InternationalTop News
ਯਮਨ ’ਤੇ ਕਬਜ਼ੇ ਦੀ ਲੜਾਈ ਤੇਜ਼; ਭਿਆਨਕ ਜੰਗ ’ਚ 63 ਮਾਰੇ ਗਏ, ਇਕ ਲੱਖ ਤੋਂ ਵੱਧ ਲੋਕ ਬੇਘਰ

ਯਮਨ ਵਿਚ ਈਰਾਨ ਦੇ ਸਮਰਥਿਤ ਹੂਤੀ ਲੜਾਕਿਆਂ ਅਤੇ ਸਰਕਾਰੀ ਫੌਜ ਦੇ ਵਿਚਕਾਰ ਲੜਾਈ ਤੇਜ਼ ਹੋ ਗਈ ਹੈ। ਹੂਤੀ ਸਾਊਦੀ ਅਰਬ ਦੇ ਸਰਹੱਦੀ ਇਲਾਕਿਆਂ ‘ਤੇ ਵੀ ਮਿਜ਼ਾਈਲਾਂ ਤੇ ਡ੍ਰੋਨਾਂ ਨਾਲ ਹਮਲੇ ਕਰ ਰਹੇ ਹਨ, ਜਦੋਂਕਿ ਸਾਊਦੀ ਫੌਜ ਹੂਤੀ ਦੇ ਕਬਜ਼ੇ ਵਾਲੇ ਇਲਾਕਿਆਂ ’ਤੇ ਲਗਾਤਾਰ ਹਵਾਈ ਹਮਲੇ ਕਰ ਰਹੀ ਹੈ। ਇਸ ਲੜਾਈ ਵਿਚ ਵੀਰਵਾਰ ਦੀ ਰਾਤ ਦੇ ਬਾਅਦ ਦੇ 24 ਘੰਟਿਆਂ ਵਿਚ 63 ਤੋਂ ਵੱਧ ਲੜਾਕੇ ਅਤੇ ਫ਼ੌਜੀ ਮਾਰੇ ਗਏ ਹਨ। ਮਾਰੇ ਗਏ 40 ਲੜਾਕਿਆਂ ਵਿੱਚੋਂ ਜ਼ਿਆਦਾਤਰ ਸਾਊਦੀ ਅਰਬ ਦੇ ਹਵਾਈ ਹਮਲਿਆਂ ਦੇ ਸ਼ਿਕਾਰ ਹੋਏ ਹਨ, ਜਦਕਿ ਲੜਾਈ ਵਿਚ ਯਮਨੀ ਫੌਜ ਦੇ 23 ਫ਼ੌਜੀ ਵੀ ਮਾਰੇ ਗਏ ਹਨ। ਇਸ ਲੜਾਈ ਵਿਚ ਲਾਲ ਸਾਗਰ ਅਤੇ ਬਾਬ-ਅਲ-ਮੰਦੇਬ ਸਟ੍ਰੇਟ ਦੇ ਨੇੜੇ ਦੇ ਇਲਾਕਿਆਂ ’ਤੇ ਹੂਤੀ ਦਾ ਕਬਜ਼ਾ ਦਿਨੋਂ-ਦਿਨ ਮਜ਼ਬੂਤ ਹੋ ਰਿਹਾ ਹੈ।
ਰਾਇਟਰ ਅਨੁਸਾਰ, ਹੂਤੀ ਲੜਾਕੇ ਸਾਊਦੀ ਸ਼ਹਿਰਾਂ ’ਤੇ ਆਪਣੇ ਹਮਲੇ ਵਧਾ ਰਹੇ ਹਨ। ਉਨ੍ਹਾਂ ਦੇ ਨਿਸ਼ਾਨੇ ’ਤੇ ਸਾਊਦੀ ਅਰਬ ਦੇ ਫ਼ੌਜੀ ਅਤੇ ਤੇਲ ਦੇ ਟਿਕਾਣੇ ਹਨ। ਜ਼ਮੀਨੀ ਲੜਾਈ ਵਿਚ ਹੂਤੀ ਲੜਾਕੇ ਭਾਰੀ ਪੈ ਰਹੇ ਹਨ, ਪਰ ਸਾਊਦੀ ਅਤੇ ਯਮਨੀ ਹਵਾਈ ਫੌਜ ਦੇ ਹਮਲਿਆਂ ਵਿਚ ਵੱਡੀ ਗਿਣਤੀ ਵਿਚ ਹੂਤੀ ਲੜਾਕੇ ਵੀ ਮਾਰੇ ਜਾ ਰਹੇ ਹਨ। ਬੀਬੀਸੀ ਅਨੁਸਾਰ, ਸਾਊਦੀ ਸਮਰਥਿਤ ਯਮਨ ਸਰਕਾਰ ਦੇ ਕਬਜ਼ੇ ਵਾਲੇ ਤੈਜ ਅਤੇ ਲਾਹਜ ਸੂਬਿਆਂ ਵਿਚ ਭਿਆਨਕ ਜ਼ਮੀਨੀ ਲੜਾਈ ਚੱਲ ਰਹੀ ਹੈ, ਜਿੱਥੇ ਹੂਤੀ ਲੜਾਕੇ ਸਰਕਾਰੀ ਫੌਜੀਆਂ ਨੂੰ ਪਿੱਛੇ ਧੱਕ ਰਹੇ ਹਨ। ਹੂਤੀ ਲੜਾਕਿਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਤੈਜ ਵਿਚ ਉਨ੍ਹਾਂ ’ਤੇ ਸਾਊਦੀ ਅਰਬ ਦੇ ਲੜਾਕੂ ਜਹਾਜ਼ ਬੰਬਬਾਰੀ ਕਰ ਰਹੇ ਹਨ, ਪਰ ਹੂਤੀ ਦਾ ਅੱਗੇ ਵਧਣਾ ਰੁਕ ਨਹੀਂ ਰਿਹਾ। ਇਸ ਦੌਰਾਨ, ਯਮਨ ਦੇ ਲੜਾਈ ਤੋਂ ਪ੍ਰਭਾਵਿਤ ਖੇਤਰਾਂ ਤੋਂ ਨਾਗਰਿਕਾਂ ਦਾ ਹਿਜਰਤ ਕਰਨਾ ਜਾਰੀ ਹੈ। ਘਰ ਛੱਡ ਕੇ ਸੁਰੱਖਿਅਤ ਇਲਾਕਿਆਂ ਵਿਚ ਜਾਣ ਵਾਲਿਆਂ ਦੀ ਗਿਣਤੀ 1,25,000 ਨੂੰ ਪਾਰ ਕਰ ਗਈ ਹੈ। ਇਨ੍ਹਾਂ ਵਿੱਚੋਂ ਕਰੀਬ 3,000 ਲੋਕ ਅਦਨ ਦੀ ਖਾੜੀ ਪਾਰ ਕਰ ਕੇ ਜਿਬੂਤੀ ਪਹੁੰਚ ਗਏ ਹਨ।
ਇਸ ਦੌਰਾਨ, ਈਰਾਨ ਨੇ ਸਾਊਦੀ ਅਰਬ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਮੱਕਾ ’ਤੇ ਡਰੋਨ ਹਮਲੇ ਦੀ ਕੋਸ਼ਿਸ਼ ਦੀ ਝੂਠੀ ਅਫਵਾਹ ਨਾ ਫੈਲਾਏ। ਇਸ ਨਾਲ ਮੁਸਲਮਾਨ ਦੇਸ਼ਾਂ ਵਿਚ ਫਿਰਕਾ ਵੰਡੇਗਾ ਅਤੇ ਇਸ ਦਾ ਸਾਰੇ ਮੁਸਲਮਾਨ ਜਗਤ ਨੂੰ ਨੁਕਸਾਨ ਹੋਵੇਗਾ। ਏਐੱਨਆਈ ਅਨੁਸਾਰ, ਈਰਾਨ ਨੇ ਸਾਊਦੀ ਅਰਬ ਦੁਆਰਾ ਮੱਕਾ ’ਤੇ ਹੂਤੀ ਦੇ ਡ੍ਰੋਨ ਹਮਲੇ ਦੀ ਕੋਸ਼ਿਸ਼ ਦੀ ਅਫਵਾਹ ਉਡਾਉਣ ਦੀ ਸਖਤ ਨਿਖੇਧੀ ਕੀਤੀ ਹੈ। ਕਿਹਾ ਹੈ ਕਿ ਸਾਊਦੀ ਅਰਬ ਇਸ ਮਹੱਤਵਪੂਰਨ ਧਾਰਮਿਕ ਮਸਲੇ ਦਾ ਰਾਜਨੀਤੀਕਰਨ ਨਾ ਕਰੇ। ਈਰਾਨੀ ਵਿਦੇਸ਼ ਮੰਤਰੀ ਦੇ ਬੁਲਾਰਾ ਇਸਮਾਈਲ ਬਾਗੇਈ ਨੇ ਕਿਹਾ ਹੈ ਕਿ ਮੱਕਾ ਦੀ ਸੁਰੱਖਿਆ ਸਾਡੇ ਸਾਰੇ ਲਈ ਵਚਨਬਧਤਾ ਹੈ, ਇਸ ਲਈ ਠੋਸ ਸਬੂਤ ਦੇ ਬਿਨਾਂ ਕਿਸੇ ਵੀ ਤਰ੍ਹਾਂ ਦਾ ਦੋਸ਼ ਨਾ ਲਗਾਇਆ ਜਾਵੇ। ਮੱਕਾ, ਮਦੀਨਾ ਅਤੇ ਅਲ ਅਕਸਾ ਮਸਜਿਦ (ਯੇਰੂਸ਼ਲਮ) ’ਤੇ ਹਮਲੇ ਦੀ ਕੋਈ ਵੀ ਕੋਸ਼ਿਸ਼ ਜਾਂ ਵਿਚਾਰ ਘੋਰ ਨਿੰਦਣਯੋਗ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.