Press ReleasePunjabTop News

ਇੰਡੀਅਨ ਜਰਨਲਿਸਟਸ ਯੂਨੀਅਨ (ਆਈਜੇਯੂ) ਨੇ ਗੁਹਾਟੀ ’ਚ ਚੈਨਲ ਬੰਦ ਕਰਨ ਤੇ ਪੱਤਰਕਾਰ ਦੀ ਹੱਤਿਆ ਕੀਤੇ ਜਾਣ ਦੀ ਕੀਤੀ ਨਿਖੇਧੀ 

ਚੰਡੀਗੜ੍ਹ (ਬਿੰਦੂ ਸਿੰਘ): ਇੰਡੀਅਨ ਜਰਨਲਿਸਟਸ ਯੂਨੀਅਨ (ਆਈਜੇਯੂ) ਨੇ ਗੁਹਾਟੀ ਸਥਿਤ ਸੈਟੇਲਾਈਟ ਨਿਊਜ਼ ਚੈਨਲ ਡੀਏ ਨਿਊਜ਼ ਪਲੱਸ ਦੇ ਅਚਾਨਕ ਬੰਦ ਹੋਣ ’ਤੇ ਚਿੰਤਾ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਪੱਤਰਕਾਰਾਂ ਤੇ ਹੋਰ ਕਰਮਚਾਰੀਆਂ ਨੂੰ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਆਈਜੇਯੂ ਦੇ ਪ੍ਰਧਾਨ ਕੇ. ਸ੍ਰੀਨਿਵਾਸ ਰੈਡੀ ਅਤੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਨੇ ਐਤਵਾਰ ਨੂੰ ਇਕ ਬਿਆਨ ’ਚ ਅਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੂੰ ਉਕਤ ਮਾਮਲੇ ’ਚ ਨਿੱਜੀ ਤੌਰ ’ਤੇ ਦਖਲ ਦੇਣ ਤੇ ਪੱਤਰਕਾਰਾਂ ਸਮੇਤ ਕਰਮਚਾਰੀਆਂ ਨਾਲ ਇਨਸਾਫ਼ ਕਰਨ ਦੀ ਅਪੀਲ ਕੀਤੀ।

Chandigarh ‘ਚ ਨਹੀਂ ਲੱਗੇਗਾ ਕਿਸਾਨਾਂ ਦਾ ਧਰਨਾ! Governor ਦੇ ਹੁਕਮਾਂ ‘ਤੇ ਵੱਡੀ ਕਾਰਵਾਈ? | D5 Channel Punjabi

ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਬੰਦ ਹੋਣ ਦਾ ਪਹਿਲਾਂ ਕੋਈ ਨੋਟਿਸ ਨਹੀਂ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ 17 ਅਗਸਤ 2023 ਨੂੰ ਏਕੇਡੀ ਬਿਲਡ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸੀਐਮਡੀ ਦੁਆਰਾ ਦਸਤਖਤ ਕੀਤੇ ਇਕ ਨੋਟਿਸ ਦੇਖਿਆ, ਜਿਸ ’ਚ ਕਿਹਾ ਗਿਆ ਸੀ ਕਿ ਟੈਲੀਕਾਸਟ ਤੇ ਹੋਰ ਸਬੰਧਤ ਗਤੀਵਿਧੀਆਂ ਅਗਲੀ ਸਵੇਰ ਤੋਂ ਬੰਦ ਕਰ ਦਿੱਤੀਆਂ ਜਾਣਗੀਆਂ। ਆਈਜੇਯੂ ਦੇ ਆਗੂਆਂ ਨੇ ਨਿਰਾਸ਼ਾ ਜ਼ਾਹਿਰ ਕੀਤੀ ਕਿ ਇੱਕ ਕੰਮਕਾਜੀ ਨਿਊਜ਼ ਚੈਨਲ ਨੂੰ ਇੱਕ ਦਿਨ ਦੇ ਨੋਟਿਸ ਨਾਲ ਬੰਦ ਕਰ ਦਿੱਤਾ ਗਿਆ ਅਤੇ ਨੋਟਿਸ ’ਚ ਮੁਆਵਜ਼ੇ ਬਾਰੇ ਕੁਝ ਨਹੀਂ ਸਪੱਸ਼ਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪ੍ਰਣਾਲੀ ਵਿਚ ਜਿੱਥੇ ਕਾਨੂੰਨ ਦਾ ਰਾਜ ਹੁੰਦਾ ਹੈ, ਇਸ ਤਰ੍ਹਾਂ ਦੇ ਬੰਦਾਂ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ।

