InternationalTop News

ਯੁਗਾਂਡਾ ‘ਚ ਦਿਨ-ਦਿਹਾੜੇ ਭਾਰਤੀ ਨਾਗਰਿਕ ਦੀ ਮੌਤ, ਕਾਂਸਟੇਬਲ ਨੂੰ ਚੋਰੀ ਦੀ ਏ.ਕੇ.-47 ਨਾਲ ਮਾਰੀ ਗੋਲੀ

ਯੂਗਾਂਡਾ ਵਿੱਚ ਇੱਕ ਭਾਰਤੀ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਕਾਤਲ ਪੁਲਿਸ ਕਾਂਸਟੇਬਲ ਹੈ ਅਤੇ ਉਸ ਨੇ ਡਿਊਟੀ ਦੌਰਾਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਹੋਈ ਹੱਤਿਆ ਦੀ ਇਸ ਘਟਨਾ ਨੂੰ ਪਹਿਲਾਂ ਤੋਂ ਯੋਜਨਾਬੱਧ ਕਰਾਰ ਦਿੱਤਾ ਹੈ। ਪੁਲਿਸ ਕਾਂਸਟੇਬਲ ਨੇ ਵਿਅਕਤੀ ਨੂੰ ਮਾਰਨ ਲਈ ਇੱਕ ਚੋਰੀ ਹੋਈ ਏਕੇ-47 ਅਸਾਲਟ ਰਾਈਫਲ ਦੀ ਵਰਤੋਂ ਕੀਤੀ।

ਪੁਲਿਸ ਕਾਂਸਟੇਬਲ ਦੀ ਪਛਾਣ 30 ਸਾਲਾ ਇਵਾਨ ਵਾਬਵਾਇਰ ਵਜੋਂ ਹੋਈ ਹੈ। ਵਾਬਵਾਇਰ ਨੇ ਭਾਰਤੀ ਨਾਗਰਿਕ ਉੱਤਮ ਭੰਡਾਰੀ ਨੂੰ ਚੋਰੀ ਹੋਈ ਏ.ਕੇ.-47 ਅਸਾਲਟ ਰਾਈਫਲ ਨਾਲ ਗੋਲੀ ਮਾਰ ਦਿੱਤੀ। ਘਟਨਾ ਸਬੰਧੀ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅਤੇ ਉੱਤਮ ਵਿਚਕਾਰ ਕੁਝ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਸੀ। ਉੱਤਮ ਜੋ ਯੂਗਾਂਡਾ ਵਿੱਚ ਵਿੱਤੀ ਸੇਵਾਵਾਂ ਚਲਾਉਂਦਾ ਸੀ,12 ਮਈ ਨੂੰ ਹੋਈ ਗੋਲੀਬਾਰੀ ਦੀ ਇਹ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਭੰਡਾਰੀ ਨੂੰ ਕੰਪਾਲਾ ਵਿੱਚ ਟੀਐਫਐਸ ਫਰਮ ਵਿੱਚ ਨੇੜਿਓਂ ਗੋਲੀ ਮਾਰੀ ਗਈ ਸੀ। ਮੌਕੇ ਤੋਂ 13 ਕਾਰਤੂਸ ਵੀ ਬਰਾਮਦ ਹੋਏ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਹਮਲਾਵਰ ਦਾ ਮਾਨਸਿਕ ਅਸੰਤੁਲਨ ਦਾ ਵੀ ਇਤਿਹਾਸ ਰਿਹਾ ਹੈ। ਇਸ ਦੇ ਲਈ ਪੰਜ ਸਾਲ ਪਹਿਲਾਂ ਉਸ ‘ਤੇ ਹਥਿਆਰ ਰੱਖਣ ‘ਤੇ ਵੀ ਪਾਬੰਦੀ ਲਗਾ ਦਿੱਤੀ ਗਈ ਸੀ।

