Breaking NewsD5 specialIndiaNewsPoliticsPunjab

ਰਵਨੀਤ ਬਿੱਟੂ ਨੇ ਭਗਵੰਤ ਮਾਨ ਨੂੰ ਛੱਡਿਆ ਪਿੱਛੇ, ਪਾਰਲੀਮੈਂਟ ‘ਚ ਸਪੀਕਰ ਨੂੰ ਹੋ ਗਿਆ ਸਿੱਧਾ !

ਨਵੀਂ ਦਿੱਲੀ : ਲੁਧਿਆਣਾ ਸੰਸਦੀ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਨੇ ਬੀਤੇ ਦਿਨ ਖੇਤੀ ਆਰਡੀਨੈਂਸਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਤੁਸੀਂ ਇਸ ਵੇਲੇ ਕਿਸਾਨਾਂ ਦੇ ਗੱਲ ਨੂੰ ਹੱਥ ਪਾ ਰਹੇ ਹੋ। ਤੁਸੀਂ ਬਹੁਮਤ ‘ਚ ਹੋਣ ਕਾਰਨ ਕਿਸਾਨਾਂ ਨੂੰ ਭੁੱਲ ਰਹੇ ਹੋ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੰਸਦ ‘ਚ ਕਿਹਾ ਜਾ ਰਿਹਾ ਹੈ ਕਿ ਐੱਮਐੱਸਪੀ ਨਹੀਂ ਖ਼ਤਮ ਕੀਤਾ ਜਾ ਰਿਹਾ ਹੈ ਪਰ ਆਰਡੀਨੈਂਸ ‘ਚ ਐੱਮਐੱਸਪੀ ਦਾ ਸ਼ਬਦ ਇੱਕ ਵਾਰੀ ਵੀ ਨਹੀਂ ਪਾਇਆ, ਕਿਵੇਂ ਭਰੋਸਾ ਕੀਤਾ ਜਾਵੇ।

ਹਰਮਿਸਰਤ ਬਾਦਲ ਦੇ ਅਸਤੀਫੇ ਤੋਂ ਬਾਅਦ ਮਾਨ ਦਾ ਪਾਰਾ ਹੋ ਗਿਆ HIGH! ਮਸਾਂ ਚੁੱਪ ਕਰਵਾਇਆ ਸਪੀਕਰ ਨੇ!

ਇਸ ਮੌਕੇ ਉਹਨਾਂ ਨੇ ਅਕਾਲੀ ਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ‘ਤੇ ਵੀ ਤੰਜ ਕਸਿਆ। ਉਹਨਾਂ ਕਿਹਾ ਕਿ ਹਰਸਿਮਰਤ ਤਾਂ ਚਟਨੀ ਤੇ ਆਚਾਰ ਮੰਤਰੀ ਹੈ ਤੇ ਉਹ ਸੰਸਦ ‘ਚ ਆ ਕੇ ਕੇਂਦਰੀ ਅਹੁਦੇ ਤੋਂ ਅਸਤੀਫਾ ਦੇਵੇ ਅਤੇ ਕਿਸਾਨਾਂ ਦੀ ਹੱਕ ਚ ਆਵਾਜ਼ ਬੁਲੰਦ ਕਰਨ।  ਨਾਲ ਹੀ ਉਨ੍ਹਾਂ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਸੁਖਬੀਰ ਬਾਦਲ ਵਜ਼ਾਰਤ ਦੀ ਮੀਟਿੰਗ ‘ਚ ਹਰਸਿਮਰਤ ਕੌਰ ਬਾਦਲ ਵੱਲੋਂ ਖੇਤੀਬਾੜੀ ਆਰਡੀਨੈਂਸ ਦਾ ਵਿਰੋਧ ਕਰਨ ਨੂੰ ਵੀ ਝੂਠ ਕਰਾਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button