InternationalTop News

ਯੂਗਾਂਡਾ ‘ਚ LGBTQ ਵਿਰੋਧੀ ਬਿੱਲ ਪਾਸ, ਸਮਲਿੰਗੀ ਸਬੰਧ ਰੱਖਣ ‘ਤੇ ਹੋਵੇਗੀ ਮੌਤ ਦੀ ਸਜ਼ਾ!

ਯੂਗਾਂਡਾ ਦੀ ਸੰਸਦ ਨੇ ਮੰਗਲਵਾਰ ਨੂੰ ਇੱਕ ਬਿੱਲ ਪਾਸ ਕਰ ਦਿੱਤਾ ਹੈ ਜਿਸ ਵਿੱਚ ਕਿਸੇ ਦੀ ਸਮਲਿੰਗੀ ਪਛਾਣ ਨੂੰ ਪ੍ਰਗਟ ਕਰਨਾ ਅਪਰਾਧ ਹੈ। ਇਸ ਬਿੱਲ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਸਮਲਿੰਗੀ ਸਬੰਧਾਂ ‘ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨੂੰ ਮੌਤ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਹੈ।30 ਤੋਂ ਜ਼ਿਆਦਾ ਅਫਰੀਕੀ ਦੇਸ਼ਾਂ ‘ਚ ਸਮਲਿੰਗੀ ਸੰਬੰਧਾਂ ‘ਤੇ ਪਾਬੰਦੀ ਹੈ ਅਤੇ ਇਸ ਦੇ ਲਈ ਇਨ੍ਹਾਂ ਦੇਸ਼ਾਂ ‘ਚ ਸਖਤ ਸਜ਼ਾ ਦੀ ਵਿਵਸਥਾ ਹੈ। . ਇਹ ਬਿੱਲ ਹੁਣ ਮਨਜ਼ੂਰੀ ਲਈ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਕੋਲ ਜਾਵੇਗਾ।ਯੂਗਾਂਡਾ ਦੇ ਇਸ ਨਵੇਂ ਬਿੱਲ ਮੁਤਾਬਕ ਦੇਸ਼ ਵਿੱਚ ਸਮਲਿੰਗਤਾ ਨੂੰ ਅਪਰਾਧ ਕਰਾਰ ਦਿੱਤਾ ਗਿਆ ਹੈ। ਇਸ ਬਿੱਲ ਦੇ ਉਪਬੰਧਾਂ ਦੀ ਉਲੰਘਣਾ ਕਰਨ ‘ਤੇ ਉਮਰ ਕੈਦ ਤੋਂ ਲੈ ਕੇ ਮੌਤ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸ ਬਿੱਲ ਮੁਤਾਬਕ ਅਜਿਹੇ ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ ਜੇਕਰ ਉਹ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਨਾਲ ਸਮਲਿੰਗੀ ਸਬੰਧ ਰੱਖਣ ਜਾਂ ਐੱਚਆਈਵੀ ਨਾਲ ਸੰਕਰਮਿਤ ਹੋਣ ਦੇ ਬਾਵਜੂਦ ਸਮਲਿੰਗੀ ਸਬੰਧ ਰੱਖਣ ਦੇ ਦੋਸ਼ੀ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਸਮਲਿੰਗੀ ਸਬੰਧਾਂ ਅਤੇ ਸਮਲਿੰਗੀ ਵਿਆਹਾਂ ਵਿਚ ਸ਼ਾਮਲ ਪਾਏ ਜਾਣ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇਗੀ।ਬਿੱਲ ਪਾਸ ਹੋਣ ਤੋਂ ਬਾਅਦ ਸਪੀਕਰ ਅਨੀਤਾ ਇਮੁੰਗ ਨੇ ਕਿਹਾ, ‘ਵਧਾਈ, ਅਸੀਂ ਜੋ ਵੀ ਕਰ ਰਹੇ ਹਾਂ ਉਹ ਯੂਗਾਂਡਾ ਦੇ ਲੋਕਾਂ ਲਈ ਹੈ। ਰਿਹਾ ਹੈ। ਯੂਗਾਂਡਾ ਦੀ ਸੰਸਦ ਤੋਂ ਪਾਸ ਹੋਣ ਤੋਂ ਬਾਅਦ, ਬਿੱਲ ਨੂੰ ਹੁਣ ਮਨਜ਼ੂਰੀ ਲਈ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨੂੰ ਭੇਜਿਆ ਜਾਵੇਗਾ। ਰਾਸ਼ਟਰਪਤੀ ਮੁਸੇਵੇਨੀ ਵੀ ਸਮਲਿੰਗੀ ਸਬੰਧਾਂ ਦੇ ਖਿਲਾਫ ਰਹੇ ਹਨ। ਸਾਲ 2013 ਵਿੱਚ ਵੀ ਯੂਗਾਂਡਾ ਵਿੱਚ ਸਮਲਿੰਗੀ ਸਬੰਧਾਂ ਖ਼ਿਲਾਫ਼ ਕਾਨੂੰਨ ਬਣਾਇਆ ਗਿਆ ਸੀ। ਹਾਲਾਂਕਿ, ਪੱਛਮੀ ਦੇਸ਼ਾਂ ਦੇ ਵਿਰੋਧ ਅਤੇ ਸਥਾਨਕ ਅਦਾਲਤ ਦੁਆਰਾ ਇਸ ‘ਤੇ ਰੋਕ ਲਗਾਉਣ ਤੋਂ ਬਾਅਦ ਇਸਨੂੰ ਲਾਗੂ ਨਹੀਂ ਕੀਤਾ ਜਾ ਸਕਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button