Breaking NewsD5 specialIndiaNewsTop News

ਯੂਪੀ ‘ਚ ਅੱਜ ਤੋਂ ਫਿਰ ਖੁੱਲ੍ਹਣਗੇ ਮਲਟੀਪਲੈਕਸ ਸਿਨੇਮਾ ਹਾਲ, ਜਿੰਮ ਅਤੇ ਸਟੇਡੀਅਮ

ਨਵੀਂ ਦਿੱਲੀ : ਯੂਪੀ ਦੀ ਯੋਗੀ ਸਰਕਾਰ ਨੇ ਸੋਮਵਾਰ ਤੋਂ ਸਿਨੇਮਾ ਹਾਲ, ਮਲਟੀਪਲੈਕਸ ਸਿਨੇਮਾ ਹਾਲ, ਜਿੰਮ ਅਤੇ ਸਪੋਰਟਸ ਸਟੇਡੀਅਮ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਹਾਲਾਂਕਿ ਸਵੀਮਿੰਗ ਪੂਲ ਅਜੇ ਬੰਦ ਹੀ ਰਹਿਣਗੇ। ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਕੁਮਾਰ ਅਵਸਥੀ ਨੇ ਐਤਵਾਰ ਨੂੰ ਇਸ ਸਬੰਧ ‘ਚ ਆਦੇਸ਼ ਜਾਰੀ ਕੀਤਾ।

ਜੈਪਾਲ ਦੇ ਪਿਤਾ ਨੇ ਕੀਤੇ ਵੱਡੇ ਖੁਲਾਸੇ !ਹੋ ਸਕਦਾ ਜੈਪਾਲ ਦੇ ਭਰਾ ਦਾ ਐਨਕਾਊਂਟਰ !

ਕੋਰੋਨਾ ਦੇ ਚੱਲਦਿਆਂ ਪਿਛਲੇ ਕਾਫ਼ੀ ਸਮੇਂ ਤੋਂ ਜ਼ਿਲ੍ਹੇ ਭਰ ਦੇ ਮਲਟੀਪਲੈਕਸ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ ਅਤੇ ਸਟੇਡੀਅਮ ਬੰਦ ਪਏ ਸਨ ਪਰ ਹੁਣ ਰਾਜ ਸਰਕਾਰ ਨੇ ਹਰੀ ਝੰਡੀ ਦਿੱਤੀ ਹੈ। ਆਦੇਸ਼ ਅਨੁਸਾਰ ਇਹ ਆਗਿਆ ਕੰਟੇਨਮੈਂਟ ਜੋਨ ਨੂੰ ਛੱਡ ਕੇ ਬਾਕੀ ਸਥਾਨਾਂ ਲਈ ਦਿੱਤੀ ਗਈ ਹੈ, ਜੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਲਾਗੂ ਹੋਵੇਗੀ। ਇਸਦੇ ਨਾਲ ਹੀ ਮਾਸਕ, ਦੋ ਗਜ ਦੀ ਦੂਰੀ ਅਤੇ ਸੈਨੇਟਾਈਜ਼ਰ ਦੀ ਵਰਤੋ ਅਤੇ ਕੋਵਿਡ – 19 ਪ੍ਰੋਟੋਕਾਲ ਦੇ ਅਨੁਸਾਰ ਹੋਰ ਸਾਵਧਾਨੀਆਂ ਵੀ ਰੱਖਣੀਆਂ ਹੋਣਗੀਆਂ। ਸਵੀਮਿੰਗ ਪੂਲ ਪਹਿਲਾਂ ਦੀ ਤਰ੍ਹਾਂ ਅਗਲੇ ਆਦੇਸ਼ਾਂ ਤੱਕ ਬੰਦ ਰਹਿਣਗੇ।

ਕਿਸਾਨਾਂ ‘ਤੇ ਟੁੱਟਿਆ ਦੁੱਖਾਂ ਦਾ ਪਹਾੜ !ਧਾਹਾਂ ਮਾਰ-ਮਾਰ ਰੋਏ ਕਿਸਾਨ ! ਗੁੱਸੇ ‘ਚ ਕਰਤਾ ਅਜਿਹਾ ਕੰਮ…

ਇਸ ਤੋਂ ਪਹਿਲਾਂ ਯੂਪੀ ਸਰਕਾਰ ਨੇ 21 ਜੂਨ ਤੋਂ ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ ਰੈਸਟੋਰੈਂਟ ਅਤੇ ਮਾਲ ਨੂੰ 50 ਫੀਸਦੀ ਦੀ ਸਮਰੱਥਾ ਦੇ ਨਾਲ ਖੋਲ੍ਹਣ ਦੀ ਇਜਾਜਤ ਦਿੱਤੀ ਸੀ। ਇਸਦੇ ਨਾਲ ਹੀ ਪਾਰਕ,ਸਟਰੀਟ ਫੂਡ ਦੇ ਸੰਚਾਲਨ ਦੀ ਵੀ ਆਗਿਆ 21 ਜੂਨ ਤੋਂ ਦੇ ਦਿੱਤੀ ਗਈ ਸੀ। ਕੋਰੋਨਾ ਦੀ ਕੰਟਰੋਲ ਹੁੰਦੀ ਹਾਲਤ ਨੂੰ ਦੇਖਦੇ ਹੋਏ ਯੂਪੀ ਸਰਕਾਰ ਨੇ ਹੁਣ ਸਰਕਾਰੀ ਦਫ਼ਤਰਾਂ ‘ਚ ਵੀ 50  ਫ਼ੀਸਦੀ ਹਾਜਰੀ ਦਾ ਨਿਯਮ ਲਾਗੂ ਕਰ ਦਿੱਤਾ ਹੈ। ਨਾਲ ਹੀ ਕੋਵਿਡ ਨਿਯਮਾਂ ਦੇ ਪਾਲਣ ਦੀ ਸ਼ਰਤ ਲਗਾਈ ਗਈ ਹੈ। ਸਰਕਾਰ ਦੇ ਸਖ਼ਤ ਨਿਰਦੇਸ਼ ਹਨ ਕਿ ਸਾਰੇ ਸਥਾਨਾਂ ‘ਤੇ ਕੋਵਿਡ ਹੈਲਪ ਡੈਸਕ ਦੀ ਸਥਾਪਨਾ ਕਰਨੀ ਹੋਵੇਗੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button