ਮੋਹਾਲੀ : ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਮਿਲੀ ਜ਼ਮਾਨਤ
ਮੋਹਾਲੀ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਮੋਹਾਲੀ ਜ਼ਿਲ੍ਹਾ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਦੀ ਗ੍ਰਿਫ਼ਤਾਰੀ ‘ਤੇ ਰੋਕ ਲੱਗ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ‘ਤੇ ਇੱਕ ਆਈਏਐਸ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਅਗਵਾਹ ਸਬੰਧੀ 29 ਸਾਲ ਪੁਰਾਣੇ ਮਾਮਲੇ ‘ਚ ਮੋਹਾਲੀ ਦੇ ਮਟੌਰ ਥਾਣੇ ਕੇਸ ਦਰਜ ਹੋਇਆ ਹੈ।
Punjab Police Viral | ਪੁਲਿਸ ਦੀ ਗੁੰਡਾਗਰਦੀ, ਧੱਕੇ ਨਾਲ ਸ਼ਰਾਬ ਪਿਆ ਕੇ ਕੁੱਟਿਆ ਨੌਜਵਾਨ | MLA LIVE
ਇਹ ਘਟਨਾ ਸਾਲ 1991 ਦੀ ਹੈ ਜਦੋਂ ਸੁਮੇਧ ਸਿੰਘ ਸੈਣੀ ਚੰਡੀਗੜ੍ਹ ਐਸਐਸਪੀ ਸਨ। ਉਨ੍ਹਾਂ ‘ਤੇ ਇੱਕ ਅੱਤਵਾਦੀ ਹਮਲਾ ਹੋਇਆ ਸੀ। ਇਸ ਵਿੱਚ ਸੈਣੀ ਦਾ ਤਾਂ ਬਚਾਅ ਹੋ ਗਿਆ ਸੀ ਪਰ ਉਨ੍ਹਾਂ ਦੀ ਸੁਰੱਖਿਆ ‘ਚ ਤੈਨਾਤ 4 ਨੌਜਵਾਨਾਂ ਦੀ ਮੌਤ ਹੋ ਗਈ ਸੀ। ਫਿਰ ਇਲਜ਼ਾਮ ਲੱਗਾ ਕਿ ਚੰਡੀਗੜ੍ਹ ਦੀ ਪੁਲਿਸ ਨੇ ਸੈਣੀ ਦੇ ਇਸ਼ਾਰੇ ‘ਤੇ ਮੋਹਾਲੀ ਤੋਂ ਬਲਵੰਤ ਸਿੰਘ ਨੂੰ ਜਬਰਨ ਚੁੱਕ ਲਿਆ ਸੀ।
ਇਹ ਕੋਈ Tik Tok Star ਨਹੀਂ , ਪਰ ਗੀਤ ਸੁਣ ਕੇ ਅੱਖਾਂ ਭਰ ਜਾਣਗੀਆਂ | Lockdown ‘ਚ ਚੜ੍ਹਦੀਕਲਾ ‘ਚ ਕਿਵੇਂ ਰਹੀਏ
ਇਸ ਤੋਂ ਬਾਅਦ ਉਹ ਕਦੇ ਘਰ ਨਹੀਂ ਪਰਤਿਆ। ਬਲਵੰਤ ਸਿੰਘ ਮੁਲਤਾਨੀ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਸ ਮਾਮਲੇ ‘ਚ ਕਾਫ਼ੀ ਲੰਬੀ ਜੰਗ ਲੜੀ। ਆਖ਼ਿਰਕਾਰ ਪੰਜਾਬ ਹਰਿਆਣਾ ਹਾਈਕੋਰਟ ਦੇ ਦਿਸ਼ਾ – ਨਿਰਦੇਸ਼ ‘ਤੇ ਇੱਕ ਮੁਢਲੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਸੀਬੀਆਈ ਵੱਲੋਂ ਦੋ ਜੁਲਾਈ 2008 ਨੂੰ ਮਾਮਲਾ ਦਰਜ ਕੀਤਾ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.