Breaking NewsD5 specialNewsPoliticsPunjab

‘ਰਾਜਪੁਰਾ ‘ਚ ਕੋਰੋਨਾ ਵਾਇਰਸ ਫੈਲਣ ਦੇ ਕਾਰਨਾਂ ਦੀ ਨਿਆਇਕ ਜਾਂਚ ਕਰਾਉਣ ਕੈਪਟਨ’

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਰਾਜਪੁਰਾ (ਪਟਿਆਲਾ) ਸ਼ਹਿਰ ‘ਚ ਕੋਰੋਨਾ ਵਾਇਰਸ ਫੈਲਣ ਦੇ ਕਾਰਨਾਂ ਦੀ ਨਿਆਇਕ ਅਤੇ ਸਮਾਂਬੱਧ ਜਾਂਚ ਮੰਗੀ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੀ ਮੁੱਖ ਬੁਲਾਰਾ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਟਰੇਡ ਵਿੰਗ ਦੀ ਸੂਬਾ ਪ੍ਰਧਾਨ ਅਤੇ ਰਾਜਪੁਰਾ ਹਲਕਾ ਪ੍ਰਧਾਨ ਮੈਡਮ ਨੀਨਾ ਮਿੱਤਲ ਨੇ ਕਿਹਾ ਹੈ ਕਿ ਰਾਜਪੁਰਾ ਸ਼ਹਿਰ ‘ਚ ਕੋਰੋਨਾ-ਵਾਇਰਸ ਦੇ ਐਨੇ ਵੱਡੇ ਹਮਲੇ ਪਿੱਛੇ ਬੜੇ ਗੰਭੀਰ ਅਤੇ ਸਾਧਾਰਨ ਕਾਰਨ ਹਨ। ਜਿੰਨ੍ਹਾਂ ਦੀ ਨਿਰਪੱਖ ਅਤੇ ਪਾਰਦਰਸ਼ੀ ਜੁਡੀਸ਼ੀਅਲ ਜਾਂਚ ਹੋਣੀ ਜ਼ਰੂਰੀ ਹੈ।

Private ਹਸਪਤਾਲਾਂ ‘ਤੇ ਭੜਕਿਆ ਬੈਂਸ | 5.87 ਲੱਖ ਦਾ ਕਰੋਨਾ ਇਲਾਜ ! ਮਰੀਜ਼ ਦੇ ਮੁੰਡੇ ਨੇ ਕੈਪਟਨ ਅੱਗੇ ਖੋਲ੍ਹਤੀ ਪੋਲ

ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਹੁਣ ਤੱਕ ਪ੍ਰਾਪਤ ਅੰਕੜਿਆਂ ਮੁਤਾਬਿਕ ਰਾਜਪੁਰਾ ਸ਼ਹਿਰ ਦੇ ਪੁਰਾਣੀ ਅਨਾਜ ਮੰਡੀ ਨੀਲਪੁਰ, ਸਤਨਾਮ ਨਗਰ ਅਤੇ ਪੁਰਾਣਾ ਸ਼ਹਿਰ ਇਲਾਕੇ ‘ਚ 30 ਕੋਰੋਨਾ ਪੌਜੀਟਿਵ ਕੇਸ ਆ ਚੁੱਕੇ ਹਨ, ਜਦਕਿ 300 ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ, ਜਿੰਨਾ ਦਾ ਨਤੀਜਾ ਆਉਣਾ ਬਾਕੀ ਹੈ। ਪ੍ਰੋ.ਬਲਜਿੰਦਰ ਕੌਰ ਨੇ ਕਿਹਾ ਕਿ ਕੋਰੋਨਾ ਪੌਜੀਟਿਵ ਪੀੜਤਾਂ ‘ਚ ਰਾਜਪੁਰਾ ਦੇ ਇੱਕ ਨਾਮੀ ਸਿਆਸਤਦਾਨ ਦੇ ਪਰਿਵਾਰਕ ਮੈਂਬਰ ਦਾ ਨਾਮ ਵੀ ਸ਼ਾਮਲ ਹੈ। ਜਿਸ ਬਾਰੇ ਕਈ ਤਰਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਚਾਹੀਦਾ ਹੈ ਕਿ ਰਾਜਪੁਰਾ ‘ਚ ਅੰਨ੍ਹੇਵਾਹ ਕੋਰੋਨਾ ਫੈਲਣ ਦੇ ਅਸਲ ਕਾਰਨਾਂ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਡੂੰਘੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ।

