Breaking NewsD5 specialInternationalNewsTop News

ਯਾਤਰੀ ਜਹਾਜ਼ ਦੇ ਕਾਕਪਿਟ ‘ਚ ਦਾਖਲ ਹੋਈ ਬਿੱਲੀ, ਹਾਈਜੈਕ ਕਾਰਨ ਹੋਇਆ ਹੰਗਾਮਾ ਅਤੇ ਕਰਨੀ ਪਈ ਐਮਰਜੈਂਸੀ ਲੈਂਡਿੰਗ

ਖਰਟੂਮ : ਕਿਸੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਦੇ ਪਿੱਛੇ ਹੁਣ ਤੱਕ ਅਸੀਂ ਕਈ ਤਰ੍ਹਾਂ ਦੀਆਂ ਵਜ੍ਹਾ ਸੁਣਿਆ ਹਨ। ਮਿਸਾਲ ਦੇ ਤੌਰ ‘ਤੇ ਇੰਜਨ ਵਿੱਚ ਤਕਨੀਕੀ ਖਰਾਬੀ, ਯਾਤਰੀ ਦਾ ਗਲਤੀ ਨਾਲ ਦਰਵਾਜਾ ਖੋਲ ਦੇਣਾ ਪਰ ਇਸ ਵਾਰ ਪਾਇਲਟ ਹਮਲੇ ਵਿੱਚ ਆਇਆ ਅਤੇ ਅਪਰਾਧੀ ਆਪਣਾ ਬਚਾਵ ਵੀ ਨਹੀਂ ਕਰ ਸਕਿਆ। ਇਹ ਫਲਾਈਟ ਨੂੰ ਸੁਡਾਨ ਦੀ ਰਾਜਧਾਨੀ ਖਰਟੂਮ ਏਅਰਪੋਰਟ ‘ਤੇ ਵਾਪਸ ਜਾਣ ਲਈ ਮਜ਼ਬੂਰ ਹੋਣਾ ਪਿਆ।

ਤੜਕੇ ਹੀ ਪਟਿਆਲਾ ਦੀ ਜਸਲੀਨ ਨੇ ਕਰਤਾ ਵੱਡਾ ਐਲਾਨ!ਹਿੱਲ ਗਈਆਂ ਸਰਕਾਰਾਂ, ਖੁਸ਼ ਹੋਏ ਕਿਸਾਨ !

ਦਰਅਸਲ, ਜਹਾਜ਼ ਵਿਚ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇੱਕ ਹਮਲਾਵਰ ਬਿੱਲੀ ਨੇ ਕਾਕਪਿਟ ‘ਚ ਕ੍ਰੂ ਮੈਬਰਾਂ ‘ਤੇ ਹਮਲਾ ਕਰ ਦਿੱਤਾ। ਖਰਟੂਮ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਅਚਾਨਕ ਬਿੱਲੀ ਯਾਤਰੀ ਕਾਕਪਿਟ ‘ਚ ਪਹੁੰਚ ਗਈ ਅਤੇ ਪਾਇਲਟ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਬੁੱਧਵਾਰ ਨੂੰ ਸੁਡਾਨ ਟਾਰਕੋ ਦੀ ਜਹਾਜ਼ ਦੀ ਉਡਾਣ ਕਤਰ ਦੀ ਰਾਜਧਾਨੀ ਦੋਹਾ ਜਾਂਦੇ ਸਮਾਂ ਬਿਲਕੁੱਲ ਠੀਕ ਸੀ। ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਸੀ ਕਿ ਕਿਸੇ ਅਚਾਨਕ ਯਾਤਰੀ ਦੇ ਹਾਈਜੈਕ ਦੀ ਵਜ੍ਹਾ ਨਾਲ ਰਸਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਵੇਗੀ। ਸਪੱਸ਼ਟ ਸੀ ਕਿ ਹਵਾਈ ਯਾਤਰਾ ‘ਚ ਬੇਰਹਿਮੀ ਬਿੱਲੀ ਨੇ ਸਾਰੇ ਕ੍ਰੂ ਮੈਂਬਰਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਸਾਰੇ ਮੈਂਬਰਾਂ ਦੇ ਵੱਲੋਂ ਬਿੱਲੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੋਈ ਸੰਭਾਲ ਨਾ ਸਕਿਆ।

ਜਿਹੜੇ ਸਿੰਘ ਨੇ ਘੇਰੀ ਸੀ ਅਜੇ ਦੇਵਗਨ ਦੀ ਗੱਡੀ ਜੇਲ੍ਹ ਤੋਂ ਬਾਹਰ ਆਉਣ ਸਾਰ ਉਹਨੇ ਕਰਤਾ ਧਮਾਕਾ !

