Breaking NewsIndiaNewsPunjab

ਮੌਸਮ ਵਿਭਾਗ ਨੇ Valentine’s Day ਵਾਲੇ ਦਿਨ ਭਾਰੀ ਮੀਂਹ ਤੇ ਬਰਫ਼ਬਾਰੀ ਹੋਣ ਦੀ ਦਿੱਤੀ ਚੇਤਾਵਨੀ

ਮੌਸਮ ਵਿਭਾਗ ਨੇ 14 ਤੇ 15 ਫਰਵਰੀ ਨੂੰ ਭਾਰੀ ਬਰਫ਼ਬਾਰੀ ਦੀ ਫਿਰ ਤੋਂ ਚਿਤਾਵਨੀ ਦਿੱਤੀ ਹੈ । ਪੱਛਮੀ ਗੜਬੜੀਆਂ ਦੇ ਸਰਗਰਮ ਹੋਣ ਕਰਕੇ ਸੂਬੇ ਵਿੱਚ ਇੱਕ ਵਾਰ ਫਿਰ ਬਰਫ਼ਬਾਰੀ ਦਾ ਦੌਰ ਸ਼ੁਰੂ ਹੋਵੇਗਾ। 13 ਫਰਵਰੀ ਨੂੰ ਹੀ ਅਸਰ ਦਿੱਸਣਾ ਸ਼ੁਰੂ ਹੋ ਜਾਵੇਗਾ। ਪਹਾੜਾਂ ’ਤੇ ਬਰਫ਼ਬਾਰੀ ਹੋਣ ਕਰਕੇ ਪੰਜਾਬ ਤੇ ਹਰਿਆਣਾ ਵਿੱਚ ਵੀ ਠੰਢ ਦਾ ਕਹਿਰ ਵਰਸੇਗਾ। ਮਿਲੀ ਜਾਣਕਾਰੀ ਮੁਤਾਬਕ 14 ਤੇ 15 ਫਰਵਰੀ ਨੂੰ ਸੂਬੇ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਤੇ ਮੈਦਾਨੀ ਇਲਾਕਿਆਂ ਵਿੱਚ ਵੀ ਭਾਰੀ ਬਾਰਸ਼ ਤੇ ਗੜ੍ਹੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

Read Also ਮੌਸਮ ਵਿਭਾਗ ਦਾ ਅਲਰਟ : ਭਾਰੀ ਮੀਂਹ ਦੇ ਨਾਲ ਬੱਦਲ ਫਟਣ ਦੀ ਚਿਤਾਵਨੀ

ਮੌਸਮ ਵਿੱਚ ਬਦਲਾਅ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਕਰਕੇ ਆਉਣ ਵਾਲੇ ਦਿਨਾਂ ਅੰਦਰ ਠੰਢ ਦਾ ਪ੍ਰਕੋਪ ਵਧ ਸਕਦਾ ਹੈ। ਮੌਸਮ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਸ਼ਿਮਲਾ ਵਿੱਚ ਫਰਵਰੀ ਦੇ ਮਹੀਨੇ 2007 ਤੋਂ ਬਾਅਦ ਬੀਤੀ 7 ਫਰਵਰੀ ਵਾਲੇ ਦਿਨ ਸਭ ਤੋਂ ਵੱਧ ਬਰਫ਼ਬਾਰੀ ਹੋਈ। ਆਉਣ ਵਾਲੇ ਦਿਨਾਂ ’ਚ ਵੀ ਬਰਫ਼ਬਾਰੀ ਹੋਏਗੀ। ਇਸ ਨੂੰ ਵੇਖ ਕੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਵਾਰ 1990 ਦਾ ਰਿਕਾਰਡ ਟੁੱਟ ਸਕਦਾ ਹੈ। ਯਾਦ ਰਹੇ ਕਿ 1990 ਵਿੱਚ ਸ਼ਿਮਲਾ ’ਚ ਸਭ ਤੋਂ ਵੱਧ 151 ਸੈਂਟੀਮੀਟਰ ਤਕ ਬਰਫ਼ਬਾਰੀ ਹੋਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button