PUNJAB POLICE ਦਾ ਇੱਕ ਚਹਿਰਾ ਆਹ ਵੀ, ਦੇਖਣ ਵਾਲੇ ਹੋ ਜਾਣਗੇ ਹੈਰਾਨ ‘ਤੇ ਭਾਵੁਕ

ਕਿਉਂਕਿ ਇਸ ਪਿੱਛੇ ਹੁੱਕਾ ਪਾਰਟੀਆਂ ਅਤੇ ਸੱਟੇਬਾਜ਼ੀ ਨਾਲ ਜੁੜੀਆਂ ਸਰਗੋਸ਼ੀਆਂ (ਵਿਸਪਰਿੰਗਜ) ਸ਼ਾਮਲ ਹਨ। ਇਸ ਸੰਬੰਧੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਸਾਹਮਣੇ ਲਿਆਉਣਾ ਮੁੱਖ ਮੰਤਰੀ ਦੀ ਨੈਤਿਕ ਜ਼ਿੰਮੇਵਾਰੀ ਹੈ, ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ-ਪਤਨੀ ਇਸ ਇਲਾਕੇ ਦੇ ਚੁਣੇ ਹੋਏ ਸੰਸਦ ਮੈਂਬਰ ਹਨ। ਰਾਜਪੁਰਾ ਤੋਂ ‘ਆਪ’ ਦੀ ਹਲਕਾ ਪ੍ਰਧਾਨ ਅਤੇ ਵਪਾਰ ਵਿੰਗ ਆਗੂ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਸਿਆਸੀ ਪੁਸ਼ਤ ਪਨਾਹੀ ਹੇਠ ਰਾਜਪੁਰਾ ਪਿਛਲੇ ਲੰਬੇ ਸਮੇਂ ਤੋਂ ਸੱਟੇਬਾਜ਼ੀ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਹੈ।

ਕੋਰੋਨਾ ਮਰੀਜ਼ ਨੇ ਹਸਪਤਾਲ ਚੋਂ ਬਣਾਈ ਵੀਡੀਓ, ਕੀਤੇ ਕਈ ਵੱਡੇ ਖੁਲਾਸੇ, ਜਤਾਈ ਵੱਡੀ ਚਿੰਤਾ, ਕੈਪਟਨ ਨੂੰ ਕੀਤੀ ਅਪੀਲ

ਸਰਕਾਰਾਂ ਬਦਲਣ ਨਾਲ ਸਿਰਫ਼ ਚਿਹਰੇ ਬਦਲਦੇ ਹਨ ਪਰ ਸੱਟੇਬਾਜ਼ੀ ਜਿਉਂ ਦੀ ਤਿਉਂ ਚੱਲਦੀ ਹੈ। ਨੀਨਾ ਮਿੱਤਲ ਨੇ ਕਿਹਾ ਕਿ ਨੀਲਪੁਰ ਇਲਾਕੇ ‘ਚ ਹੁੰਦੀਆਂ ਹੁੱਕਾ ਪਾਰਟੀਆਂ ਅਤੇ ਸੱਟੇਬਾਜੀਆਂ ਨੇ ਸ਼ਹਿਰ ‘ਚ ਕੋਰੋਨਾ ਵੰਡਿਆ ਹੈ। ਇਹ ਚਰਚਾ ਪੂਰੇ ਸ਼ਹਿਰ ‘ਚ ਗਰਮ ਹੈ। ਨੀਨਾ ਮਿੱਤਲ ਅਨੁਸਾਰ ਬੇਸ਼ੱਕ ਕਿੰਨੇ ਵੀ ਸਿਆਸੀ ਤੇ ਪ੍ਰਭਾਵਸ਼ਾਲੀ ਲੋਕ ਇਸ ਧੰਦੇ ‘ਚ ਸ਼ਾਮਲ ਕਿਉਂ ਨਾ ਹੋਣ? ਪਰੰਤੂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਇਸ ਪੂਰੇ ਮਾਮਲੇ ਦੀ ਜੜ ਤੱਕ ਜਾਂਚ ਕਰਾਉਣੀ ਚਾਹੀਦੀ ਹੈ, ਕਿਉਂਕਿ ਸਰਕਾਰ ਇਸ ਪਿੱਛੇ ਫੈਲੀਆਂ ਚਰਚਾਵਾਂ ਨੂੰ ਕਿਸੇ ਵੀ ਲਿਹਾਜ਼ ਨਾਲ ਨਜ਼ਰਅੰਦਾਜ਼ ਨਹੀਂ ਕਰ ਸਕਦੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button