀ ਕੈਬਨਿਟ ਮੀਟਿੰਗ ਵਿੱਚ ਬੈਠ ਗਿਆ ਹੈ ਤਾਂ ਮੁੱਖ ਮੰਤਰੀ ਚੰਨੀ ਦਾ  ਰੇਤ ਮਾਫ਼ੀਆ ਨੂੰ ਨੱਥ ਪਾਉਣ ਵਾਲਾ ਦਾਅਵਾ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਕੁੱਝ ਨਹੀਂ ਹੈ ।ਸੋਮਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭ੍ਰਿਸ਼ਟ ਆਗੂਆਂ ਨੂੰ ਕੈਬਨਿਟ ਵਿੱਚ ਸ਼ਾਮਲ ਕਰਨ ਨਾਲ ਸਿੱਧ ਹੋ ਗਿਆ ਹੈ ਕਿ  ਕਾਂਗਰਸ ਚਿਹਰੇ ਬਦਲ ਕੇ ਵੀ ਆਪਣਾ ਕਿਰਦਾਰ ਨਹੀਂ ਬਦਲ ਸਕਦੀ ।

ਕਿਸਾਨਾਂ ਲਈ ਖੁਸ਼ਖਬਰੀ, ਡਰੀ ਸਰਕਾਰ, ਹੱਲ ਕੱਢਣ ਨੂੰ ਤਿਆਰ,ਚੱਕਾ ਜਾਮ ਦਾ ਅਸਰ || D5 Channel Punjabi

ਭ੍ਰਿਸ਼ਟ ਮੰਤਰੀਆਂ ਦੀ ਕੈਬਨਿਟ ਚ ਐਂਟਰੀ ਨਾਲ ਚੰਨੀ ਦੇ ਉਸ ਦਾਅਵੇ ਦੀ ਵੀ ਪੋਲ ਖੋਲ੍ਹ ਗਈ ਹੈ  , ਜਿਸ ਵਿਚ ਚੰਨੀ ਨੇ ਕਿਹਾ ਸੀ ਕਿ ਉਹ ਰਹਿਣਗੇ ਜਾਂ ਭ੍ਰਿਸ਼ਟਾਚਾਰੀ  ਰਹਿਣਗੇ ।  ਚੀਮਾ ਨੇ ਤਰਕ ਦਿੱਤਾ ਕਿ ਦਾਗ਼ੀ ਮੰਤਰੀਆਂ ਦਾ ਵਿਰੋਧ ਕੇਵਲ ਵਿਰੋਧੀ ਧਿਰ ਹੋਣ ਕਰਕੇ ਨਹੀਂ ਕਰ ਰਹੇ । ਸਗੋਂ ਕਾਂਗਰਸੀ ਵਿਧਾਇਕ  ਵੀ ਵਿਰੋਧ ਕਰ ਰਹੇ ਹਨ ।ਕਾਂਗਰਸੀ ਵਿਧਾਇਕਾ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਵੀ ਆਪ ਦੇ ਦੋਸ਼ਾਂ ਦੀ ਪੁਸ਼ਟੀ ਕਰਦੀ ਹੈ । ਚੀਮਾ ਨੇ ਕਿਹਾ ਕਿ ਜੇ ਚੰਨੀ ਆਪਣੇ ਦਾਅਵੇ ਤੇ ਕਾਇਮ ਰਹਿੰਦੇ ਤਾਂ ਕਿਸੇ ਵੀ ਕੀਮਤ ਤੇ ਦਾਗ਼ੀ ਮੰਤਰੀਆਂ ਨੂੰ ਕੈਬਨਿਟ ਵਿੱਚ ਨਾ ਸ਼ਾਮਲ ਕਰਦੇ । ਪ੍ਰੰਤੂ ਮੁੱਖ ਮੰਤਰੀ  ਹਾਈਕਮਾਨ ਅਤੇ ਸੁਪਰ ਸੀਐਮ ਨਵਜੋਤ ਸਿੰਘ ਸਿੱਧੂ ਮੂਹਰੇ  ਦੱਬੂ ਹੋ ਗਏ । ਇੰਨਾ ਕਮਜ਼ੋਰੀਆਂ ਕਾਰਨ ਕਾਂਗਰਸ ਨੂੰ ਭਰਿਸ਼ਟਾਚਾਰ ਦੀ ਜਨਮ ਦਾਤੀ ਕਿਹਾ ਜਾਂਦਾ ਹੈ।

ਕਿਸਾਨਾਂ ਦੇ ਚੱਕਾ ਜਾਮ ਖੋਲ੍ਹਣ ਸਾਰ ਖੇਤੀਬਾੜੀ ਮੰਤਰੀ ਦਾ ਆਇਆ ਵੱਡਾ ਬਿਆਨ || D5 Channel Punjabi

ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਵਾਂਗ ਸਾਨੂੰ ਵੀ ਇਹ ਸਮਝ ਨਹੀਂ ਆ ਰਹੀ ਕਿ  ਕਾਂਗਰਸ ਕਿਸ ਪੈਮਾਨੇ ਦੇ ਆਧਾਰ ਉੱਤੇ ਕੁੱਝ ਮੰਤਰੀ ਹਟਾਏ ਹਨ ਅਤੇ ਕੁੱਝ ਨਵੇਂ ਚਿਹਰੇ ਮੰਤਰੀ ਮੰਡਲ ਵਿਚ ਸ਼ਾਮਿਲ ਕੀਤੇ ਹਨ। ਚੀਮਾ ਨੇ ਕਿਹਾ ਕਿ  ਵੈਸੇ ਤਾਂ ਕਾਂਗਰਸ ਦਾ ਕੋਈ ਵੀ ਆਗੂ ਦੁੱਧ-ਧੋਤਾ ਨਹੀਂ ਹੈ, ਪਰੰਤੂ ਭਾਰਤ ਭੂਸ਼ਨ ਆਸ਼ੂ, ਰਾਣਾ ਗੁਰਜੀਤ ਸਿੰਘ, ਰਾਜਾ ਵੜਿੰਗ ਅਤੇ ਗੁਰਕੀਰਤ ਕੋਟਲੀ ਦੀ ਕੈਬਨਿਟ ਵਿੱਚ ਐਂਟਰੀ ਨੇ ਚੰਨੀ, ਸਿੱਧੂ ਤੇ ਗਾਂਧੀ ਪਰਿਵਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ ।  ਚੀਮਾ ਨੇ ਕਿਹਾ ਕਿ ਲੁਧਿਆਣਾ ਦੇ ਲੈਂਡ ਮਾਫ਼ੀਆ ਨਾਲ ਜੁੜੇ ਵਿਵਾਦਾਂ ਤੋਂ ਇਲਾਵਾ ਭਾਰਤ ਭੂਸ਼ਨ ਆਸ਼ੂ ਵੱਲੋਂ ਜਿਸ ਤਰ੍ਹਾਂ ਬਾਹਰੀ ਰਾਜਾਂ ਤੋਂ ਕਣਕ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਵੇਚਣ ਵਾਲੇ ਗਿਰੋਹ ਦੀ ਅਗਵਾਈ ਕੀਤੀ ਗਈ ਹੈ ,  ਉਸ ਨੇ ਪੰਜਾਬ ਦੇ ਖ਼ਜ਼ਾਨੇ ਅਤੇ ਕਿਸਾਨਾਂ ਦਾ  ਵੱਡਾ ਨੁਕਸਾਨ ਕੀਤਾ ਹੈ ।

ਲਓ ਸਰਕਾਰ ਕਾਨੂੰਨ ਰੱਦ ਕਰਨ ਨੂੰ ਤਿਆਰ? D5 Channel Punjabi

ਉਨ੍ਹਾਂ ਕਿਹਾ ਕਿ  ਹਜ਼ਾਰਾਂ ਕਰੋੜਾਂ  ਰੁਪਏ ਦੇ ਗੋਲਮਾਲ ਕਾਰਨ ਕੇਂਦਰ ਦੀ ਮੋਦੀ ਸਰਕਾਰ ਨੂੰ ਪੰਜਾਬ ਲਈ ਫ਼ਸਲਾਂ ਦੀ ਖ਼ਰੀਦ ਉੱਤੇ ਸ਼ਰਤਾਂ ਲਾਉਣ ਦਾ ਮੌਕਾ ਦੇ ਦਿੱਤਾ ਹੈ ਅਤੇ  ਝੋਨੇ ਦੀ ਖ਼ਰੀਦ ਦੀ ਸੀਮਾਂ ਤੈਅ ਕਰਨਾ ਇਸ ਦੀ ਤਾਜ਼ਾ ਮਿਸਾਲ ਹੈ । ਪਰ  ਮੰਤਰੀ ਆਸ਼ੂ ਤੇ ਪਰਚਾ ਦਰਜ ਕਰਨ ਦੀ ਥਾਂ ਉਸਨੂੰ ਦੁਬਾਰਾ ਮੰਤਰੀ ਮੰਡਲ ਵਿੱਚ ਸ਼ਾਮਲ ਕਰਕੇ ਕਾਂਗਰਸ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸੀ ਕਲਚਰ ਵਿਚ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟਾਚਾਰੀਆਂ ਲਈ ਹਮੇਸ਼ਾ ਸਨਮਾਨਜਨਕ ਜਗ੍ਹਾ ਬਰਕਰਾਰ ਰਹੇਗੀ।ਚੀਮਾ ਨੇ ਚੰਨੀ ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ ਕਿ ਜੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਸਮੇਤ ਭ੍ਰਿਸ਼ਟ ਮੰਤਰੀਆਂ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਤਾਂ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਸੂਬਾ ਪੱਧਰੀ ਸੰਘਰਸ਼ ਕਰੇਗੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button