ਪਾਇਲਟ ਨੇ ਉਮੀਦ ਛੱਡ ਦਿੱਤੀ ਅਤੇ ਜਹਾਜ਼ ਨੂੰ ਐਮਰਜੈਂਸੀ ਹਾਲਤ ‘ਚ ਸੁਰੱਖਿਅਤ ਢੰਗ ਨਾਲ ਉਤਾਰਣ ਦਾ ਫੈਸਲਾ ਕੀਤਾ। ਮੀਡੀਆ ਦੇ ਅਨੁਸਾਰ, ਸਾਰੇ ਮੁਸਾਫ਼ਰਾਂ ਦੇ ਸੁਰੱਖਿਅਤ ਉੱਤਰਨ ਅਤੇ ਕਿਸੇ ਨੂੰ ਚੋਟ ਨਾ ਪੁੱਜਣ ਦੀ ਪੁਸ਼ਟੀ ਤੋਂ ਬਾਅਦ ਅਜੇ ਵੀ ਇਹ ਸਪੱਸ਼ਟ ਨਹੀਂ ਹੈ ਕਿ ਬਿੱਲੀ ਕਾਕਪਿਟ ਵਿੱਚ ਕਿਵੇਂ ਦਾਖਲ ਹੋਈ। ਹੁਣ ਤੱਕ ਇਹੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਬਿੱਲੀ ਉਸ ਸਮੇਂ ਯਾਤਰੀ ਜਹਾਜ਼ ਵਿੱਚ ਚਲੀ ਗਈ ਹੋਵੇਗੀ ਜਦੋਂ ਕ੍ਰੂ ਦੇ ਮੈਬਰਾਂ ਨੇ ਜਹਾਜ਼ ਦੀ ਸਫਾਈ ਲਈ ਗੇਟ ਖੋਲਿਆ ਹੋਵੇਗਾ।

ਤੜਕਸਾਰ ਹੀ ਕਨਵਰ ਗਰੇਵਾਲ ਨੇ ਹਿਲਾਤੀ ਕੇਂਦਰ ਸਰਕਾਰ !ਮੋਦੀ ਦੀ ਕੁਰਸੀ ਨੂੰ ਪਿਆ ਖ਼ਤਰਾ!ਕੈਪਟਨ ਦੀਆਂ ਵੀ ਖੋਲਤੀਆਂ ਅੱਖਾਂ!

ਇਹ ਘਟਨਾ ਹੈਰਾਨ ਕਰਨ ਵਾਲੀ ਲੱਗ ਸਕਦੀ ਹੈ, ਪਰ ਇਹ ‘ਹਾਈਜੈਕਿੰਗ’ ਦੀ ਪਹਿਲੀ ਕੋਸ਼ਿਸ਼ ਨਹੀਂ ਹੈ। ਸਥਾਨਕ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਨੂੰ ਖਰਟੂਮ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੱਕ ਹੈਂਗਰ ਵਿੱਚ ਖੜਾ ਕੀਤਾ ਗਿਆ ਸੀ। ਇਹ ਸੰਭਵ ਹੈ ਕਿ ਬਿੱਲੀ ਹੈਂਗਰ ਤੋਂ ਕਿਸੇ ਤਰੀਕੇ ਨਾਲ ਜਹਾਜ਼ ‘ਚ ਪਹੁੰਚੀ ਹੋਵੇਗੀ। ਫਿਲਹਾਲ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਕੈਬਿਨ ਕ੍ਰੂ ਮੈਬਰਾਂ ਦਾ ਕਹਿਣਾ ਹੈ ਕਿ ਬਿੱਲੀ ਇੱਕਦਮ ਕਾਕਪਿਟ ‘ਚ ਦਾਖਲ ਹੋਈ ਅਤੇ ਹਮਲਾਵਰ ਹੋ ਗਈ। ਉਸ ਨੇ ਇੱਕ ਤਰ੍ਹਾਂ ਤੋਂ ਪੂਰੇ ਕਾਕਪਿਟ ਨੂੰ ਹਾਈਜੈਕ ਕਰ ਲਿਆ ਸੀ। ਜਿਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਤੋਂ ਇਲਾਵਾ ਕੋਈ ਕੋਈ ਤਰੀਕਾ ਨਹੀਂ ਬਚਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button