Breaking NewsD5 specialInternationalNews

ਯਮਨ ‘ਚ 43 ਮ੍ਰਿਤਕ ਪ੍ਰਵਾਸੀਆਂ ਨੂੰ ਸਮੂਹਿਕ ਕਬਰ ‘ਚ ਦਫਨਾਇਆ ਗਿਆ

ਇਥੋਪੀਅਨ : ਯਮਨ ਦੇ ਹੌਤੀ ਮਿਲਿਸ਼ੀਆ ਨੇ ਕਿਹਾ ਕਿ ਇਸ ਹਫਤੇ ਦੀ ਸ਼ੁਰੂਆਤ ‘ਚ ਇੱਥੇ ਇੱਕ ਡਿਟੈਂਸ਼ਨ ਕੇਂਦਰ ‘ਚ ਅੱਗ ‘ਚ ਸੜ ਕੇ ਮਾਰੇ ਗਏ 43 ਇਥੋਪੀਅਨ ਪ੍ਰਵਾਸੀਆਂ ਨੂੰ ਸਮੂਹਿਕ ਕਬਰ ‘ਚ ਦਬਾਇਆ ਗਿਆ ਹੈ। ਇੱਕ ਰਿਪੋਰਟ ਮੁਤਾਬਕ ਹੌਤੀ ਮਿਲਿਸ਼ੀਆ ਨੇ ਸ਼ੁੱਕਰਵਾਰ ਨੂੰ ਕਿਹਾ,“ਸਨਾ ‘ਚ ਪ੍ਰਵਾਸੀ ਡਿਟੈਂਸ਼ਨ ਕੇਂਦਰ ‘ਚ ਐਤਵਾਰ ਨੂੰ ਲੱਗੀ ਅੱਗ ਇੱਕ ਦੁਰਘਟਨਾ ਸੀ”। ਸੈਂਟਰ ਨੂੰ ਹੌਤੀ ਕੰਟਰੋਲ ਕਰਦੇ ਹਨ।ਹੌਤੀ ਮਿਲਿਸ਼ੀਆ ਨੇ ਕਿਹਾ ਕਿ 200 ਤੋਂ ਵੱਧ ਹੋਰ ਪ੍ਰਵਾਸੀ ਅਜੇ ਵੀ ਹਸਪਤਾਲਾਂ ‘ਚ ਇਲਾਜ ਕਰਵਾ ਰਹੇ ਹੈ।

BREAKING-ਕਿਸਾਨਾਂ ਨੇ ਘੇਰ ਲਿਆ ਬੀਜੇਪੀ ਦਾ ਵੱਡਾ ਲੀਡਰ,ਤੋੜੇ ਬੈਰੀਕੇਟ,ਹਸਪਤਾਲ ‘ਚ ਜਾ ਬਣਾਈ ਰੇਲ

‘ਇੰਟਰਨੈਸ਼ਨਲ ਆਰਗਨਾਈਜੇਸ਼ਨ ਫਾਰ ਮਾਈਗਰੇਸ਼ਨ’(ਆਈਓਐਮ) ਨੇ ਕਿਹਾ ਹੈ ਕਿ ਪ੍ਰਵਾਸੀ ਹਿਰਾਸਤ ਕੇਂਦਰ ‘ਚ ਲਗਭਗ 900 ਅਫਰੀਕੀ ਪ੍ਰਵਾਸੀ ਸਨ। ਜਿਸ ‘ਚ ਜ਼ਿਆਦਾਤਰ ਇਥੋਪੀਆਈ ਸੀ। ਆਈਓਐਮ ਨੇ ਹੌਤੀ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਨਾ ‘ਚ ਇਸ ਦੇ ਕਰਮਚਾਰੀਆਂ ਨੂੰ ਕੇਂਦਰ ‘ਤੇ ਹਸਪਤਾਲਾਂ ਤੱਕ ਪਹੁੰਚ ਕੇ ਪੀੜਿਤਾਂ ਨੂੰ ਸਿਹਤ ਸਹਾਇਤਾ ਪ੍ਰਦਾਨ ਕਰਨ ਦੀ ਆਗਿਆ ਦੇਣ। ਯਮਨ ਸਰਕਾਰ ਨੇ ਮੰਗਲਵਾਰ ਨੂੰ ਅੱਗ ਲੱਗਣ ਦੀ ਘਟਨਾ ਦਾ ਅੰਤਰਰਾਸ਼ਟਰੀ ਜਾਂਚ ਕਰਵਾਉਣ ਦੀ ਅਪੀਲ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button