IndiaTop News

ਯਾਤਰਾ ਸ਼ੁਰੂ ਕਰਨ ਤੋਂ ਪਹਿਲਾ Rahul Gandhi ਨੇ Fatehgarh Sahib ਸਥਿਤ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ

ਫਤਿਹਗੜ੍ਹ ਸਾਹਿਬ : ਭਾਰਤ ਜੋੜੋ ਯਾਤਰਾ ਨੂੰ ਸ਼ੁਰੂ ਹੋਏ ਲਗਭਗ 4 ਮਹੀਨੇ ਦਾ ਸਮਾਂ ਪੂਰਾ ਹੋਣ ਵਾਲਾ ਹੈ। ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੇ ਅੱਜ ਪੰਜਾਬ ਤੋਂ ਸ਼ੁਰੂ ਹੋ ਚੁੱਕੀ ਹੈ। ਅੱਜ ਰਾਹੁਲ ਗਾਂਧੀ ਯਾਤਰਾ ਸ਼ੁਰੂ ਹੋਣ ਤੋਂ ਪਹਿਲਾ ਛੋਟੇ ਸਾਹਿਬਜ਼ਾਦਿਆਂ ਦੀ ਯਾਦ ‘ਚ ਬਣੇ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਪਹੁੰਚੇ। ਉਨ੍ਹਾਂ ਨੇ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਸੀ। ਕੱਲ੍ਹ ਭਗਵੇਂ ਰੰਗ ਦੀ ਦਸਤਾਰ ਸਜਾਈ ਗਈ।

ਸਵੇਰੇ ਹੀ Rahul Gandhi ਦਾ ਵੱਡਾ ਧਮਾਕਾ, ਪੰਜਾਬ ਦੀ ਲੀਡਰਸ਼ਿਪ ਹੋਈ ਪੱਬਾਂ ਭਾਰ | D5 Channel Punjabi

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੈਡਿੰਗ ਨੂੰ ਯਾਤਰਾ ਦਾ ਝੰਡਾ ਸੌਂਪਿਆ। ਸਵੇਰੇ 11.30 ਵਜੇ ਦੀ ਬਰੇਕ ਤੋਂ ਬਾਅਦ ਇਹ ਰੈਲੀ ਦੁਪਹਿਰ 3:30 ਵਜੇ ਮੁੜ ਮੰਡੀ-ਗੋਬਿੰਦਗੜ੍ਹ ਸਥਿਤ ਖਾਲਸਾ ਸਕੂਲ ਦੀ ਗਰਾਊਂਡ ਤੋਂ ਸ਼ੁਰੂ ਹੋਵੇਗੀ। ਰਾਹੁਲ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਕਾਂਗਰਸੀ ਆਗੂ ਵੀ ਸ਼ਾਮਲ ਹਨ। ਇਸ ਯਾਂਤਰਾ ਵਿੱਚ ਕੇਂਦਰ ਦੇ 1500 ਅਤੇ ਸੂਬੇ ਦੇ ਦੇ 470 ਯਾਤਰੀ ਵੀ ਨਾਲ ਰਹਿਣਗੇ। ਯਾਤਰਾ ਦੀ ਅਗਵਾਈ ਅਤੇ ਪ੍ਰਬੰਧ ਵਿਧਾਇਕ ਅਤੇ ਯਾਤਰਾ ਦੇ ਪੰਜਾਬ ਇੰਚਾਰਜ ਕੁਲਜੀਤ ਸਿੰਘ ਨਾਗਰਾ ਅਤੇ ਕਾਂਗਰਸ ਜਿ਼ਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਜੀਪੀ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button