InternationalBreaking NewsD5 specialNewsTop News

ਯਮਨ ‘ਚ ਭਰਤੀ ਕੀਤੇ 2 ਹਜ਼ਾਰ ਬੱਚਿਆਂ ਦੀ ਮੌਤ

ਸੰਯੁਕਤ ਰਾਸ਼ਟਰ: ਹੂਤੀ ਬਾਗੀਆਂ ਵੱਲੋਂ ਯਮਨ ਵਿੱਚ ਭਰਤੀ ਕੀਤੇ ਗਏ ਕਈ ਬੱਚੇ ਮਾਰੇ ਗਏ। ਮਿਲੀ ਜਾਣਕਾਰੀ ਮੁਤਾਬਿਕ ਯਮਨ ਵਿੱਚ ਕਰੀਬ 2,000 ਬੱਚਿਆਂ ਨੇ ਆਪਣੀ ਜਾਨ ਦੇ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ ਜਨਵਰੀ 2020 ਤੋਂ ਲੈ ਕੇ ਮਈ 2021 ਵਿਚਕਾਰ ਲੜਾਈ ਵਿੱਚ 2,000 ਬੱਚਿਆਂ ਦੀ ਜਾਨ ਚਲੀ ਗਈ। ਲੜਨ ਲਈ ਬਾਗੀ ਨੌਜਵਾਨਾਂ ਨੂੰ ਉਤੇਜਿਤ ਕਰਨ ਲਈ ਰੋਜ਼ਾਨਾ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਸੰਯੁਕਤ ਸਮਾਜ ਮੋਰਚੇ ਲਈ ਵੱਡੀ ਮੁਸੀਬਤ! ਚੋਣਾਂ ਲੜਨ ’ਚ ਵੱਡਾ ਅੜਿੱਕਾ! || D5 Channel Punjabi D5 Channel Punjabi

ਸੰਯੁਕਤ ਰਾਸ਼ਟਰ ਦੇ ਮਾਹਿਰਾਂ ਵੱਲੋਂ ਇੱਕ ਨਵੀਂ ਰਿਪੋਰਟ ਸਾਂਝੀ ਕੀਤੀ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਪ੍ਰਸਾਰਿਤ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ 4 ਮੈਂਬਰਾਂ ਦੀ ਕਮੇਟੀ ਦੀ ਇੱਕ ਰਿਪੋਰਟ ਸਾਹਮਣੇ ਆਈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਸਕੂਲਾਂ ਅਤੇ ਮਸਜਿਦ ਵਿੱਚ ਗਰਮੀਆਂ ਦੇ ਕੈਂਪਾਂ ਦੀ ਜਾਂਚ ਕੀਤੀ ਗਈ ਜਿੱਥੇ ਹੂਤੀ ਬਾਗੀਆਂ ਵੱਲੋਂ ਆਪਣੀ ਵਿਚਾਰਧਾਰਾ ਫੈਲਾਈ ਗਈ ਹੈ।

ਕੈਨੇਡਾ ਜਾਣ ਦਾ ਸਹੀ ਤਰੀਕਾ, Students ਲਈ ਖ਼ੁਸ਼ਖ਼ਬਰੀ, ਮਿਲੇਗੀ ਜਲਦੀ PR| D5 Channel Punjabi

ਇਸ ਤੋਂ ਇਲਾਵਾ ਉਨ੍ਹਾਂ ਯਮਨ ਦੀ ਮਾਨਤਾ ਪ੍ਰਾਪਤ ਸਰਕਾਰ ਨਾਲ 7 ਸਾਲ ਤੋਂ ਚਲਦੀ ਆ ਰਹੀ ਜੰਗ ਵਿੱਚ ਜਦੋਂ ਬੱਚਿਆਂ ਦੀ ਭਰਤੀ ਬਾਰੇ ਪੁੱਛਗਿੱਛ ਕੀਤੀ ਤਾਂ ਕਮੇਟੀ ਨੇ ਜਵਾਬ ਦਿੰਦਿਆਂ ਕਿਹਾ ਕਿ ਹੂਤੀ ਬਾਗੀਆਂ ਵੱਲੋਂ ਭਰਤੀ ਕੀਤੇ 1,406 ਬੱਚਿਆਂ ਦੀ ਲਿਸਟ ਮਿਲੀ ਜੋ ਕਿ 2020 ਵਿੱਚ ਲੜਾਈ ਦੌਰਾਨ ਮਾਰੇ ਗਏ ਹਨ ਅਤੇ 562 ਬੱਚਿਆਂ ਦੀ ਦੀ ਮੌਤ ਜਨਵਰੀ 2021 ਤੋਂ ਮਈ 2021 ਵਿਚਕਾਰ ਹੋਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button