ਯੂਕੇ ਦੇ ਵਿੱਚ ਮੁੰਬਈ ਤੋਂ PHD ਕਰਨ ਪਹੁੰਚੇ 27 ਸਾਲਾ ਬਿਲਾਲ ਕਾਂਜੀ ਨੂੰ 30 ਸਾਲ ਦੀ ਕੈਦ

ਯੂਕੇ ਦੇ ਵਿੱਚ ਮੁੰਬਈ ਤੋਂ PHD ਕਰਨ ਪਹੁੰਚੇ 27 ਸਾਲਾ ਬਿਲਾਲ ਕਾਂਜੀ ਨੂੰ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਘੱਟੋ ਘੱਟ 20 ਸਾਲ ਉਸ ਨੂੰ ਜੇਲ ਵਿੱਚ ਕੱਟਣੇ ਪੈਣਗੇ ਫੇਰ ਕਿਤੇ ਪੈਰੋਲ ਦੇ ਵਾਸਤੇ ਅਪਲਾਈ ਕਰ ਸਕਦਾ I ਉਸ ਦਾ ਨਾਂ ਉਮਰ ਭਰ ਲਈ ਜਿਨਸੀ ਅਪਰਾਧੀਆਂ ਦੇ ਰਜਿਸਟਰ ਵਿੱਚ ਦਰਜ ਰਹੇਗਾ I
ਕਾਂਜੀ ‘ਤੇ ਦੋਸ਼ ਹੈ ਕਿ ਉਸ ਨੇ ਘੱਟੋ ਘੱਟ 70 ਨਾਬਾਲਗ ਕੁੜੀਆਂ ਨੂੰ ਵਰਗਲਾ ਕੇ ਉਹਨਾਂ ਦੀਆਂ ਅਸ਼ਲੀਲ ਵੀਡੀਓਜ਼ ਅਤੇ ਤਸਵੀਰਾਂ ਮੰਗਵਾਈਆਂ I ਅਗਸਤ 2021 ਤੋਂ ਅਗਸਤ 2025 ਦਰਮਿਆਨ ਸਨੈਪਚੈਟ , ਵਿੰਕ ਅਤੇ ਰੋਬਲੋਕਸ ਵਰਗੀਆਂ ਐਪਾਂ ਦੀ ਵਰਤੋਂ ਕਰਦਿਆਂ ਉਸ ਨੇ 10 ਤੋਂ 17 ਸਾਲ ਦੀਆਂ ਮਾਸੂਮ ਲੜਕੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ I ਯੂਨੀਵਰਸਿਟੀ ਆਫ ਚੈਸਟ ਵਿੱਚ ਪੜ੍ਹਨ ਆਇਆ ਕਾਂਜੀ ਖੁਦ ਨੂੰ 14 ਸਾਲ ਦਾ ਗੋਰਾ ਬ੍ਰਿਟਿਸ਼ ਲੜਕਾ ਦੱਸਦਾ ਸੀ ਤੇ ਇਹ ਹਰੇਕ ਲੜਕੀ ਨੂੰ ਵਿਸ਼ਵਾਸ ਦਿਵਾਉਂਦਾ ਸੀ ਕਿ ਉਸ ਨਾਲ ਪਿਆਰ ਨਾਲ ਕਰਦਾ ਹੈ ਤੇ ਫਿਰ ਜਦੋਂ ਕੁਝ ਤਸਵੀਰਾਂ ਮਿਲ ਜਾਂਦੀਆਂ ਤਾਂ ਡਰਾ ਕੇ ਹੋਰ ਤਸਵੀਰਾਂ ਮੰਗਵਾਉਂਦਾ ਸੀ ਉਹ ਕਹਿੰਦਾ ਸੀ ਕਿ ਜੇ ਅਜਿਹਾ ਨਾ ਕੀਤਾ ਤਾਂ ਉਸ ਦੀਆਂ ਪਹਿਲੀਆਂ ਤਸਵੀਰਾਂ ਦੂਜਿਆਂ ਨੂੰ ਭੇਜ ਦੇਵੇਗਾ I ਚੈਸਟਰ ਕ੍ਰਾਉਨ ਕੋਰਟ ਨੇ ਉਸ ਨੂੰ ਅਸ਼ਲੀਲ ਤਸਵੀਰਾਂ ਬਣਾਉਣ, ਬਲੈਕਮੇਲ ਕਰਨ ਅਤੇ ਬੱਚਿਆਂ ਨੂੰ ਜਿਣਸੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਲਈ ਉਕਸਾਉਣ ਸਮੇਤ 37 ਦੋਸ਼ਾਂ ਨੂੰ ਕਬੂਲ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ I
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




