PunjabTop News

ਰਾਜਪੁਰਾ ਬਲਾਸਟ ਮਾਮਲੇ ‘ਚ ਵੱਡਾ ਖ਼ੁਲਾਸਾ; ਹਮਲਾਵਰ ਦੀ ਹੋਈ ਪਛਾਣ

ਰਾਜਪੁਰਾ-ਸ਼ੰਭੂ ਰੇਲਵੇ ਟਰੈਕ ‘ਤੇ ਹੋਏ ਆਈ.ਈ.ਡੀ. (IED) ਧਮਾਕਾ ਮਾਮਲੇ ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਂਚ ਏਜੰਸੀਆਂ ਨੇ ਧਮਾਕੇ ਦੌਰਾਨ ਮਾਰੇ ਗਏ ਸ਼ੱਕੀ ਹਮਲਾਵਰ ਦੀ ਪਛਾਣ ਕਰ ਲਈ ਹੈ। ਮ੍ਰਿਤਕ ਦੀ ਪਛਾਣ ਜਗਰੂਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਸੀ।

ਸੂਤਰਾਂ ਅਨੁਸਾਰ, ਜਗਰੂਪ ਸਿੰਘ ਨਿਹੰਗ ਸਿੰਘ ਦੇ ਭੇਸ ਵਿੱਚ ਰੇਲਵੇ ਟਰੈਕ ‘ਤੇ ਪਹੁੰਚਿਆ ਸੀ ਤਾਂ ਜੋ ਕਿਸੇ ਨੂੰ ਉਸ ‘ਤੇ ਸ਼ੱਕ ਨਾ ਹੋਵੇ। ਉਹ ਉੱਥੇ ਵਿਸਫੋਟਕ ਫਿੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਇਸੇ ਦੌਰਾਨ ਅਚਾਨਕ ਹੋਏ ਧਮਾਕੇ ਵਿੱਚ ਉਹ ਖੁਦ ਹੀ ਲਪੇਟ ਵਿੱਚ ਆ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਪੁਲਿਸ ਨੇ ਘਟਨਾ ਸਥਾਨ ਦੇ ਨੇੜਿਓਂ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ, ਜੋ ਇਸ ਸਾਜ਼ਿਸ਼ ਦੇ ਤਾਰ ਦੂਜੇ ਰਾਜਾਂ ਨਾਲ ਜੁੜੇ ਹੋਣ ਦਾ ਸੰਕੇਤ ਦੇ ਰਹੇ ਹਨ। ਬਰਾਮਦ ਕੀਤੇ ਗਏ ਮੋਟਰਸਾਈਕਲਾਂ ਦੇ ਨੰਬਰ UP 75AQ 8869 (ਉੱਤਰ ਪ੍ਰਦੇਸ਼) ਅਤੇ HR 85F 8505 (ਹਰਿਆਣਾ) ਹਨ। ਪੁਲਿਸ ਹੁਣ ਇਹਨਾਂ ਨੰਬਰਾਂ ਰਾਹੀਂ ਜਗਰੂਪ ਸਿੰਘ ਦੇ ਸਾਥੀਆਂ ਅਤੇ ਇਸ ਸਾਜ਼ਿਸ਼ ਦੇ ਮਾਸਟਰਮਾਈਂਡ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button