SportsTop News

ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਦਾ ਮੈਚ ਅੱਜ

IPL 2023 (ਇੰਡੀਅਨ ਪ੍ਰੀਮੀਅਰ ਲੀਗ) ਦਾ ਅੱਠਵਾਂ ਮੈਚ ਬੁੱਧਵਾਰ, 5 ਅਪ੍ਰੈਲ ਨੂੰ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ਵਿੱਚ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਜਾਵੇਗਾ। ਰਾਜਸਥਾਨ ਰਾਇਲਜ਼ ਦੀ ਅਗਵਾਈ ਸੰਜੂ ਸੈਮਸਨ ਕਰ ਰਹੇ ਹਨ ਜਦਕਿ ਪੰਜਾਬ ਕਿੰਗਜ਼ ਦੀ ਕਪਤਾਨੀ ਸ਼ਿਖਰ ਧਵਨ ਕਰਨਗੇ।ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਨੇ ਆਪਣੇ ਪਹਿਲੇ ਮੈਚ ਜਿੱਤੇ ਹਨ ਅਤੇ ਦੋਵੇਂ ਟੀਮਾਂ ਆਪਣੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਨਗੀਆਂ। ਰਾਜਸਥਾਨ ਰਾਇਲਜ਼ ਨੇ ਆਪਣੇ ਪਹਿਲੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 72 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ, ਜਦਕਿ ਪੰਜਾਬ ਕਿੰਗਜ਼ ਨੇ ਆਪਣੇ ਪਹਿਲੇ ਮੈਚ ਵਿੱਚ ਡਕਵਰਥ-ਲੁਈਸ ਵਿਧੀ ਦੇ ਆਧਾਰ ‘ਤੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਦੌੜਾਂ ਨਾਲ ਹਰਾਇਆ ਸੀ। ਜ਼ਿਕਰਯੋਗ ਹੈ ਕਿ ਰਾਜਸਥਾਨ ਰਾਇਲ ਅਤੇ ਪੰਜਾਬ ਕਿੰਗਜ਼ ਦੋਵਾਂ ਨੇ ਆਪਣੇ-ਆਪਣੇ ਪਹਿਲੇ ਮੈਚਾਂ ‘ਚ 185 ਤੋਂ ਵੱਧ ਦੌੜਾਂ ਬਣਾਈਆਂ ਸਨ।ਦੋਵਾਂ ਟੀਮਾਂ ‘ਚ ਕਈ ਸਟਾਰ ਖਿਡਾਰੀ ਹਨ, ਜਿਸ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਹਾਈ ਸਕੋਰਿੰਗ ਮੈਚਾਂ ਦੇ ਨਾਲ-ਨਾਲ ਕਾਂਟੇ ਦੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ।

IPL 2023 ਦੇ 16ਵੇਂ ਸੀਜ਼ਨ ਵਿੱਚ ਰਾਜਸਥਾਨ ਰਾਇਲਜ਼ ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਪਹਿਲੀ ਵਾਰ ਇੱਕ ਦੂਜੇ ਨਾਲ ਭਿੜਨਗੀਆਂ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ ‘ਚ ਖੇਡਿਆ ਜਾਵੇਗਾ। ਟਾਸ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਹੋਵੇਗਾ ਅਤੇ ਦੋਵੇਂ ਟੀਮਾਂ ਸ਼ਾਮ 7:30 ਵਜੇ ਮੈਦਾਨ ‘ਤੇ ਆਹਮੋ-ਸਾਹਮਣੇ ਹੋਣਗੀਆਂ।

ਜੀਓ ਸਿਨੇਮਾ ਐਪ ‘ਤੇ। ਇਸ ਵਾਰ ਤੁਸੀਂ ਹਿੰਦੀ ਅਤੇ ਭੋਜਪੁਰੀ ਸਮੇਤ ਕੁੱਲ 12 ਭਾਸ਼ਾਵਾਂ ਵਿੱਚ ਕੁਮੈਂਟਰੀ ਦਾ ਆਨੰਦ ਲੈ ਸਕਦੇ ਹੋ। ਇਸ ਤੋਂ ਇਲਾਵਾ (ਭਾਰਤ ਵਿੱਚ) ਤੁਸੀਂ ਸਟਾਰ ਸਪੋਰਟਸ ਨੈੱਟਵਰਕ ਦੇ ਚੈਨਲਾਂ ‘ਤੇ ਟੀਵੀ ‘ਤੇ ਇਸ ਮੈਚ ਦਾ ਲਾਈਵ ਟੈਲੀਕਾਸਟ ਦੇਖ ਸਕਦੇ ਹੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button