ਰਾਜਾ ਵੜਿੰਗ ਨੇ ਕਰਨ ਅਵਤਾਰ ਨੂੰ ਮੁੱਖ ਸਕੱਤਰ ਵਜੋਂ ਹਟਾਉਣ ਦੀ ਕੀਤੀ ਮੰਗ
ਚੰਡੀਗੜ੍ਹ: ਆਖ਼ਿਰਕਾਰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਕੈਬਨਿਟ ਮੰਤਰੀਆਂ ਨਾਲ ਉਲਝਣਾ ਭਾਰੀ ਪੈ ਗਿਆ । ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਕਾਰਵਾਈ ਕਰਦੇ ਹੋਏ ਮੁੱਖ ਸਕੱਤਰ ਤੋਂ ਆਬਕਾਰੀ ਵਿਭਾਗ ਵਾਪਸ ਲੈ ਲਿਆ । ਇਹ ਵਿਭਾਗ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਜੁੜਿਆ ਹੈ, ਜਿਨ੍ਹਾਂ ਨੇ ਸੋਮਵਾਰ ਨੂੰ ਕੈਬਨਿਟ ਦੀ ਬੈਠਕ ਵਿੱਚ ਮੁੱਖ ਮੰਤਰੀ ਨੂੰ ਇਹ ਸਾਫ਼ ਕਰ ਦਿੱਤਾ ਸੀ ਕਿ ਜੇਕਰ ਕਰਨ ਅਵਤਾਰ ਸਿੰਘ ਬੈਠਕ ਵਿੱਚ ਆਉਂਦੇ ਹਨ ਤਾਂ ਉਹ ਬੈਠਕ ਵਿੱਚ ਹਿੱਸਾ ਨਹੀਂ ਲੈਣਗੇ।
Simarjeet Bains | ਕਿੱਥੇ ਦੱਬਦੈ ਸਿਮਰਜੀਤ ਬੈਂਸ, ਰਿਕਾਰਡਿੰਗ ਲਾ ਕੇ DC ਨੂੰ ਲਾਇਆ ਫੋਨ | MLA ਹੋਵੇ ਤਾਂ ਬੈਂਸ ਵਰਗਾ
ਉੱਥੇ ਹੀ ਹੁਣ ਮੁੱਖ ਸਕੱਤਰ ਕਰਨ ਅਵਤਾਰ ਨੂੰ ਮੁੱਖ ਸਕੱਤਰ ਵਜੋਂ ਹਟਾਉਣ ਦੀ ਮੰਗ ਉਠ ਰਹੀ ਹੈ। ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਕੇ ਕਰਨ ਅਵਤਾਰ ਤੇ 600 ਕਰੋੜ ਤੋਂ ਵੱਧ ਦੇ ਵਿੱਤੀ ਘਾਟੇ ਤੇ ਜਾਂਚ ਕਰਨ ਦੀ ਮੰਗ ਕੀਤੀ ਅਤੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਮੁੱਖ ਸਕੱਤਰ ਦੇ ਅਹੁਦੇ ਤੋਂ ਵੀ ਹਟਾ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਕੈਬਿਨਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਹਿਮਤੀ ਜਤਾਉਂਦਿਆਂ ਕਿਹਾ ਕਿ ਮੈ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦਾ ਹਾਂ ਕਿ ਪਿਛਲੇ ਤਿੰਨ ਸਾਲ ਵਿੱਚ ਆਬਕਾਰੀ ਵਿਭਾਗ ‘ਚ ਹੋਏ ਵਿੱਤੀ ਘਾਟੇ ਦੀ ਜਾਂਚ ਹੋਣੀ ਚਾਹੀਦੀ ਹੈ।
I agree with @RajaBrar_INC and appeal honourable Chief Minister Punjab @capt_amarinder to initiate enquiry So that someone has to be held responsible for the revenue loss for last 3 yrs of Excise department https://t.co/NhHMum7laO
— Sukhjinder Singh Randhawa (@Sukhjinder_INC) May 13, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.