Breaking NewsD5 specialNewsSports

ਰਮੇਸ਼ ਪੋਵਾਰ ਨਾਲ ਹੋਏ ਵਿਵਾਦ ‘ਤੇ ਮਿਤਾਲੀ ਰਾਜ ਨੇ ਤੋੜੀ ਚੁੱਪੀ, ਦਿੱਤਾ ਇਹ ਜਵਾਬ

ਨਵੀਂ ਦਿੱਲੀ : ਭਾਰਤੀ ਮਹਿਲਾ ਟੈਸਟ ਅਤੇ ਵਨਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਟੀਮ ਦੇ ਮੁੱਖ ਕੋਚ ਰਮੇਸ਼ ਪੋਵਾਰ ਦੇ ਪਿਛਲੇ ਕਾਰਜਕਾਲ ਦੇ ਦੌਰਾਨ ਉਨ੍ਹਾਂ ਦੇ ਨਾਲ ਹੋਏ ਮੱਤਭੇਦ ਨੂੰ ਲੈ ਕੇ ਕਿਹਾ ਕਿ ਉਹ ਇਸ ਘਟਨਾਕ੍ਰਮ ਤੋਂ ਅੱਗੇ ਵੱਧ ਚੁੱਕੀ ਹੈ ਅਤੇ ਵਿਅਕਤੀਗਤ ਮੁੱਦਿਆਂ ਨੂੰ ਜ਼ਿਆਦਾ ਮਹੱਤਵ ਨਹੀਂ ਦਿੰਦੀ ਹੈ। ਮੀਡੀਆ ਰਿਪੋਰਟ ਅਨੁਸਾਰ 2018 ਟੀ20 ਵਿਸ਼ਵ ਕੱਪ ‘ਚ ਸੈਮੀਫਾਇਨਲ ‘ਚ ਬਾਹਰ ਹੋ ਜਾਣ ਤੋਂ ਬਾਅਦ ਪੋਵਾਰ ਅਤੇ ਮਿਤਾਲੀ ਦੇ ਵਿੱਚ ਮਤਭੇਦਾਂ ਦੀ ਖਬਰ ਆਈ ਸੀ। ਮਿਤਾਲੀ ਰਾਜ ਨੇ ਕਿਹਾ ਕਿ ਜਦ ਕੋਈ ਦੇਸ਼ ਲਈ ਖੇਡ ਰਿਹਾ ਹੁੰਦਾ ਹੈ ਤਾਂ ਨਿੱਜੀ ਪਸੰਦ ਜਾਂ ਨਾਪਸੰਦ ਮਾਅਨੇ ਨਹੀਂ ਰੱਖਦੀ। ਉਨ੍ਹਾਂ ਨੇ ਕਿਹਾ ਕਿ ਉਹ ਤੇ ਮੁੱਖ ਕੋਚ ਰਮੇਸ਼ ਪੋਵਾਰ ਟੀਮ ਨੂੰ ਅੱਗੇ ਲਿਜਾਉਣ ਲਈ ਕੌੜੇ ਅਤੀਤ ਨੂੰ ਭੁੱਲ ਚੁੱਕੇ ਹਨ।

BIG BREAKING ਪੰਜਾਬ ਪਹੁੰਚੀ ਕੰਗਨਾ ਰਨੌਤ, ਦੇਖੋ ਪਹੁੰਚਦੇ ਸਾਰ ਕੀ ਕਿਹਾ ?

ਮਿਤਾਲੀ ਐਂਡ ਕੰਪਨੀ ਮੌਜੂਦਾ ਸਮੇਂ ਵਿਚ ਇੰਗਲੈਂਡ ਦੌਰੇ ਤੋਂ ਪਹਿਲਾਂ ਮੁੰਬਈ ਵਿਚ ਇਕਾਂਤਵਾਸ ਵਿਚ ਹੈ। ਇਸ ਦੌਰੇ ਨਾਲ ਅਗਲੇ ਸਾਲ ਦੀ ਸ਼ੁਰੂਆਤ ਵਿਚ ਨਿਊਜ਼ੀਲੈਂਡ ਵਿਚ ਇਕ ਰੋਜ਼ਾ ਵਿਸ਼ਵ ਕੱਪ ਲਈ ਟੀਮ ਦੀਆਂ ਤਿਆਰੀਆਂ ਨੂੰ ਕਾਫੀ ਮਦਦ ਮਿਲਣ ਵਾਲੀ ਹੈ। ਇਸ ਦੌਰੇ ‘ਤੇ ਟੀਮ ਨੇ ਸੱਤ ਸਾਲ ਵਿਚ ਪਹਿਲਾ ਟੈਸਟ ਵੀ ਖੇਡਣਾ ਹੈ। ਭਾਰਤ ਦੇ ਸਾਬਕਾ ਸਪਿਨਰ ਪੋਵਾਰ 2018 ਵਿਸ਼ਵ ਟੀ-20 ਵਿਚ ਭਾਰਤ ਦੀ ਸੈਮੀਫਾਈਨਲ ਦੀ ਹਾਰ ਤੋਂ ਬਾਅਦ ਬਰਖ਼ਾਸਤ ਹੋਣ ਤੋਂ ਬਾਅਦ ਇਕ ਵਾਰ ਮੁੜ ਕੋਚ ਬਣਾਏ ਗਏ ਹਨ। ਮਿਤਾਲੀ ਨੂੰ ਉਸ ਮੈਚ ਵਿਚ ਵਿਵਾਦਤ ਤਰੀਕੇ ਨਾਲ ਹਟਾ ਦਿੱਤਾ ਗਿਆ ਸੀ ਤੇ ਦੋਵਾਂ ਵਿਚਾਲੇ ਸਬੰਧ ਕਾਫੀ ਖ਼ਰਾਬ ਹੋ ਗਏ ਸਨ। ਦੋਵਾਂ ਨੇ ਇਕ ਦੂਜੇ ‘ਤੇ ਗ਼ੈਰ-ਪੇਸ਼ੇਵਰ ਵਤੀਰੇ ਦੇ ਦੋਸ਼ ਲਾਏ ਸਨ।

