InternationalTop News
ਯੂਕਰੇਨ ਦੇ ਨਿਪਰੋ ਰੇਲਵੇ ਸਟੇਸ਼ਨ ’ਤੇ ਰੂਸ ਦਾ ਡਰੋਨ ਹਮਲਾ, 13 ਯਾਤਰੀਆਂ ਦੀ ਮੌਤ; 10 ਜ਼ਖ਼ਮੀ

ਯੂਕਰੇਨ ਦੇ ਨਿਪਰੋ ਰੇਲਵੇ ਸਟੇਸ਼ਨ ’ਤੇ ਵੀਰਵਾਰ ਸਵੇਰੇ ਰੂਸ ਵੱਲੋਂ ਕੀਤੇ ਗਏ ਘਾਤਕ ਡਰੋਨ ਹਮਲੇ ਵਿੱਚ 13 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਇਹ ਹਮਲਾ ਸਟੇਸ਼ਨ ਦੇ ਉਸ ਪਲੇਟਫਾਰਮ ’ਤੇ ਕੀਤਾ ਗਿਆ, ਜਿੱਥੇ ਇੱਕ ਰੇਲਗੱਡੀ ਖੜ੍ਹੀ ਸੀ।ਯੂਕਰੇਨੀ ਰੇਲਵੇ ਨੇ ਟੈਲੀਗ੍ਰਾਮ ’ਤੇ ਇੱਕ ਪੋਸਟ ਜਾਰੀ ਕਰਦਿਆਂ ਦੱਸਿਆ ਕਿ ਇਹ ਹਮਲਾ ਅਤਿ-ਆਧੁਨਿਕ ਜੈੱਟ ਨਾਲ ਚੱਲਣ ਵਾਲੇ ਡਰੋਨ ਰਾਹੀਂ ਕੀਤਾ ਗਿਆ। ਡਰੋਨ ਨੇ ਸਟੇਸ਼ਨ ਦੇ ਉਸ ਪਲੇਟਫਾਰਮ ਨੂੰ ਨਿਸ਼ਾਨਾ ਬਣਾਇਆ, ਜਿੱਥੇ ਟ੍ਰੇਨ ਨੰਬਰ 866 (ਨਿਪਰੋ-ਜ਼ਾਪੋਰਿਜ਼ੀਆ) ਖੜ੍ਹੀ ਸੀ।
ਅਧਿਕਾਰੀਆਂ ਮੁਤਾਬਕ, ਇਲਾਕੇ ਵਿੱਚ ਹਾਈ ਅਲਰਟ ਜਾਰੀ ਹੋਣ ਦੇ ਬਾਵਜੂਦ ਪਲੇਟਫਾਰਮ ’ਤੇ ਵੱਡੀ ਗਿਣਤੀ ਵਿੱਚ ਯਾਤਰੀ ਮੌਜੂਦ ਸਨ, ਜਿਸ ਕਾਰਨ ਮੌਤਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਵਧ ਗਈ।
ਨਿਪਰੋ ਦੇ ਮੇਅਰ ਬੋਰਿਸ ਫਿਲਾਤੋਵ ਨੇ ਇਸ ਨੂੰ ਸ਼ਹਿਰ ਲਈ ਵੱਡੀ ਤ੍ਰਾਸਦੀ ਕਰਾਰ ਦਿੰਦਿਆਂ ਕਿਹਾ ਕਿ ਰੂਸੀ ਡਰੋਨ ਨੇ ਜਾਣਬੁੱਝ ਕੇ ਆਮ ਨਾਗਰਿਕਾਂ ਦੀ ਇਲੈਕਟ੍ਰਿਕ ਯਾਤਰੀ ਰੇਲਗੱਡੀ ਨੂੰ ਨਿਸ਼ਾਨਾ ਬਣਾਇਆ।
ਇਸ ਹਮਲੇ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਰੂਸ ਵਿਰੁੱਧ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ।ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਜ਼ੇਲੈਂਸਕੀ ਨੇ ਲਿਖਿਆ, “ਤਣਾਅ ਘਟਾਉਣ ਦੀ ਬਜਾਏ, ਕੁਝ ਰੂਸੀ ਉਦਯੋਗਪਤੀਆਂ ਅਤੇ ਊਰਜਾ ਖੇਤਰ ’ਤੇ ਲੱਗੀਆਂ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਰੂਸ ਨੇ ਸਾਡੇ ਲੋਕਾਂ ’ਤੇ ਕਿੰਨੇ ਅੱਤਵਾਦੀ ਹਮਲੇ ਕੀਤੇ ਹਨ?
ਯੂਕਰੇਨ ਦੇ ਸਰਕਾਰੀ ਰੇਲਵੇ ਆਪਰੇਟਰ ਅਨੁਸਾਰ, ਪਿਛਲੇ ਮਹੀਨੇ ਐਤਵਾਰ ਨੂੰ ਯੂਕਰੇਨ-ਪੋਲੈਂਡ ਸਰਹੱਦ ਦੇ ਨੇੜੇ ਇੱਕ ਰੂਸੀ ਡਰੋਨ ਨੇ ਰੇਲਗੱਡੀ ’ਤੇ ਹਮਲਾ ਕੀਤਾ ਸੀ।
ਇਹ ਘਟਨਾ ਉਸ ਸਮੇਂ ਵਾਪਰੀ ਸੀ, ਜਦੋਂ ਬ੍ਰਿਟੇਨ ਅਤੇ ਸਵੀਡਨ ਦੇ ਸਾਬਕਾ ਪ੍ਰਧਾਨ ਮੰਤਰੀਆਂ ਸਮੇਤ ਕਈ ਸੀਨੀਅਰ ਅਧਿਕਾਰੀ ਉੱਥੋਂ ਲੰਘੇ ਸਨ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.