Breaking NewsD5 specialEntertainmentIndiaNewsTop News

ਯੂ.ਪੀ ਪੁਲਿਸ ਨੇ ਸੋਨੀਆ ਮਾਨ ਨੂੰ ਲਿਆ ਹਿਰਾਸਤ ’ਚ

ਲਖੀਮਪੁਰ ਖੀਰੀ : ਲਖੀਮਪੁਰ ਖੀਰੀ ਮਾਮਲਾ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਗਰਮਾਇਆ ਹੋਇਆ ਹੈ। ਯੂ.ਪੀ ਪੁਲਿਸ ਹਮਲੇ ਦੇ ਮ੍ਰਿਤਕ ਕਿਸਾਨਾਂ ਦੀ ਅੰਤਿਮ ਅਰਦਾਸ ਦੇ ਸਮਾਗਮ ਤੋਂ ਪਹਿਲਾਂ ਚੌਕਸ ਹੋ ਗਈ ਹੈ। ਹੁਣ ਕਿਸਾਨੀ ਅੰਦੋਲਨ ਦੇ ਹੱਕ ‘ਚ ਡੱਟਣ ਵਾਲੀ ਪੰਜਾਬੀ ਕਲਾਕਾਰ ਸੋਨੀਆ ਮਾਨ ਨੂੰ ਪੁਲਿਸ ਨੇ ਆਪਣੀ ਹਿਰਾਸਤ ‘ਚ ਲਿਆ ਹੈ। ਜਿਸ ਦੀ ਵੀਡੀਓ ਉਨ੍ਹਾਂ ਦੇ ਵਲੋਂ ਦੇਰ ਰਾਤ ਆਪਣੇ ਫੇਸਬੁੱਕ ਅਕਾਉਂਟ ‘ਤੇ ਸਾਂਝੀ ਕੀਤੀ ਗਈ ਹੈ। ਜਿਸ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਪੁਲਿਸ ਸੋਨੀਆ ਮਾਨ ਨੂੰ  ਆਪਣੀ ਹਿਰਾਸਤ ਲੈ ਕੇ ਜਾ ਰਹੀ ਹੈ।

Khabran Da Sira🔴LIVE: ਲਖੀਮਪੁਰ ਮਾਮਲੇ ‘ਚ ਨਵਾਂ ਮੋੜ, ਖਤਰੇ ‘ਚ CM ਦੀ ਕੁਰਸੀ ? ਸਰਕਾਰ ਦਾ ਕਿਸਾਨਾਂ ਨੂੰ ਤੋਹਫਾ

ਸੋਨੀਆ ਮਾਨ ਮੁਤਾਬਿਕ ਉਹ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਲਈ ਜਾ ਰਹੀ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਉੱਥੋ ਜਾਣ ਤੋਂ ਰੋਕਿਆ। ਦੱਸ ਦਈਏ ਕਿ ਲਖੀਮਪੁਰ ਖੀਰੀ ਮਾਮਲੇ ‘ਚ ਸ਼ਹੀਦ ਹੋਏ ਕਿਸਾਨਾਂ ਦੀ 12 ਅਕਤੂਬਰ ਨੂੰ ਅੰਤਿਮ ਅਰਦਾਸ ਹੋਵੇਗੀ,,, ਜਿਸ ਲਈ ਵੱਡੇ ਕਿਸਾਨ ਜਥੇਬੰਦੀਆਂ ਦੇ ਆਗੂ ਲਖੀਮਪੁਰ ਪਹੁੰਚ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button