ਯੂਕੇ : ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਮਹਿਲਾ ਦੇ ਹੋਏ ਧੱਫੜ ਅਤੇ ਛਾਲੇ
ਗਲਾਸਗੋ : ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਲਾਕਡਾਊਨ ਤੋਂ ਬਾਅਦ ਕੋਵਿਡ – 19 ਮਾਮਲਿਆਂ ‘ਚ ਕੁਝ ਸੁਧਾਰ ਆਇਆ ਸੀ ਪਰ ਹੁਣ ਇਸਦੇ ਨਵੇਂ ਵੈਰੀਐਂਟ ਨੇ ਕਰੋੜਾਂ ਲੋਕਾਂ ਨੂੰ ਬੁਰੀ ਤਰ੍ਹਾਂ ਨਾਲ ਜਕੜ ਰੱਖਿਆ ਹੈ। ਹਾਲਾਂਕਿ ਇਸਦੇ ਬਚਾਅ ਦੀ ਵੈਕਸੀਨ ਵੀ ਆ ਚੁੱਕੀ ਹੈ ਪਰ ਉਸ ਤੋਂ ਬਾਅਦ ਵੀ ਤਮਾਮ ਲੋਕਾਂ ਦੇ ਸਾਇਡ ਇਫੈਕਟ ਦੇ ਮਾਮਲੇ ਆ ਰਹੇ ਹਨ। ਆਏ ਦਿਨ ਹੀ ਵੈਕਸੀਨ ਲੱਗਣ ਤੋਂ ਬਾਅਦ ਲੋਕਾਂ ‘ਚ ਤਮਾਮ ਤਰ੍ਹਾਂ ਦੀਆਂ ਸ਼ਿਕਾਇਤਾਂ ਸੁਣਨ ‘ਚ ਆ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਗਲਾਸਗੋ ‘ਚ ਸਾਹਮਣੇ ਆਇਆ ਜਿਥੇ ਦੀ ਇੱਕ ਮਹਿਲਾ ਨੇ ਟੀਕੇ ਦੇ ਉਲਟ ਪ੍ਰਭਾਵਾਂ ਦਾ ਸਾਹਮਣਾ ਕੀਤਾ ਹੈ ਪਰ ਫਿਰ ਵੀ ਉਹ ਦੂਜਿਆਂ ਨੂੰ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰ ਰਹੀ ਹੈ।
ਅੱਕੇ ਕਿਸਾਨਾਂ ਨੇ ਕਰਤਾ ਹਾਈਵੇਅ ਜਾਮ ! ਸੁੱਤੀ ਸਰਕਾਰ ਦੀ ਖੁੱਲ੍ਹੀ ਨੀਂਦ ! ਕਰਤਾ ਵੱਡਾ ਐਲਾਨ, ਝੁਕੂ ਸਰਕਾਰ !
ਗਲਾਸਗੋ ਨਿਵਾਸੀ ਸਾਰਾਹ ਬੇਕਮੈਨ ਨੂੰ ਮਾਰਚ ਵਿੱਚ ਆਕਸਫੋਰਡ/ਐਸਟਰਾਜ਼ੇਨੇਕਾ ਟੀਕਾ ਲਗਾਇਆ ਗਿਆ ਸੀ। ਉਸਨੂੰ ਕਿਹਾ ਗਿਆ ਸੀ ਕਿ ਕੁਝ ਸਧਾਰਨ ਮਾੜੇ ਪ੍ਰਭਾਵ ਮਹਿਸੂਸ ਹੋ ਸਕਦੇ ਹਨ। 34 ਸਾਲ ਦੀ ਇਸ ਮਹਿਲਾ ਨੇ ਫਲੂ ਵਰਗੇ ਲੱਛਣਾਂ ਨਾਲ ਸ਼ੁਰੂਆਤ ਕੀਤੀ ਪਰ ਫਿਰ ਉਸ ਨੂੰ ਆਪਣੀਆਂ ਲੱਤਾਂ ‘ਤੇ ਝੁਲਸਣ ਵਾਲੀ ਸਨਸਨੀ ਮਹਿਸੂਸ ਹੋਈ। ਤਕਰੀਬਨ ਸੱਤ ਦਿਨਾਂ ਬਾਅਦ ਸਾਰਾਹ ਨੂੰ ਗਿੱਟਿਆਂ ਦੇ ਨੇੜੇ ਧੱਫੜ ਮਿਲਿਆ। ਪਹਿਲਾਂ ਸਾਰਾਹ ਨੇ ਜੀ.ਪੀ. ਨੂੰ ਬੁਲਾਇਆ ਪਰ ਬਾਅਦ ਵਿੱਚ ਉਹ ਇਲਾਜ ਲਈ ਕੁਈਨ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਗਈ।
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਵੱਡਾ ਐਕਸ਼ਨ!ਵਾਢੀ ਵਿੱਚੇ ਛੱਡ ਦਿੱਲੀ ਵੱਲ ਵਧੇ ਲੱਖਾਂ ਕਿਸਾਨ!ਹਿੱਲੀ ਮੋਦੀ ਸਰਕਾਰ!
ਸਿਹਤ ਮਾਹਰ ਸਾਰਾਹ ਦੀ ਸਥਿਤੀ ਬਾਰੇ ਬਹੁਤ ਚਿੰਤਤ ਸਨ ਕਿਉਂਕਿ ਉਸ ਦੀ ਦਿਲ ਦੀ ਗਤੀ ਲੱਗਭਗ 160 ਬੀ ਪੀ ਐਮ (ਧੜਕਣ ਪ੍ਰਤੀ ਮਿੰਟ) ਰਹੀ ਸੀ, ਜਦਕਿ ਔਸਤਨ ਦਿਲ ਦੀ ਦਰ 60 ਅਤੇ 100 ਦੇ ਆਸ ਪਾਸ ਹੁੰਦੀ ਹੈ। ਸਾਰਾਹ ਨੇ ਆਪਣੀਆਂ ਲੱਤਾਂ ਦੇ ਛਾਲਿਆਂ ਨਾਲ ਭਰ ਜਾਣ ਕਾਰਨ ਹਸਪਤਾਲ ਵਿੱਚ 16 ਦਿਨ ਬਿਤਾਏ ਅਤੇ ਉਸ ਦੇ ਬਾਅਦ ਹੁਣ ਉਹ ਵੀਲ੍ਹ ਚੇਅਰ ‘ਤੇ ਹੈ ਅਤੇ ਠੀਕ ਹੋ ਰਹੀ ਹੈ। ਸਾਰਾਹ ਨੇ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਨੇ ਇਹ ਸਿੱਟਾ ਕੱਢਣ ਤੋਂ ਪਹਿਲਾਂ ਕਈ ਟੈਸਟ ਕੀਤੇ ਕਿ ਉਸ ਨੂੰ ਟੀਕੇ ਪ੍ਰਤੀ ਉਲਟ ਪ੍ਰਤੀਕ੍ਰਿਆ ਸੀ। ਉਹ ਹੁਣ ਦੂਜੇ ਲੋਕਾਂ ਨੂੰ ਟੀਕਾ ਲਗਾਉਣ ਤੋਂ ਬਾਅਦ ਆਪਣੇ ਸਰੀਰ ਵਿੱਚ ਹੋ ਰਹੀਆਂ ਤਬਦੀਲੀਆਂ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕਰ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.