Breaking NewsD5 specialEntertainmentIndiaNews

ਰਾਜ ਕਪੂਰ ਦੀ ਧੀ ਰਿਤੂ ਨੰਦਾ ਦਾ ਦੇਹਾਂਤ

ਨਵੀਂ ਦਿੱਲੀ : ਮਸ਼ਹੂਰ ਅਦਾਕਾਰ ਰਾਜ ਕਪੂਰ ਦੀ ਧੀ ਅਤੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਕੁੜਮਣੀ ਰਿਤੂ ਨੰਦਾ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 71 ਸਾਲ ਦੇ ਸਨ। ਸ਼੍ਰੀਮਤੀ ਨੰਦਾ ਅਭਿਨੇਤਾ ਰਿਸ਼ੀ ਕਪੂਰ, ਰਣਧੀਰ ਕਪੂਰ ਅਤੇ ਰਾਜੀਵ ਕਪੂਰ ਦੀ ਭੈਣ ਸੀ। ਰਣਧੀਰ ਨੇ ਆਪਣੀ ਭੈਣ ਦੀ ਮੌਤ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ, “ਰਿਤੂ ਨੰਦਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ।

ਮੁਬਾਰਕ ਨੂੰ ਦਿਓ ਮੁਬਾਰਕਾਂ, ਲੰਮੇ ਸਮੇਂ ਬਾਅਦ ਵਤਨ ਵਾਪਸੀ, ਭਾਰਤ ਸਰਕਾਰ ਨੂੰ ਕੀਤੀ ਆਹ ਅਪੀਲ

ਉਹ ਕੈਂਸਰ ਨਾਲ ਪੀੜਿਤ ਸਨ। ਅਸੀ ਅਜੇ ਦਿੱਲੀ ਵਿੱਚ ਸੀ ਪਰ ਉਨ੍ਹਾ ਦਾ ਅੰਤਮ ਸਸਕਾਰ ਅੱਜ ਹੀ ਕੀਤਾ ਜਾਵੇਗਾ। ਸ਼੍ਰੀਮਤੀ ਨੰਦਾ ਦਾ ਜਨਮ 1948 ‘ਚ ਹੋਇਆ ਸੀ ਅਤੇ ਉਹ ਮਸ਼ਹੂਰ ਉਦਯੋਗਪਤੀ ਰੰਜਨ ਨੰਦਾ ਦੀ ਪਤਨੀ ਸੀ। ਉਨ੍ਹਾਂ ਦੇ ਪੁੱਤਰ ਨਿਖਿਲ ਨੰਦਾ ਦਾ ਵਿਆਹ ਅਮਿਤਾਭ ਬਚਨ ਦੀ ਪੁੱਤਰੀ ਸ਼ਵੇਤਾ ਬਚਨ ਨਾਲ ਹੋਇਆ ਸੀ। ਉਨ੍ਹਾਂ ਨੂੰ 2013 ‘ਚ ਕੈਂਸਰ ਦਾ ਪਤਾ ਲੱਗਿਆ ਸੀ। ਉਨ੍ਹਾਂ ਦਾ ਅਮਰੀਕਾ ‘ਚ ਵੀ ਇਲਾਜ਼ ਕਰਵਾਇਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button