ਅਧਿਕਾਰੀਆਂ ਮੁਤਾਬਕ ਪੰਜ ਸਾਲ ਪਹਿਲਾਂ ਦੋਸ਼ੀ ਕਾਂਸਟੇਬਲ ਨੇ ਆਪਣੇ ਰੂਮਮੇਟ ਨੂੰ ਏਕੇ-47 ਨਾਲ ਉਡਾ ਦਿੱਤਾ ਸੀ। ਜਿਸ ਤੋਂ ਬਾਅਦ ਉਸ ‘ਤੇ ਹਥਿਆਰ ਰੱਖਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਯੂਗਾਂਡਾ ਦੇ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨੇ ਭਾਰਤੀ ਨਾਗਰਿਕ ਦੀ ਹੱਤਿਆ ਤੋਂ ਬਾਅਦ ਭੰਡਾਰੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਰੱਖਿਆ ਬਲਾਂ ਨੂੰ ਕਈ ਸਵਾਲ ਵੀ ਪੁੱਛੇ ਹਨ।

ਇੱਕ ਟਵੀਟ ਵਿੱਚ, ਰਾਸ਼ਟਰਪਤੀ ਨੇ ਕਿਹਾ ਕਿ ਘਟਨਾ ਤੋਂ ਬਾਅਦ ਤੁਰੰਤ ਕੁਝ ਸਵਾਲ ਉੱਠਦੇ ਹਨ। ਉਨ੍ਹਾ ਨੇ ਪੁੱਛਿਆ ਕਿ ਬੰਦੂਕ ਇੱਕ ਆਫ ਡਿਊਟੀ ਪੁਲਿਸ ਵਾਲੇ ਤੱਕ ਕਿਵੇਂ ਪਹੁੰਚੀ? ਕੀ ਉਸ ਨੇ ਬਿਨਾਂ ਇਜਾਜ਼ਤ ਆਪਣੀ ਗਾਰਡ ਪੋਸਟ ਤੋਂ ਬੰਦੂਕ ਲੈ ਲਈ ਸੀ?

ਉਨ੍ਹਾਂ ਸਵਾਲ ਕੀਤਾ ਕਿ ਪੁਲਿਸ ਆਪਣੇ ਜਵਾਨਾਂ ਦੀਆਂ ਬੰਦੂਕਾਂ ਨੂੰ ਕਿਵੇਂ ਸਟੋਰ ਕਰਦੀ ਹੈ? ਉਨ੍ਹਾਂ ਕਿਹਾ ਕਿ ਇਕ ਹਥਿਆਰਬੰਦ ਵਿਅਕਤੀ ਨੂੰ ਉਸ ਇਮਾਰਤ ਵਿਚ ਕਿਵੇਂ ਦਾਖਲ ਹੋਣ ਦਿੱਤਾ ਗਿਆ? ਰਾਸ਼ਟਰਪਤੀ ਨੇ ਕਿਹਾ ਕਿ ਇਨ੍ਹਾਂ ਸਵਾਲਾਂ ਦੇ ਜਵਾਬ ਸੁਰੱਖਿਆ ਪ੍ਰਣਾਲੀ ਦੀਆਂ ਕਮੀਆਂ ਨੂੰ ਦੂਰ ਕਰਨ ਵਿਚ ਸਾਡੀ ਮਦਦ ਕਰ ਸਕਦੇ ਹਨ।

ਘਟਨਾ ‘ਤੇ ਕੰਪਾਲਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਵੀ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ ਕਿ ਉਹ ਭੰਡਾਰੀ ਦੇ ਪਰਿਵਾਰ ਨਾਲ ਖੜ੍ਹਾ ਹੈ। ਹਾਈ ਕਮਿਸ਼ਨ ਨੇ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਰਾਸ਼ਟਰਪਤੀ ਵੱਲੋਂ ਉਠਾਏ ਸਵਾਲਾਂ ਲਈ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button