Breaking NewsD5 specialIndiaNewsPunjab

ਮੰਗੂ ਮੱਠ ‘ਤੇ ਸਿੰਘਾਂ ਨੇ ਝੁਲਾਇਆ ਨਿਸ਼ਾਨ ਸਾਹਿਬ, ਪੁਲਿਸ ਨੂੰ ਪਈਆਂ ਭਾਜੜਾਂ, ਸਿੱਖ ਪ੍ਰਚਾਰਕਾਂ ਨੂੰ ਪਾਈਆਂ ਲਾਹਣਤਾਂ

ਉਡੀਸ਼ਾ : ਬੀਤੇ ਦਿਨ ਉਡੀਸ਼ਾ ਸਰਕਾਰ ਨੇ ਮੰਗੂ ਮੱਠ ਦੇ ਸਿਰਫ 8 ਬਾਏ 10 ਫੁੱਟ ਦੇ ਗੁੰਬਦ ਨੂੰ ਛੱਡ ਬਾਕੀ ਸਾਰੀ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ ਸੀ। ਜਿਸ ਸਮੇ ਮੱਠ ਦੀ ਇਮਾਰਤ ਨੂੰ ਢਾਹਿਆ ਜਾ ਰਿਹਾ ਸੀ ਉਸ ਸਮੇ ਗੁਰਦੁਆਰਾ ਆਰਤੀ ਸਾਹਿਬ ਦੇ ਪ੍ਰਬੰਧਕ ਜਗਦੀਪ ਸਿੰਘ ਵੱਲ੍ਹੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਸ ਵਰਤ ਰਹੀ ਅਣਹੋਣੀ ਤੋ ਜਾਣੂ ਕਰਵਾਇਆ ਗਿਆ ਸੀ ਪਰ ਅਫਸੋਸ ਇਹ ਸਭ ਦੇਖ ਕੇ ਵੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਵੀ ਕਦਮ ਨਹੀ ਚੁੱਕਿਆ ਸੀ।

ਮੰਗੂ ਮੱਠ ‘ਤੇ ਸਿੰਘਾਂ ਨੇ ਝੁਲਾਇਆ ਨਿਸ਼ਾਨ ਸਾਹਿਬ, ਪੁਲਿਸ ਨੂੰ ਪਈਆਂ ਭਾਜੜਾਂ, ਸਿੱਖ ਪ੍ਰਚਾਰਕਾਂ ਨੂੰ ਪਾਈਆਂ ਲਾਹਣਤਾਂ

ਹੁਣ ਗੂਰੂ ਦੇ ਕੁਝ ਲਾਡਲੇ ਸਿੰਘਾਂ ਨੇ ਮੁੜ ਮੰਗੂ ਮੱਠ ‘ਤੇ ਪਹੁੰਚ ਕੇ ਮੋਰਚਾ ਸੰਭਾਿਲਆ ਹੈ। ਉਨ੍ਹਾਂ ਨੇ ਉੱਥੇ ਨਿਸ਼ਾਨ ਸਾਹਿਬ ਵੀ ਝੁਲਾ ਦਿੱਤਾ। ਮੌਕੇ ਤੇ ਉਡੀਸ਼ਾ ਪੁਲਿਸ ਵੀ ਪਹੁੰਚੀ ਜੋ ਸਿੰਘਾਂ ਨੂੰ ਥੱਲੇ ਤੁਰਨ ਲਈ ਆਖ ਰਹੀ ਹੈ ਪਰ ਸਿੰਘਾਂ ਨੇ ਤਾਂ ਇਹ ਧਾਰ ਲਿਆ ਕਿ ਉਹ ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਮੰਗੂ ਮੱਠ ਨੂੰ ਮੁੜ ਬਣਵਾਉਣਗੇ ਅਤੇ ਉਨ੍ਹਾਂ ਨੇ ਉੱਥੇ ਪੱਕਾ ਮੋਰਚਾ ਲਗਾ ਲਿਆ।

MP ‘ਚ ਬਰਬਾਦ ਕੀਤੇ ਸਿੱਖ | ਆਹ ਵੇਖੋ Video ਸਬੂਤ, ਸੁਣ ਕੇ ਰੌਂਗਟੇ ਖੜ੍ਹੇ ਹੋ ਜਾਣਗੇ | Sikhs in MP

ਇੱਕ ਸਿੰਘ ਵੱਲੋਂ ਮੌਕੇ ‘ਤੇ ਪੂਰੀ ਵੀਡੀਓ ਬਣਾਈ ਗਈ ਜਿਸ ‘ਚ ਉਹ ਸਿੱਖਾਂ ਨੂੰ ਅੱਗੇ ਆ ਕੇ ਉਨ੍ਹਾਂ ਦੀ ਮੱਦਦ ਕਰ ਰਹੇ ਹਨ ਅਤੇ ਉਨ੍ਹਾਂ ਸੰਤਾਂ ਨੂੰ ਲਾਹਣਤਾਂ ਵੀ ਪਾ ਰਹੇ ਨੇ ਜਿੰਨ੍ਹਾਂ ਨੇ ਉਂਨ੍ਹਾਂ ਦਾ ਸਾਥ ਦੇਣ ਤੋਂ ਸਾਫ ਇਨਕਾਰ ਕਰ ਦਿਤਾ। ਇੱਕ ਪਾਸੇ ਉਡੀਸ਼ਾ ਸਰਕਾਰ ਸਿੰਘਾਂ ਨੂੰ ਰੋਕਣ ‘ਤੇ ਲੱਗੀ ਹੋਈ ਹੈ ਪਰ ਸਿੰਘਾਂ ਨੇ ਵੀ ਠਾਣੀ ਹੋਈ ਹੈ ਕਿ ਜਾਨ ਭਾਵੇਂ ਚਲੀ ਜਾਵੇ ਪਰ ਉਹ ਮੰਗੂ ਮੱਠ ਦਾ ਹੋਰ ਨੁਕਸਾਨ ਨਹੀਂ ਹੋਣ ਦੇਣਗੇ। ਹੁਣ ਦੇਖਦੇ ਹਾਂ ਕਿ ਇਨ੍ਹਾਂ ਸਿੰਘਾਂ ਦੀ ਮੱਦਦ ਲਈ ਕਿਹੜੀਆਂ ਹੋਰ ਸਿੱਖ ਸੰਸਥਾਵਾਂ ਅੱਗੇ ਆਉਂਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button