Breaking NewsD5 specialEntertainmentNews

ਯਾਮੀ ਨੇ ‘ਉੜੀ’ ਦੇ ਨਿਰਦੇਸ਼ਕ ਆਦਿਤਿਆ ਧਰ ਨਾਲ ਕਰਵਾਇਆ ਵਿਆਹ, ਫੈਂਨਜ਼ ਨੂੰ ਕੀਤਾ ਹੈਰਾਨ

ਮੁੰਬਈ : ਅਦਾਕਾਰਾ ਯਾਮੀ ਗੌਤਮ ਨੇ ਆਪਣੇ ਵਿਆਹ ਦੀ ਖ਼ਬਰ ਨਾਲ ਫੈਂਨਜ਼ ਨੂੰ ਹੈਰਾਨ ਕਰ ਦਿੱਤਾ। ਯਾਮੀ ਨੇ ਆਪਣੇ ਜੀਵਨ ਸਾਥੀ ਦੇ ਰੂਪ ‘ਚ ਫਿਲਮ ‘ਉੜੀ’ ‘ਦ ਸਰਜ਼ੀਕਲ ਸਟਰਾਈਕ’ ਦੇ 37 ਸਾਲ ਦਾ ਡਾਇਰੈਕਟਰ ਆਦਿਤਿਆ ਧਰ ਨੂੰ ਚੁਣਿਆ। ਆਦਿਤਿਆ ਨੂੰ ਆਪਣੀ ਡੈਬਿਊ ਫਿਲਮ ‘ਉੜੀ’ ਲਈ ਬੈਸਟ ਡਾਇਰੈਕਟਰ ਦਾ ਨੈਸ਼ਨਲ ਐਵਾਰਡ ਵੀ ਮਿਲ ਚੁੱਕਿਆ ਹੈ। ਦੱਸ ਦਈਏ ਕਿ ਦੋਵਾਂ ਨੇ ਹਿਮਾਚਲ ਪ੍ਰਦੇਸ਼ ਦੀ ਹਸੀਨ ਵਾਦੀਆਂ ਦੇ ਵਿੱਚ ਸੱਤ ਫੇਰੇ ਲਏ ਹਨ। ਯਾਮੀ ਨੇ ਸੋਸ਼ਲ ਮੀਡੀਆ ‘ਤੇ ਵਿਆਹ ਦੀ ਪਹਿਲੀ ਫੋਟੋ ਸ਼ੇਅਰ ਕੀਤੀ ਹੈ। ਸੋਸ਼ਲ ਮੀਡੀਆ ਤਸਵੀਰਾਂ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰਾਂ ‘ਚ ਦਿਖ ਰਿਹਾ ਹੈ ਕਿ ਯਾਮੀ ਨੇ ਲਾਲ ਰੰਗ ਦੀ ਸਾੜੀ ਪਾਈ ਹੋਈ ਹੈ। ਜਿਸਦੇ ਨਾਲ ਉਨ੍ਹਾਂ ਨੇ ਹੈਵੀ ਜਿਊਲਰੀ ਪਾਈ ਹੈ। ਹੱਥ ‘ਚ ਲਾਲ ਚੂੜਾ ਪਾਇਆ ਹੋਇਆ ਹੈ। ਉਥੇ ਹੀ ਆਦਿਤਿਆ ਧਰ ਆਫ ਵਹਾਈਟ ਕਲਰ ਦੀ ਸ਼ੇਰਵਾਨੀ ਅਤੇ ਪੱਗੜੀ ਬੰਨ੍ਹੇ ਨਜ਼ਰ ਆ ਰਹੇ ਹਨ।

ਕਿਸਾਨਾਂ ਨੇ ਕਰਤਾ ਓਹੀ ਕੰਮ ਜਿਹਦਾ ਸੀ ਡਰ ! ਘੇਰ ਲਏ BJP ਆਗੂ ! ਮਾਹੌਲ ਹੋਇਆ ਗਰਮ !

ਇਸਦੇ ਨਾਲ ਹੀ ਯਾਮੀ ਗੌਤਮ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ – ਤੁਹਾਡੀ ਰੋਸ਼ਨੀ ‘ਚ ਮੈਂ ਪਿਆਰ ਕਰਨਾ ਸਿੱਖਿਆ ਹੈ, ਰੂਮੀ . ਪਰਿਵਾਰ ਦੇ ਆਸ਼ੀਰਵਾਦ ਨਾਲ ਅਸੀਂ ਦੋਵਾਂ ਨੇ ਸੱਤ ਫੇਰੇ ਲਏ ਹਨ। ਅਸੀਂ ਬਹੁਤੇ ਪ੍ਰਾਈਵੇਟ ਲੋਕ ਹਾਂ, ਇਸ ਮੌਕੇ ਨੂੰ ਅਸੀਂ ਆਪਣੇ ਪਰਿਵਾਰ ਦੇ ਨਾਲ enjoy ਕਰਨਾ prefer ਕਰਦੇ ਹਾਂ। ਦੋਸਤੀ ਅਤੇ ਪਿਆਰ ਦੇ ਇਸ ਰਿਸ਼ਤੇ ਨੂੰ ਅਸੀ ਅੱਗੇ ਵਧਾਉਂਦੇ ਹਾਂ , ਤੁਹਾਡੀਆਂ ਦੁਆਵਾਂ ਅਤੇ ਪਿਆਰ ਦੇ ਨਾਲ। ਪਿਆਰ ਯਾਮੀ ਅਤੇ ਆਦਿਤਿਆ। ਖਬਰਾਂ ਮੁਤਾਬਕ ਯਾਮੀ ਜ਼ਲਦ ਹੀ ਕਈ ਡਿਜ਼ੀਟਲ ਪਲੇਟਫਾਰਮ ‘ਤੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ‘ਚ ਨਜ਼ਰ ਆਵੇਗੀ। ਫਿਲਮ ‘ਅ ਥਰਸਡੇ’ ‘ਚ ਯਾਮੀ ਗੌਤਮ ਇੱਕ ਸਕੂਲ ਟੀਚਰ ਦਾ ਕਿਰਦਾਰ ਨਿਭਾਉਂਦੀ ਦਿਖਾਈ ਦੇਵੇਗੀ। ਇਸ ‘ਚ ਨੇਹਾ ਧੂਪੀਆ, ਡਿੰਪਲ ਕਪਾਡੀਆ ਅਤੇ ਮਾਇਆ ਸਾਰਾਓ ਵੀ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ।

 

View this post on Instagram

 

A post shared by Yami Gautam (@yamigautam)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button