Breaking NewsD5 specialNewsPress NotePunjabTop News

ਮੰਡੀਆਂ ‘ਚ ਆਈ ਕਣਕ ਦਾ ਮੀਂਹ ਤੋਂ ਬਚਾਅ ਲਈ ਤਰਪਾਲਾਂ ਦੇ ਪੁਖ਼ਤਾ ਪ੍ਰਬੰਧ

ਖਰੀਦ ਏਜੰਸੀਆਂ ਨੇ ਸੀਜਨ ਦੇ ਸ਼ੁਰੂ ‘ਚ ਹੀ ਮੰਡੀਆਂ ‘ਚ ਪਹੁੰਚਾਈਆਂ 3493 ਤਰਪਾਲਾਂ

ਪਟਿਆਲਾ : ਪਟਿਆਲਾ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ‘ਚ ਵਿਕਣ ਲਈ ਆਈ ਕਣਕ ਨੂੰ ਮੀਂਹ ਆਦਿ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖਰੀਦ ਏਜੰਸੀਆਂ ਰਾਹੀਂ ਕਣਕ ਦੇ ਇਸ ਸੀਜਨ ਦੀ ਸ਼ੁਰੂਆਤ ‘ਚ ਹੀ ਲੋੜੀਂਦੀਆਂ ਤਰਪਾਲਾਂ ਪੁੱਜਦੀਆਂ ਕਰਵਾ ਦਿੱਤੀਆਂ ਸਨ। ਬੀਤੇ ਦਿਨੀਂ ਖਰਾਬ ਹੋਏ ਮੌਸਮ ਅਤੇ ਅੱਜ ਸਵੇਰੇ ਪਏ ਮੀਂਹ ਤੋਂ ਬਚਾਉਣ ਲਈ 3493 ਤਰਪਾਲਾਂ ਉਪਲਬੱਧ ਰਹੀਆਂ ਸਨ, ਜਿਨ੍ਹਾਂ ਦੀ ਵਰਤੋਂ ਨਾਲ ਜਿਣਸ ਨੂੰ ਖਰਾਬ ਹੋਣ ਤੋਂ ਬਚਾਅ ਲਿਆ ਗਿਆ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਜ਼ਿਲ੍ਹੇ ‘ਚ ਕਣਕ ਦੀ ਖਰੀਦ ਅਤੇ ਮੌਸਮ ਦੀ ਖਰਾਬੀ ਤੋਂ ਬਚਾਉਣ ਲਈ ਕੀਤੇ ਗਏ ਅਗੇਤੇ ਪ੍ਰਬੰਧਾਂ ਦੇ ਚਲਦਿਆਂ ਸਾਰੀਆਂ ਖਰੀਦ ਏਜੰਸੀਆਂ ਮੁਸ਼ਤੈਦ ਹਨ। ਸ੍ਰੀ ਕੁਮਾਰ ਅਮਿਤ ਨੇ ਹੋਰ ਦੱਸਿਆ ਕਿ ਭਾਵੇਂ ਹੁਣ ਕਣਕ ਦਾ ਮੌਜੂਦਾ ਸੀਜਨ ਪੂਰੇ ਸਿਖ਼ਰ ‘ਤੇ ਹੈ ਅਤੇ ਆਉਂਦੇ ਕੁਝ ਦਿਨਾਂ ‘ਚ ਇਹ ਸੀਜਨ ਪੂਰਾ ਸਮੇਟ ਲਿਆ ਜਾਵੇਗਾ।

ਢੀਂਡਸਾ ਦਾ ਵੱਡਾ ਬਿਆਨ ! ਵਿਰੋਧੀਆਂ ਦੇ ਪੈਰਾਂ ਥੱਲਿਓਂ ਖਿਸਕੀ ਜ਼ਮੀਨ ! ਬਾਦਲਾਂ ਤੇ ਕੈਪਟਨ ਬਾਰੇ ਵੱਡੇ ਖੁਲਾਸੇ!

ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਹਰਸ਼ਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪਨਗ੍ਰੇਨ ਵਲੋਂ 1646, ਮਾਰਕਫੈਡ ਨੇ 241, ਵੇਅਰਹਾਊਸ ਨੇ 1476 ਤੇ ਪਨਸਪ ਨੇ 130 ਤਰਪਾਲਾਂ ਖਰੀਦ ਕੇਂਦਰਾਂ ‘ਚ ਪਹੁੰਚਾ ਦਿੱਤੀਆਂ ਸਨ। ਸਿੱਟੇ ਵਜੋਂ ਮੰਡੀਆਂ ‘ਚ ਆਈ ਕਿਸਾਨਾਂ ਦੀ ਜਿਣਸ ਨੂੰ ਬੇਮੌਸਮੀ ਬਰਸਾਤ ਤੋਂ ਬਚਾਉਣ ਲਈ ਅਗੇਤੇ ਪ੍ਰਬੰਧਾਂ ਕਰਕੇ ਭਿਜਣ ਤੋਂ ਬਚਾਅ ਲਿਆ ਗਿਆ। ਇਸੇ ਦੌਰਾਨ ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਖਰੀਦ ਕੇਂਦਰਾਂ ‘ਚੋਂ ਸੂਚਨਾ ਹਾਸਲ ਕੀਤੀ ਹੈ ਅਤੇ ਕਿਸੇ ਵੀ ਮੰਡੀ ‘ਚ ਕਣਕ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਸਾਰੀਆਂ ਢੇਰੀਆਂ ਨੂੰ ਸਮਾਂ ਰਹਿੰਦੇ ਢਕ ਲਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button