Breaking NewsD5 specialIndiaNewsPoliticsPunjab

ਬੀਬੀ ਜਗੀਰ ਕੌਰ ਨੂੰ ਜਾਣਾ ਪੈ ਸਕਦੈ ਜੇਲ੍ਹ?

ਚੰਡੀਗੜ੍ਹ : ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਆਪਣੀ ਗਰਭਵਤੀ ਧੀ ਦੇ ਕਤਲ ਦੇ ਕੇਸ ਵਿੱਚ ਹੋਈ ਪੰਜ ਸਾਲ ਦੀ ਕੈਦ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਹਾਈਕੋਰਟ ਵਲੋਂ ਫੈਸਲਾ ਰਾਖਵਾਂ ਰੱਖ ਲਿਆ ਗਿਆ ਹੈ। ਆਉਂਦੇ ਕੁਝ ਦਿਨਾਂ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਇਸ ਮਾਮਲੇ ’ਤੇ ਫੈਸਲਾ ਸੁਣਾ ਦਿੱਤਾ ਜਾਵੇਗਾ। ਦੱਸ ਦੇਈਏ ਕਿ ਬੀਬੀ ਜਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਉਰਫ ਰੋਜ਼ੀ ਸਾਲ 2000 ਦੌਰਾਨ ਭੇਦਭਰੇ ਹਾਲਾਤਾਂ ਚ ਗਾਇਬ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦੇ ਪਤੀ ਕਮਲਦੀਪ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਸੀ।

Read Also ਸੁਖਪਾਲ ਖਹਿਰਾ ਨੇ ਘੇਰੀ ਬੀਬੀ ਜਗੀਰ ਕੌਰ

ਅਦਾਲਤ ਵਲੋਂ ਇਹ ਮਾਮਲਾ ਜਾਂਚ ਲਈ ਸੀ ਬੀ ਆਈ ਨੂੰ ਸੌਂਪਣ ਤੋਂ ਬਾਅਦ ਇਸ ਏਜੰਸੀ ਨੇ ਇਸ ਸਬੰਧ ‘ਚ ਪਰਚਾ ਦਰਜ ਕਰਕੇ ਜਾਂਚ ਕਾਰਨ ਤੋਂ ਬਾਅਦ ਬੀਬੀ ਜਾਗੀਰ ਕੌਰ ਨੂੰ ਆਪਣੀ ਧੀ ਦੇ ਕਤਲ ਦਾ ਦੋਸ਼ੀ ਠਹਿਰਾਉਂਦਿਆਂ ਉਸ ਵਿਰੁੱਧ ਪਟਿਆਲਾ ਸਥਿਤ ਸੀ ਬੀ ਆਈ ਦੀ ਅਦਾਲਤ ਚ ਚਲਾਨ ਪੇਸ਼ ਕੀਤਾ ਸੀ।12 ਸਾਲ ਤੱਕ ਚੱਲੇ ਇਸ ਕੇਸ ਦੇ ਟ੍ਰਾਇਲ ਤੋਂ ਬਾਅਦ ਇਸ ਕੇਸ ਵਿੱਚ ਮਾਰਚ 2012 ਦੌਰਾਨ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬੀਬੀ ਜਾਗੀਰ ਕੌਰ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਕੁਝ ਚਿਰ ਕਪੂਰਥਲਾ ਦੀ ਜੇਲ੍ਹ ਅੰਦਰ ਸਜ਼ਾ ਕੱਟਣ ਤੋਂ ਬਾਅਦ ਇਸ ਸਜ਼ਾ ਖਿਲਾਫ਼ ਬੀਬੀ ਜਗੀਰ ਕੌਰ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਉਦੋਂ ਤੋਂ ਹੀ ਬੀਬੀ ਜਗੀਰ ਕੌਰ ਅਦਾਲਤ ਵੱਲੋਂ ਦਿੱਤੀ ਹੋਈ ਜ਼ਮਾਨਤ ’ਤੇ ਚੱਲ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button