Breaking NewsIndiaNewsPunjab

ਰਾਜਾਸਾਂਸੀ ਨਿਰੰਕਾਰੀ ਭਵਨ ਬੰਬ ਕਾਂਡ ‘ਚ ਸ਼ਾਮਿਲ ਦੂਜਾ ਦੋਸ਼ੀ ਵੀ ਗ੍ਰਿਫਤਾਰ

ਅੰਮ੍ਰਿਤਸਰ : ਰਾਜਾਸਾਂਸੀ ਨਿਰੰਕਾਰੀ ਭਵਨ ਬੰਬ ਧਮਾਕੇ ਦੇ ਕੇਸ ਇੱਕ ਹੋਰ ਵੱਡੀ ਖ਼ਬਰ ਆ ਰਹੀ ਹੈ ਕਿ ਇਸ ਮਾਮਲੇ ‘ਚ ਪਹਿਲਾਂ ਫੜੇ ਗਏ ਬਿਕਰਮਜੀਤ ਸਿੰਘ ਦੇ ਦੂਜੇ ਸਾਥੀ ਅਵਤਾਰ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ । ਹਾਲਾਂਕਿ ਇਸ ਸਬੰਧ ‘ਚ ਅਜੇ ਤੱਕ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਸੂਤਰਾਂ ਅਨੁਸਾਰ ਅਵਤਾਰ ਸਿੰਘ ਨੂੰ ਫੜ ਲਿਆ ਗਿਆ ਹੈ ਤੇ ਉਸ ਕੋਲੋਂ ਮੁੱਢਲੀ ਪੁੱਛਗਿੱਛ ਜਾਰੀ ਹੈ ।

Read Also ਅਦਲੀਵਾਲਾ ਬੰਬ ਧਮਾਕੇ ਤੋਂ ਬਾਅਦ ਨਿਰੰਕਾਰੀਆਂ ਦਾ ਆਇਆ ਵੱਡਾ ਬਿਆਨ, ਕਿਹਾ …

ਪੁਲਿਸ ਅਧਿਆਕਰੀਆਂ ਅਨੁਸਾਰ ਫੜਿਆ ਗਿਆ 32 ਸਾਲ ਅਵਤਾਰ ਸਿੰਘ ਵੀ ਅਜਨਾਲਾ ਦੇ ਪਿੰਡ ਚੱਕ ਮਿਸ਼ਰੀ ਖਾਨ ਦਾ ਰਹਿਣ ਵਾਲਾ ਹੈ ਇਹ ਹੀ ਉਹ ਸਕਸ਼ ਹੈ ਜਿਸ ਨੇ ਬਿਕਰਮ ਸਿੰਘ ਨੂੰ 3 ਨਵੰਬਰ 2018 ਦੀ ਰਾਤ ਨੂੰ ਫੋਨ ਕਰਕੇ ਸਵੇਰੇ ਕਿਸੇ ਵੱਡੇ ਕੰਮ ਨੂੰ ਅੰਜਾਮ ਦੇਣ ਵਾਸਤੇ ਤਿਆਰ ਰਹਿਣ ਲਈ ਕਿਹਾ ਸੀ । ਜਿਸ ਤੋਂ ਬਾਅਦ ਅਵਤਾਰ ਅਗਲੇ ਦਿਨ ਸਵੇਰੇ 4;30 ਵਜੇ ਆਪਣੇ ਪਲਸਰ ਮੋਟਰਸਾਈਕਲ ਤੇ ਸਵਾਰ ਹੋਕੇ ਬਿਕਰਮ ਦੇ ਘਰ ਪੁੱਜਾ ਜਿਥੋਂ ਦੋਵੇਂ ਅੱਗੇ ਉਥੋਂ ਇੱਕ ਕਿਲੋਮੀਟਰ ਦੂਰ ਮਜੀਠਾ ਰੋਡ ਤੇ ਪੁੱਜੇ ਜਿਥੋਂ ਉਹਨਾਂ ਨੇ ਇੱਕ ਦਰੱਖਤ ਦੇ ਨੇੜੇ ਅੱਧਾ ਫੁੱਟ ਧਰਤੀ ਥੱਲੇ ਦੱਬੇ ਹੋਏ ਹੈਂਡ ਗਰਨੇਡ ਨੂੰ ਕੱਢਿਆ ਤੇ ਬਾਅਦ ਵਿੱਚ ਵਾਰਦਾਤ ‘ਚ ਉਸੇ ਹੈਂਡ ਗਰਨੇਡ ਨੇ 3 ਲੋਕਾਂ ਦੀ ਜਾਨ ਲੈ ਲਈ ਤੇ 22 ਲੋਕਾਂ ਨੂੰ ਜਖਮੀ ਕਰ ਦਿੱਤਾ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button