Sukhbir Badal ਤੇ ਭੜਕੇ Jathedar, Punjab ‘ਚ Badal ਦੀ ਛੁੱਟੀ ? ਖੋਲੇ ਪੁਰਾਣੇ ਰਾਜ! | D5 Channel Punjabi

ਇਸ ਦੇ ਨਾਲ ਹੀ ਇੰਡੀਅਨ ਜਰਨਲਿਸਟ ਯੂਨੀਅਨ (ਆਈ.ਜੇ.ਯੂ.) ਤੇ ਸੂਬਾਈ ਇਕਾਈ ਬਿਹਾਰ ਵਰਕਿੰਗ ਜਰਨਲਿਸਟ ਯੂਨੀਅਨ (ਬੀਡਬਲਿਯੂਜੇਯੂ) ਨੇ ਬਿਹਾਰ ਦੇ ਅਰਾਰੀਆ ’ਚ ਦੈਨਿਕ ਜਾਗਰਣ ਦੇ ਪੱਤਰਕਾਰ ਵਿਮਲ ਕੁਮਾਰ ਯਾਦਵ ਦੀ ਬੇਰਹਿਮੀ ਨਾਲ ਹੱਤਿਆ ਦੀ ਨਿੰਦਾ ਕੀਤੀ ਅਤੇ ਅਧਿਕਾਰੀਆਂ ਤੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਸ਼ੁੱਕਰਵਾਰ ਤਡ਼ਕੇ ਚਾਰ ਵਿਅਕਤੀਆਂ ਨੇ ਵਿਮਲ ਕੁਮਾਰ ਦਾ ਦਰਵਾਜ਼ਾ ਖੜਕਾਇਆ ਅਤੇ ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਗੋਲੀ ਮਾਰ ਦਿੱਤੀ। ਪੁਲੀਸ ਦਾ ਦਾਅਵਾ ਹੈ ਕਿ ਵਿਮਲ ਕੁਮਾਰ ਨੂੰ ਮਾਰ ਦਿੱਤਾ ਗਿਆ ਕਿਉਂਕਿ ਉਹ ਆਪਣੇ ਛੋਟੇ ਭਰਾ ਦੇ ਕਤਲ ਦਾ ਇਕਲੌਤਾ ਗਵਾਹ ਸੀ।

‘Singh Sabha Lehar’ ਦੇ 150 ਸਾਲਾ ਮੌਕੇ ਗੁਰਦੁਆਰਿਆਂ ਨੂੰ ਮੁੜ ਜੋੜਨ ਲਈ ਕੀਤੀ ਜਾ ਰਹੀ ਹੈ ‘Bharat Jodo Yatra’

ਆਈਜੇਯੂ ਦੇ ਪ੍ਰਧਾਨ ਕੇ. ਸ੍ਰੀਨਿਵਾਸ ਰੈਡੀ, ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਤੇ ਅਮਰ ਮੋਹਨ ਪ੍ਰਸਾਦ ਅਤੇ ਬੀਡਬਲਿਊਜੇਯੂ ਦੇ ਕਮਲ ਕਾਂਤ ਸਹਾਏ ਨੇ ਕਿਹਾ ਕਿ ਕਾਤਲਾਂ ਨੇ ਵਿਮਲ ਕੁਮਾਰ ਨੂੰ ਖਤਮ ਕਰਨ ਦੀ ਹਿੰਮਤ ਕੀਤੀ, ਇਹ ਇੱਕ ਪੱਤਰਕਾਰ ਨੂੰ ਦਰਪੇਸ਼ ਨਾਜ਼ੁਕ ਸਥਿਤੀ ਨੂੰ ਬਿਆਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪੱਤਰਕਾਰ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ’ਤੇ ਸਮਾਜ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੇ ਵਹਿਸ਼ੀਆਨਾ ਅਪਰਾਧ ਦੀ ਨਿਖੇਧੀ ਕਰਨ ਅਤੇ ਪੱਤਰਕਾਰਾਂ ਲਈ ਸੁਰੱਖਿਆ ਕਾਨੂੰਨ ਦੀ ਮੰਗ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button