ਫਿਰ ਗਰਜਿਆ ਜੋਗਿੰਦਰ ਸਿੰਘ ਉਗਰਾਹਾਂ!ਸੁਣੋ ਧਮਾਕੇਦਾਰ ਸਪੀਚ!ਸਿਆਸੀ ਆਗੂਆਂ ਦੀ ਬਣਾਈ ਰੇਲ!

ਇਹ ਪੁੱਛੇ ਜਾਣ ‘ਤੇ ਕਿ ਕੀ ਉਨ੍ਹਾਂ ਦਾ ਅਤੀਤ ਉਨ੍ਹਾਂ ਦੇ ਵਰਤਮਾਨ ਤੇ ਭਵਿੱਖ ‘ਚ ਅੜਿੱਕਾ ਪਾਏਗਾ ਤਾਂ ਮਿਤਾਲੀ ਨੇ ਕਿਹਾ ਕਿ ਅਸੀਂ ਅਤੀਤ ਵਿਚ ਨਹੀਂ ਜੀ ਸਕਦੇ। ਮੈਂ ਇੰਨੇ ਸਾਲਾਂ ਤਕ ਖੇਡ ਚੁੱਕੀ ਹਾਂ, ਮੇਰੇ ਅੰਦਰ ਕੋਈ ਹੰਕਾਰ ਨਹੀਂ ਹੈ ਜਾਂ ਮੈਂ ਆਪਣੀ ਨਿੱਜੀ ਪਸੰਦ ਜਾਂ ਨਾਪਸੰਦ ‘ਤੇ ਧਿਆਨ ਨਹੀਂ ਦਿੰਦੀ ਹਾਂ। ਮੈਂ ਅਜਿਹਾ ਕਦੀ ਨਹੀਂ ਕੀਤਾ। ਮਿਤਾਲੀ ਨੇ ਅੱਗੇ ਕਿਹਾ ਕਿ 21 ਸਾਲ ਇੰਨੀਆਂ ਚੁਣੌਤੀਆਂ ‘ਚੋਂ ਲੰਘਣ ਲਈ ਕਾਫੀ ਲੰਬਾ ਸਮਾਂ ਹੁੰਦਾ ਹੈ। ਜਦ ਭਾਰਤ ਲਈ ਖੇਡਣ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਆਪਣੇ ਦੇਸ਼ ਦੀ ਸੇਵਾ ਕਰਦੇ ਹੋ। ਇਸ ਲਈ ਮੈਂ ਨਿੱਜੀ ਮੁੱਦਿਆਂ ਨੂੰ ਜ਼ਿਆਦਾ ਤਵੱਜੋ ਨਹੀਂ ਦਿੰਦੀ। 38 ਸਾਲਾ ਕ੍ਰਿਕਟਰ ਮਿਤਾਲੀ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਖੇਡ ਰਹੀ ਹੈ ਤੇ ਮਹਿਲਾ ਕ੍ਰਿਕਟ ਦੀ ਮਸ਼ਾਲ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਤੁਹਾਨੂੰ ਵੱਡੀ ਤਸਵੀਰ ਬਾਰੇ ਸੋਚਣ ਦੀ ਲੋੜ ਹੈ। ਮੈਂ ਅਜਿਹੀ ਹੀ ਹਾਂ। ਅਤੀਤ ਵਿਚ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਪਰ ਮੈਂ ਉਸ ਨੂੰ ਅੱਗੇ ਨਹੀਂ ਲਿਜਾਂਦੀ। ਨਹੀਂ ਤਾਂ ਮੈਂ ਇੰਨੇ ਲੰਬੇ ਸਮੇਂ ਤਕ ਇਸ ਖੇਡ ਨਾਲ ਨਹੀਂ ਜੁੜੀ ਹੋਈ ਹੁੰਦੀ, ਜਿਸ ਵਿਚ ਹਮੇਸ਼ਾ ਖ਼ੁਦ ਵਿਚ ਸੁਧਾਰ ਕਰਨ ਦੀ ਲੋੜ ਹੁੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button