Breaking NewsD5 specialEntertainmentNewsSportsTop News

ਯੁਵਰਾਜ ਸਿੰਘ ਨੇ ਪੁੱਤਰ ਦੇ ਨਾਮ ਦਾ ਕੀਤਾ ਖੁਲਾਸਾ, ਦਿਖਾਈ ਲਾਡਲੇ ਦੀ ਪਹਿਲੀ ਝਲਕ

ਨਵੀਂ ਦਿੱਲੀ : ਸਾਬਕਾ ਭਾਰਤੀ ਕ੍ਰਿਕੇਟਰ ਅਤੇ 2011 ਵਿਸ਼ਵ ਕੱਪ ਦੇ ਨਾਇਕ ਰਹੇ ਪੰਜਾਬੀ ਪੁੱਤਰ ਯੁਵਰਾਜ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਯੁਵਰਾਜ ਸਿੰਘ ਅਤੇ ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਵੱਲੋਂ ਪਿਤਾ ਦਿਵਸ ਮੌਕੇ ਆਪਣੇ ਬੇਟੇ ਦੇ ਨਾਮ ਦਾ ਖੁਲਾਸਾ ਕੀਤਾ ਗਿਆ।

ਮੂਸੇਵਾਲਾ ਕਤਲ ਕਾਂਡ ’ਚ ਪੁਲਿਸ ਦਾ ਵੱਡਾ ਖੁਲਾਸਾ, ਕਾਤਲਾਂ ਨੇ ਖੋਲ੍ਹੇ ਵੱਡੇ ਰਾਜ਼! D5 Channel Punjabi

ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀ ਕਰਦਿਆਂ ਇੱਕ ਭਾਵੁਕ ਸੰਦੇਸ਼ ਲਿਖਿਆ ਗਿਆ ਹੈ ਜਿਸ ਵਿੱਚ ਉਨ੍ਹਾਂ ਦੱਸਿਆ ਉਨ੍ਹਾਂ ਆਪਣੇ ਬੇਟੇ ਦਾ ਨਾਂ ਓਰੀਅਨ ਕੀਚ ਸਿੰਘ ਰੱਖਿਆ ਹੈ। ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਯੁਵਰਾਜ ਸਿੰਘ, ਉਨ੍ਹਾਂ ਦੀ ਪਤਨੀ ਹੇਜ਼ਲ ਕੀਚ ਅਤੇ ਬੇਟਾ ਇਕੱਠੇ ਨਜ਼ਰ ਆ ਰਹੇ ਹਨ।

ਮੂਸੇਵਾਲਾ ਦੇ ਕਾਤਲ ਗ੍ਰਿਫ਼ਤਾਰ ਹੁੰਦੇ ਸਾਰ ਕਈਆਂ ਨੂੰ ਪਈ ਬਿਪਤਾ, IAS ਅਫ਼ਸਰ ਕਰਦਾ ਸੀ ਗ਼ਲਤ ਕੰਮ | D5 Channel Punjabi

ਆਪਣੇ ਭਾਵੁਕ ਸੰਦੇਸ਼ ‘ਚ ਯੁਵਰਾਜ ਸਿੰਘ ਨੇ ਲਿਖਿਆ ਕਿ ਦੁਨੀਆ ‘ਚ ਤੁਹਾਡਾ ਸੁਆਗਤ ਹੈ ਓਰੀਅਨ ਕੀਚ ਸਿੰਘ। ਮੰਮੀ-ਡੈਡੀ ਆਪਣੇ ਛੋਟੇ ਬੇਟੇ ਨੂੰ ਬਹੁਤ ਪਿਆਰ ਕਰਦੇ ਹਨ। ਤੇਰੀਆਂ ਅੱਖਾਂ ਹਰ ਮੁਸਕਰਾਹਟ ਨਾਲ ਚਮਕਦੀਆਂ ਹਨ, ਜਿਵੇਂ ਤਾਰਿਆਂ ਵਿੱਚ ਲਿਖਿਆ ਹੋਵੇ ਤੇਰਾ ਨਾਮ।

ਕੇਜਰੀਵਾਲ ਦੇ ਰੋਡ ਸ਼ੋਅ ’ਚ ਪੁਲਿਸ ਨਾਲ ਕਿਉਂ ਭਿੜਿਆ ਦਲਬੀਰ ਗੋਲਡੀ? ਭਖਿਆ ਮਾਹੌਲ | D5 Channel Punjabi

ਯੁਵਰਾਜ ਅਤੇ ਹਜ਼ੇਲ ਵੱਲੋਂ 25 ਜਨਵਰੀ ਨੂੰ ਆਪਣੇ ਬੱਚੇ ਦੇ ਜਨਮ ਦੀ ਜਾਣਕਾਰੀ ਦਿੱਤੀ ਗਈ ਸੀ। ਯੁਵਰਾਜ ਸਿੰਘ ਨੇ ਖੁਦ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂਅ ਓਰੀਅਨ ਤਾਰਾਮੰਡਲ ਦੇ ਨਾਂ ‘ਤੇ ਰੱਖਿਆ ਹੈ। ਇਸ ਦੇ ਨਾਲ ਹੀ ਪਤਨੀ ਦੇ ਨਾਂਅ ਦਾ ਆਖਰੀ ਸ਼ਬਦ ਵੀ ਸ਼ਾਮਲ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button